ਨਵੀਂ ਦਿੱਲੀ: ਸਾਲ 2021 ਦੀ ਮਰਦਮਸ਼ੁਮਾਰੀ ਅਗਲੇ ਸਾਲ 16 ਮਈ ਤੋਂ ਸ਼ੁਰੂ ਹੋ ਜਾਵੇਗੀ। ਯੂਪੀ ‘ਚ ਇਹ ਮੁਹਿੰਮ 16 ਮਈ ਤੋਂ ਸ਼ੁਰੂ ਹੋ ਕੇ 30 ਜੂਨ 2020 ਤੱਕ ਚਲੇਗੀ। ਇਸ ਦੌਰਾਨ ਕਰੀਬ ਪੰਜ ਲੱਖ ਕਰਮਚਾਰੀ ਡਿਊਟੀ ‘ਤੇ ਤਾਇਨਾਤ ਹੋਣਗੇ। ਵੱਡੀ ਗੱਲ ਹੈ ਕਿ ਇਸ ਵਾਰ ਮਰਦਮਸ਼ੁਮਾਰੀ ਮੋਬਾਈਲ ਐਪ ਰਾਹੀਂ ਵੀ ਕੀਤੀ ਜਾਵੇਗੀ।
ਦੱਸ ਦਈਏ ਕਿ ਇਸ ਦਾ ਪਹਿਲਾ ਗੇੜ ਯੂਪੀ ਤੋਂ ਸ਼ੁਰੂ ਕੀਤਾ ਜਾਵੇਗਾ ਜਿਸ ਦੀ ਜਾਣਕਾਰੀ ਪ੍ਰਸਾਸ਼ਨ ਨੇ ਜਾਰੀ ਕੀਤੀ ਹੈ। ਇਹ ਜਾਣਕਾਰੀ ਸਕੱਤਰ ਡਾ. ਹਰੀਓਮ ਨੇ ਜਾਰੀ ਕੀਤੀ ਹੈ ਜਿਸ ‘ਚ ਜ਼ਿਲ੍ਹਾ ਅਧਿਕਾਰੀਆਂ ਨੂੰ ਕਰਮਚਾਰੀ ਡਿਊਟੀਆਂ ‘ਤੇ ਤਾਇਨਾਤ ਕਰਨ ਲਈ ਕਿਹਾ ਗਿਆ ਹੈ।
ਕੇਂਦਰੀ ਰਾਜ ਗ੍ਰਹਿ ਮੰਤਰੀ ਨਿਤਿਆਨੰਦ ਰਾਏ ਨੇ ਕਿਹਾ ਕਿ ਮਰਦਮਸ਼ੁਮਾਰੀ 2021 ਇਸ ਵਾਰ 16 ਭਾਸ਼ਾਵਾਂ ‘ਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਮਰਦਮਸ਼ੁਮਾਰੀ ਦੋ ਪੜਾਅ ‘ਚ ਕੀਤੀ ਜਾਵੇਗੀ। ਅਪਰੈਲ ਤੋਂ ਸਤੰਬਰ 2020 ਤਕ ਹਾਊਸ-ਲਿਸਟਿੰਗ ਤੇ ਹਾਊਸਿੰਗ ਮਰਦਮਸ਼ੁਮਾਰੀ ਹੋਵੇਗੀ। ਇਸ ਤੋਂ ਬਾਅਦ 9 ਤੋਂ 28 ਫਰਵਰੀ 2021 ਦੌਰਾਨ ਮਰਦਮਸ਼ੁਮਾਰੀ ਹੋਵੇਗੀ।”
ਨਿਤਿਆਨੰਦ ਰਾਏ ਨੇ ਕਿਹਾ ਕਿ ਮਰਦਮਸ਼ੁਮਾਰੀ 2021 ‘ਤੇ ਕਰੀਬ 8 ਅਰਬ 754 ਕਰੋੜ ਦਾ ਖਰਚ ਆਵੇਗਾ। ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਅਧਿਕਾਰੀ ਮੋਬਾਈਲ ਐਪ ਦਾ ਇਸਤੇਮਾਲ ਕਰਕੇ ਵੀ ਡੇਟਾ ਜਮ੍ਹਾ ਕਰ ਸਕਦੇ ਹਨ।
16 ਮਈ ਤੋਂ ਸ਼ੁਰੂ ਹੋ ਰਹੀ 2021 ਦੀ ਮਰਦਮਸ਼ੁਮਾਰੀ, ਐਪ ਦੀ ਵੀ ਕੀਤੀ ਜਾਵੇਗੀ ਵਰਤੋਂ
ਏਬੀਪੀ ਸਾਂਝਾ
Updated at:
20 Nov 2019 01:18 PM (IST)
ਸਾਲ 2021 ਦੀ ਮਰਦਮਸ਼ੁਮਾਰੀ ਅਗਲੇ ਸਾਲ 16 ਮਈ ਤੋਂ ਸ਼ੁਰੂ ਹੋ ਜਾਵੇਗੀ। ਯੂਪੀ ‘ਚ ਇਹ ਮੁਹਿੰਮ 16 ਮਈ ਤੋਂ ਸ਼ੁਰੂ ਹੋ ਕੇ 30 ਜੂਨ 2020 ਤੱਕ ਚਲੇਗੀ। ਇਸ ਦੌਰਾਨ ਕਰੀਬ ਪੰਜ ਲੱਖ ਕਰਮਚਾਰੀ ਡਿਊਟੀ ‘ਤੇ ਤਾਇਨਾਤ ਹੋਣਗੇ।
- - - - - - - - - Advertisement - - - - - - - - -