ਚੰਡੀਗੜ੍ਹ: ਕੈਪਟਨ ਸਰਕਾਰ ਨੇ ਸ਼ਰਾਬ ਮਾਫੀਆਂ ਨੂੰ ਹੁਲਾਰਾ ਦੇਣ ਸਬੰਧੀ ਆਪਣੇ ਵਜ਼ੀਰਾ, ਵਿਧਾਇਕਾਂ ਤੇ ਵਿਰੋਧੀਆਂ ਵੱਲੋਂ ਲਾਏ ਗਏ ਇਲਜ਼ਾਮਾਂ ਦੇ ਚੱਲਦਿਆਂ ਐਕਸਾਇਜ਼ ਐਂਡ ਟੈਕਸੇਸ਼ਨ ਵਿਭਾਗ ਦੋ ਹਿੱਸਿਆਂ 'ਚ ਵੰਡ ਦਿੱਤਾ। ਇਸ ਦੇ ਨਾਲ ਹੀ ਐਕਸਾਇਜ਼ ਵਿੰਗ ਦੀ ਟੀਮ ਦਾ ਗਠਨ ਕੀਤਾ ਹੈ।
ਪੰਜਾਬ ਸਰਕਾਰ ਨੇ ਸ਼ਰਾਬ ਤਸਕਰੀ ਤੇ ਟੈਕਸ ਚੋਰੀ ਰੋਕਣ ਲਈ ਇਹ ਵੱਡਾ ਕਦਮ ਚੁੱਕਿਆ ਹੈ। ਸ਼ਰਾਬ ਦੇ ਕਾਰੋਬਾਰ ਤੇ ਤਸਕਰੀ ਨੂੰ ਰੋਕਣ ਲਈ ਐਕਸਾਇਜ਼ ਨੂੰ ਵੱਖ-ਵੱਖ ਜ਼ਿਲ੍ਹਿਆਂ ਦੇ ਹਿਸਾਬ ਨਾਲ ਜ਼ੋਨਾਂ 'ਚ ਵੰਡ ਦਿੱਤਾ ਗਿਆ ਹੈ। ਇਸ ਦੇ ਮੁੱਖ ਤੌਰ 'ਤੇ ਤਿੰਨ ਜ਼ੋਨ ਬਣਾਏ ਗਏ ਹਨ।
ਇਨ੍ਹਾਂ 'ਚ ਪਟਿਆਲਾ, ਜਲੰਧਰ ਤੇ ਫਿਰੋਜ਼ਪੁਰ ਜ਼ੋਨ ਬਣਾਏ ਗਏ ਹਨ। ਇਨ੍ਹਾਂ ਜ਼ੋਨਾਂ 'ਚ ਵੱਖ-ਵੱਖ ਸ਼ਹਿਰਾਂ ਤੇ ਜ਼ਿਲ੍ਹਿਆਂ ਨੂੰ ਰੱਖਿਆ ਗਿਆ ਹੈ। ਜਿੱਥੋਂ ਵਿਭਾਗ ਦੇ ਅਧਿਕਾਰੀ ਤਸਕਰੀ, ਨਕਲੀ ਸ਼ਰਾਬ ਤੇ ਇੰਟਰ ਸਟੇਟ ਮਾਫੀਆ ਤੇ ਠੋਸ ਕਾਰਵਾਈ ਕਰਨ ਦੇ ਨਾਲ-ਨਾਲ ਸ਼ਰਾਬ ਦੇ ਕਾਰੋਬਾਰ 'ਚ ਮਿਲਣ ਵਾਲੇ ਮਾਲੀਆ ਤੇ ਖਾਸ ਨਜ਼ਰ ਰੱਖੇਗਾ।
ਹੁਣ ਜਿਹੜੇ ਵੀ ਜ਼ੋਨ ਦੇ ਅਧਿਕਾਰੀ ਤੇ ਸ਼ਹਿਰ ਤੇ ਜ਼ਿਲ੍ਹੇ 'ਚ ਚੋਰੀ ਤੇ ਤਸਕਰੀ ਦੇ ਮਾਮਲੇ ਸਾਹਮਣੇ ਆਉਣਗੇ ਉਹ ਇਸ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੋਣਗੇ। ਉਨ੍ਹਾਂ ਦੀ ਪੂਰੀ ਜਵਾਬਦੇਹੀ ਹੋਵੇਗੀ।
ਇਹ ਵੀ ਪੜ੍ਹੋ:
ਕੋਰੀਓਗ੍ਰਾਫਰ ਸਰੋਜ ਖਾਨ ਨੇ ਕਿਉਂ ਕਰਾਇਆ ਸੀ ਆਪਣੇ ਤੋਂ 30 ਸਾਲ ਵੱਡੇ ਸ਼ਖਸ ਨਾਲ ਵਿਆਹ
ਬਾਲੀਵੁੱਡ ਨੂੰ ਲੱਗਾ ਇਕ ਹੋਰ ਵੱਡਾ ਝਟਕਾ
ਸਿਹਤ ਮੰਤਰਾਲੇ ਵੱਲੋਂ ਆਈਸੋਲੇਸ਼ਨ ਨਿਯਮਾਂ 'ਚ ਕੀਤਾ ਵੱਡਾ ਬਦਲਾਅ
ਕੋਰੋਨਾ ਦੇ ਇਲਾਜ ਵੱਲ ਵੱਡਾ ਕਦਮ, ਦੇਸ਼ ਦਾ ਪਹਿਲਾ ਪਲਾਜ਼ਮਾ ਬੈਂਕ ਸਥਾਪਤ, ਕੌਣ ਕਰ ਸਕਦਾ ਹੈ ਪਲਾਜ਼ਾ ਦਾਨ?
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ