ਨਵੀਂ ਦਿੱਲੀ: ਕੋਰੋਨਾ ਜੁੱਗ ਵਿੱਚ ਆਟੋਮੋਬਾਇਲ ਕੰਪਨੀਆਂ ਆਪਣੇ ਗਾਹਕਾਂ ਲਈ ਨਵੀਂਆਂ ਪੇਸ਼ਕਸ਼ਾਂ ਲਿਆ ਰਹੀਆਂ ਹਨ। ਇਹ ਕੰਪਨੀਆਂ ਵੀ ਹੁਣ ਲੌਕਡਾਊਨ ਦੇ ਸਮੇਂ ਦੇ ਘਾਟੇ ਪੂਰੇ ਕਰਨੇ ਚਾਹੁੰਦੀਆਂ ਹਨ। ਹੁਣ ਜਾਪਾਨੀ ਕੰਪਨੀ ਸੁਜ਼ੂਕੀ ਛੇਤੀ ਹੀ ਨਵੀਂ VITARA ਕਾਰ ਲਾਂਚ ਕਰਨ ਵਾਲੀ ਹੈ; ਜਿਸ ਦੀ ਟੱਕਰ ਕੀਆ ਸੈਲਟਾਸ, ਹੂੰਡਈ, ਕ੍ਰੇਟਾ, ਵੇਨਯੂ, ਹੌਂਡਾ HR-V ਸਮੇਤ ਹੋਰ ਦਰਮਿਆਨੇ ਆਕਾਰ ਦੀਆਂ SUVs ਨਾਲ ਹੋਵੇਗੀ। ਇਹ ਕਾਰ ਬੀਤੇ ਅਕਤੂਬਰ ਮਹੀਨੇ ਲਾਂਚ ਹੋਣੀ ਸੀ ਪਰ ਕੋਵਿਡ ਸੰਕਟ ਕਾਰਨ ਇਹ ਕਾਰ ਲਾਂਚ ਨਹੀਂ ਹੋ ਸਕੀ।
ਹੁਣ ਮੰਨਿਆ ਜਾ ਰਿਹਾ ਹੈ ਕਿ ਸੁਜ਼ੂਕੀ ਵਿਟਾਰਾ ਅਗਲੇ ਸਾਲ 2021 ਦੇ ਸ਼ੁਰੂ ਵਿੱਚ ਹੀ ਲਾਂਚ ਹੋ ਸਕਦੀ ਹੈ। ਅਗਲੇ ਹੀ ਸਾਲ ਦੇ ਅੱਧ ਤੱਕ ਇਸ ਦੀ ਵਿਕਰੀ ਯੂਰਪ, ਜਾਪਾਨ ਤੇ ਆਸਟ੍ਰੇਲੀਆ ਸਮੇਤ ਹੋਰ ਦੇਸ਼ਾਂ ਵਿੱਚ ਸ਼ੁਰੂ ਹੋ ਜਾਵੇਗੀ।
ਨਵੀਂ ਸੁਜ਼ੂਕੀ ਵਿਟਾਰਾ ਕਾਫ਼ੀ ਸਟਾਈਲਿਸ਼ ਹੈ ਤੇ ਇਸ ਦਾ ਆਕਾਰ ਵੀ ਵੱਡਾ ਹੈ। ਇਸ ਦੀ ਲੰਬਾਈ 4.2 ਮੀਟਰ, ਚੌੜਾਈ 1.7 ਮੀਟਰ ਤੇ ਉਚਾਈ 1.6 ਮੀਟਰ ਹੈ। ਸੁਜ਼ੂਕੀ ਵਿਟਾਰਾ ਡਿਜ਼ਾਇਨ ਤੇ ਫ਼ੀਚਰਜ਼ ਦੇ ਮਾਮਲੇ ਵਿੱਚ ਕਾਫ਼ੀ ਅਪਡੇਟਡ ਹੈ ਤੇ ਨਵੇਂ ਇੰਜਣ ਆੱਪਸ਼ਨ ਨਾਲ ਹੈ।
ਇਸ ਨਵੀਂ ਕਾਰ ਦੇ 1.4 ਲਿਟਰ ਦਾ 4 ਬੂਸਟਰ ਜੈੱਟ ਪੈਟਰੋਲ ਇੰਜਣ ਲੱਗਾ ਹੈ, ਜੋ 130bhp ਦੀ ਪਾਵਰ ਅਤੇ 253Nm ਦਾ ਟੌਰਕ ਜੈਨਰੇਟ ਕਰਦਾ ਹੈ। ਇਸ ਕਾਰ ਨੂੰ ਮੇਨੂਅਲ ਤੇ ਆਟੋਮੈਟਿਕ ਦੋਵੇਂ ਟ੍ਰਾਂਸਮਿਸ਼ਨ ਨਾਲ ਲਾਂਚ ਕੀਤਾ ਜਾਵੇਗਾ।
ਸੁਜ਼ੂਕੀ ਤੇ ਟੋਇਟਾ ਦੀ ਭਾਈਵਾਲੀ ਨਾਲ ਇਹ ਨਵੀਂ ਵਿਟਾਰਾ ਤਿਆਰ ਹੋਈ ਹੈ, ਜੋ ਪਾਵਰ ਤੇ ਫ਼ੀਚਰਜ਼ ਦੇ ਮਾਮਲੇ ਵਿੱਚ ਜ਼ਬਰਦਸਤ ਹੋਵੇਗੀ। ਇਹ ਕਾਰ ਮਾਰੂਤੀ ਸੁਜ਼ੂਕੀ ਵਿਟਾਰਾ ਬ੍ਰੇਜ਼ਾ ਦੀ ਤਰਜ਼ ਉੱਤੇ ਤਿਆਰ ਕੀਤੀ ਗਈ ਹੈ।
Car loan Information:
Calculate Car Loan EMI