ਕਾਨਪੁਰ: ਉੱਤਰ ਪ੍ਰਦੇਸ਼ ਦੇ ਕਾਨਪੁਰ 'ਚ ਪੁਲਿਸ ਟੀਮ 'ਤੇ ਹਮਲਾ ਕਰਕੇ ਅੱਠ ਪੁਲਿਸ ਕਰਮੀਆਂ ਨੂੰ ਸ਼ਹੀਦ ਕਰਨ ਵਾਲੇ ਹਿਸਟਰੀਸ਼ੀਟਰ ਵਿਕਾਸ ਦੁਬੇ ਦਾ ਇਤਿਹਾਸ ਅਪਰਾਧਾਂ ਭਰਪੂਰ ਹੈ। ਪਹਿਲਾਂ ਉਸ ਨੇ ਗੈਂਗ ਬਣਾਇਆ ਜਿਸ ਨਾਲ ਰਲ ਕੇ ਉਹ ਲੁੱਟ, ਡਕੈਤੀਆਂ ਤੇ ਹੱਤਿਆਵਾਂ ਕਰਨ ਲੱਗਾ।
19 ਸਾਲ ਪਹਿਲਾਂ ਉਸ ਨੇ ਥਾਣੇ 'ਚ ਵੜ ਕੇ ਰਾਜ ਮੰਤਰੀ ਦੀ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਸਿਆਸਤ 'ਚ ਕਦਮ ਰੱਖਣ ਦੀ ਕੋਸ਼ਿਸ਼ ਕੀਤੀ। ਕਈ ਵਾਰ ਵਿਕਾਸ ਦੁਬੇ ਗ੍ਰਿਫਤਾਰ ਹੋ ਚੁੱਕਾ ਹੈ, ਇੱਕ ਵਾਰ ਉਸ ਨੂੰ ਲਖਨਊ 'ਚ ਐਐਸਟੀਐਫ ਨੇ ਦਬੋਚਿਆ ਸੀ।
ਕਾਨਪੁਰ ਦੇਹਾਤੀ ਦੇ ਚੌਬੇਪੁਰ ਥਾਣੇ ਅਧੀਨ ਪੈਂਦੇ ਪਿੰਡ ਬਿਕਰੂ ਦੇ ਨਿਵਾਸੀ ਵਿਕਾਸ ਨੇ ਕਈ ਨੌਜਵਾਨਾਂ ਦੀ ਫੌਜ ਤਿਆਰ ਕੀਤੀ ਹੋਈ ਹੈ ਜਿਨ੍ਹਾਂ ਦੀ ਮਦਦ ਨਾਲ ਉਹ ਕਾਨਪੁਰ ਤੋਂ ਲੈ ਕੇ ਕਾਨਪੁਰ ਦੇਹਾਤੀ ਤਕ ਲੁੱਟ, ਡਕੈਤੀ ਤੇ ਕਤਲ ਜਿਹੇ ਘਿਣਾਉਣੇ ਜ਼ੁਰਮਾਂ ਨੂੰ ਅੰਜ਼ਾਮ ਦਿੰਦਾ ਹੈ। ਕਾਨਪੁਰ ਦੇ ਸੇਵਾਮੁਕਤ ਪ੍ਰਿੰਸੀਪਲ ਸਿੱਧੇਸ਼ਵਰ ਪਾਂਡੇ ਹੱਤਿਆ ਕਾਂਡ 'ਚ ਇਸ ਨੂੰ ਉਮਰ ਕੈਦ ਹੋਈ ਸੀ।
ਪੰਚਾਇਤੀ ਚੋਣਾਂ 'ਚ ਕਈ ਲੀਡਰਾਂ ਲਈ ਕੰਮ ਕੀਤੇ ਤੇ ਉਸ ਦੇ ਸਬੰਧ ਸੂਬੇ ਦੀਆਂ ਪ੍ਰਮੁੱਖ ਪਾਰਟੀਆਂ ਨਾਲ ਸਥਾਪਤ ਹੋ ਗਏ। ਸਾਲ 2001 'ਚ ਵਿਕਾਸ ਦੁਬੇ ਨੇ ਬੀਜੇਪੀ ਦੇ ਦਰਜਾ ਪ੍ਰਾਪਤ ਰਾਜ ਮੰਤਰੀ ਸੰਤੋਸ਼ ਸ਼ੁਕਲਾ ਦੀ ਥਾਣੇ 'ਚ ਦਾਖਲ ਹੋ ਕੇ ਗੋਲ਼ੀਆਂ ਵਰ੍ਹਾ ਨਾਲ ਕੇ ਹੱਤਿਆ ਕਰ ਦਿੱਤੀ। ਇਸ ਹਾਈ ਪ੍ਰੋਫਾਈਲ ਮਰਡਰ ਤੋਂ ਬਾਅਦ ਵਿਕਾਸ ਦੁਬੇ ਯਾਨੀ ਸ਼ਿਵਲੀ ਦੇ ਡੌਨ ਨੇ ਕੋਰਟ 'ਚ ਸਰੰਡਰ ਕਰ ਦਿੱਤਾ ਤੇ ਕੁਝ ਮਹੀਨਿਆਂ ਬਾਅਦ ਜ਼ਮਾਨਤ 'ਤੇ ਬਾਹਰ ਆ ਗਿਆ।
ਇੰਨਾ ਹੀ ਨਹੀਂ ਇਸ ਨੇ ਲੀਡਰਾਂ ਦੇ ਸਹਾਰੇ ਸਿਆਸਤ 'ਚ ਕਦਮ ਰੱਖਿਆ ਤੇ ਨਗਰ ਪੰਚਾਇਤ ਮੁਖੀ ਦੀ ਚੋਣ ਜਿੱਤ ਲਈ ਸੀ। ਇਸ ਸਮੇਂ ਵੀ ਵਿਕਾਲ ਦੁਬੇ ਖਿਲਾਫ 52 ਤੋਂ ਜ਼ਿਆਦਾ ਮਾਮਲੇ ਯੂਪੀ ਦੇ ਕਈ ਜ਼ਿਲ੍ਹਿਆਂ 'ਚ ਚੱਲ ਰਹੇ ਹਨ। ਇਸ ਦੀ ਗ੍ਰਿਫਤਾਰੀ ਤੇ ਪੁਲਿਸ ਵੱਲੋਂ 25,000 ਰੁਪਏ ਇਨਾਮ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ:
ਕੋਰੀਓਗ੍ਰਾਫਰ ਸਰੋਜ ਖਾਨ ਨੇ ਕਿਉਂ ਕਰਾਇਆ ਸੀ ਆਪਣੇ ਤੋਂ 30 ਸਾਲ ਵੱਡੇ ਸ਼ਖਸ ਨਾਲ ਵਿਆਹ
ਪੰਜਾਬ 'ਚ ਕੋਰੋਨਾ ਨਹੀਂ ਹੋ ਰਿਹਾ ਕਾਬੂ, ਲੁਧਿਆਣਾ ਤੇ ਜਲੰਧਰ ਦੀ ਹਾਲਤ ਗੰਭੀਰ
ਬਾਲੀਵੁੱਡ ਨੂੰ ਲੱਗਾ ਇਕ ਹੋਰ ਵੱਡਾ ਝਟਕਾ
ਸਿਹਤ ਮੰਤਰਾਲੇ ਵੱਲੋਂ ਆਈਸੋਲੇਸ਼ਨ ਨਿਯਮਾਂ 'ਚ ਕੀਤਾ ਵੱਡਾ ਬਦਲਾਅ
ਸ਼ਰਾਬ ਤਸਕਰੀ ਰੋਕਣ ਲਈ ਕੈਪਟਨ ਦਾ ਵੱਡਾ ਕਦਮ
ਕੋਰੋਨਾ ਦੇ ਇਲਾਜ ਵੱਲ ਵੱਡਾ ਕਦਮ, ਦੇਸ਼ ਦਾ ਪਹਿਲਾ ਪਲਾਜ਼ਮਾ ਬੈਂਕ ਸਥਾਪਤ, ਕੌਣ ਕਰ ਸਕਦਾ ਹੈ ਪਲਾਜ਼ਾ ਦਾਨ?
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ