ਨਵੀਂ ਦਿੱਲੀ: ਸੁਜ਼ੂਕੀ ਟੂ ਵ੍ਹੀਲਰ ਕੰਪਨੀ ਨੇ ਹਾਲ ਹੀ ਵਿੱਚ ਜਿਕਸਰ ਐਸਐਫ 250 ਦਾ ਨੇਕੇਡ ਵਰਸ਼ਨ ਮਾਰਕੀਟ ਵਿੱਚ ਉਤਾਰਿਆ ਹੈ। ਕੰਪਨੀ ਦੇ ਅਨੁਸਾਰ ਇਹ ਯੂਰੋਪੀਅਨ ਡਿਜ਼ਾਈਨ ਥੀਮ 'ਤੇ ਬਣਾਇਆ ਗਿਆ ਹੈ। ਇਸ ਬਾਈਕ ਨੂੰ ਡਿਜ਼ਾਈਨ ਕਰਦੇ ਸਮੇਂ ਭਾਰਤੀ ਗਾਹਕਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ। ਗਾਹਕਾਂ ਨੂੰ ਧਿਆਨ ਵਿਚ ਰੱਖਦੇ ਹੋਏ, ਕੰਪਨੀ ਨੇ ਆਪਣੀ ਐਕਸ ਸ਼ੋਰੂਮ ਕੀਮਤ 1 ਲੱਖ 60 ਹਜ਼ਾਰ ਰੁਪਏ ਰੱਖੀ ਹੈ। ਜਿਕਸਰ ਨੂੰ ਜਿਸ ਫਰੇਮ 'ਤੇ ਬਣਾਇਆ ਗਿਆ ਹੈ, ਉਹ ਬਿਲਕੁਲ ਨਵਾਂ ਡਿਜ਼ਾਈਨ ਹੈ।

Gixxer SF 250 ਦਾ ਡਿਜ਼ਾਇਨ ਤੇ ਲੇਅਆਊਟ ਵੀ ਬਹੁਤ ਖੂਬਸੂਰਤ ਹੈ। ਇਸ ਬਾਈਕ ਨੂੰ ਵੇਖਦਿਆਂ ਅਜਿਹਾ ਨਹੀਂ ਲੱਗਦਾ ਕਿ ਇਹ 250 ਸੀਸੀ ਦੀ ਹੈ। ਇਸ ਨੂੰ ਪੂਰੀ ਤਰ੍ਹਾਂ ਇਹ ਸਪੋਰਟਸ ਬਾਈਕ ਨੂੰ ਧਿਆਨ ਵਿੱਚ ਰੱਖਦਿਆਂ ਬਣਾਇਆ ਗਿਆ ਹੈ।

ਕੰਪਨੀ ਨੇ ਰਾਤ ਦੀ ਸਵਾਰੀ ਦਾ ਵੀ ਧਿਆਨ ਰੱਖਿਆ ਹੈ। ਇਹੀ ਕਾਰਨ ਹੈ ਕਿ ਫਰੰਟ ਵਿੱਚ ਐਲਈਡੀ ਹੈੱਡਲੈਂਪ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਹੈਡਲੈਂਪ ਤੋਂ ਨਿਕਲਣ ਵਾਲੀ ਰੌਸ਼ਨੀ ਕਾਫ਼ੀ ਦੂਰ ਤਕ ਜਾਂਦੀ ਹੈ ਤੇ ਡ੍ਰਾਇਵਿੰਗ ਨੂੰ ਸੌਖਾ ਬਣਾਉਂਦੀ ਹੈ।

ਬਾਈਕ ਦੀ ਬੈਕ ਲਾਈਟ 'ਚ ਵੀ ਐਲਈਡੀ ਹੀ ਲੱਗੀ ਹੈ। ਹਾਲਾਂਕਿ, ਟਰਨਿੰਗ ਇੰਡੀਕੇਟਰ ਵਿੱਚ ਟੰਗਸਟਨ ਬਲਬ ਦਾ ਇਸਤੇਮਾਲ ਕੀਤਾ ਗਿਆ ਹੈ। ਬਾਈਕ ਵਿੱਚ ਇੱਕ ਸਿੰਗਲ ਸਾਇਲੇਂਸਰ ਹੈ ਪਰ ਟਵਿਨ ਮਫਲਰ ਨਾਲ ਜੋੜਿਆ ਗਿਆ ਹੈ ਜੋ ਅਕਸਰ ਸਪੋਰਟਸ ਬਾਈਕ ਵਿੱਚ ਲੱਗਿਆ ਹੁੰਦਾ ਹੈ।

ਬਾਈਕ ਦੀ ਹੈਂਡਲਿੰਗ ਵੀ ਚੰਗੀ ਹੈ, ਇਸ ਲਈ ਡਰਾਈਵਿੰਗ ਕਰਦੇ ਸਮੇਂ ਝੁਕਣ ਦੀ ਜ਼ਰੂਰਤ ਨਹੀਂ ਹੈ। ਇਸ ਬਾਈਕ ਵਿੱਚ ਹੈਂਡਲ ਬਾਰ, ਫੁੱਟ ਪੈੱਗ ਤੇ ਸੀਟ ਨੂੰ ਇਕ ਨਾਰਮਲ ਬਾਈਕ ਦੀ ਤਰ੍ਹਾਂ ਡਿਜ਼ਾਇਨ ਕੀਤਾ ਗਿਆ ਹੈ ਤਾਂ ਜੋ ਰਾਈਡਰ ਸੜਕ ਤੇ ਹਾਈਵੇ, ਦੋਵਾਂ 'ਤੇ ਵਾਹਨ ਚਲਾ ਸਕੇ।

ਮਾਈਲੇਜ ਦੀ ਗੱਲ ਕਰੀਏ ਤਾਂ ਕੰਪਨੀ ਮੁਤਾਬਕ ਇਹ 38 ਕਿਲੋਮੀਟਰ ਪ੍ਰਤੀ ਲੀਟਰ ਹੈ। ਟਾਪ ਸਪੀਡ 145 ਕਿਮੀ ਹੈ। ਇਹ ਬਾਈਕ ਗ੍ਰੇ ਤੇ ਬਲੈਕ ਕਲਰ 'ਚ ਉਪਲੱਬਧ ਹੈ। ਇਸ ਵਿੱਚ 1 ਸਿਲੰਡਰ ਨਾਲ 4 ਸਟਰੋਕ ਇੰਜਣ ਲੱਗਾ ਹੋਇਆ ਹੈ।


Car loan Information:

Calculate Car Loan EMI