ਕੋਰੋਨਾ ਮਹਾਂਮਾਰੀ ਦੇ ਵਿਚਕਾਰ ਦੇਸ਼ ਵਿੱਚ ਤਿਉਹਾਰਾਂ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ। ਅਜਿਹੇ 'ਚ ਕਾਰ ਨਿਰਮਾਤਾ ਕੰਪਨੀਆਂ ਨੇ ਪਹਿਲਾਂ ਹੀ ਗਾਹਕਾਂ ਨੂੰ ਭਰਮਾਉਣਾ ਸ਼ੁਰੂ ਕਰ ਦਿੱਤਾ ਹੈ। ਟਾਟਾ ਮੋਟਰਜ਼ ਦੀ ਗੱਲ ਕਰੀਏ ਤਾਂ ਕੰਪਨੀ ਨੇ ਆਪਣੇ ਪ੍ਰੀਮੀਅਮ ਹੈਚਬੈਕ ਅਲਟ੍ਰੋਜ ਦੇ ਡੀਜ਼ਲ ਵੇਰੀਐਂਟ ਦੀ ਕੀਮਤ ਘਟਾ ਦਿੱਤੀ ਹੈ।


ਐਕਸ ਈ ਅਤੇ ਐਕਸ ਈ ਰਿਦਮ ਵੇਰੀਐਂਟ ਤੋਂ ਇਲਾਵਾ ਟਾਟਾ ਅਲਟ੍ਰੋਜ਼ ਡੀਜ਼ਲ ਦੇ ਹੋਰ ਸਾਰੇ ਵੇਰੀਐਂਟ ਦੀ ਕੀਮਤ 'ਚ 40, 000 ਰੁਪਏ ਘਟਾਈ ਗਈ ਹੈ। ਹਾਲਾਂਕਿ ਪੈਟਰੋਲ ਵੇਰੀਐਂਟ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਟਾਟਾ ਨੇ ਅਗਸਤ ਮਹੀਨੇ 'ਚ ਹੀ ਅਲਟ੍ਰੋਜ ਦੀ ਕੀਮਤ 'ਚ 15,000 ਰੁਪਏ ਦਾ ਵਾਧਾ ਕੀਤਾ ਸੀ। ਪਰ ਬੇਸ ਐਕਸ ਈ ਡੀਜ਼ਲ ਵੇਰੀਐਂਟ ਦੀ ਕੀਮਤ ਉਸ ਸਮੇਂ ਨਹੀਂ ਵਧਾਈ ਗਈ ਸੀ।


ਇਹ ਹੈ ਨਵੀਂ ਕੀਮਤ:

ਇਸ ਦੇ ਨਾਲ ਹੀ ਅਲਟਰੋਜ਼ ਐਕਸਟੀ(Altroz XT) ਦੀ ਕੀਮਤ 'ਚ ਵੀ 40,000 ਰੁਪਏ ਦੀ ਕਟੌਤੀ ਕੀਤੀ ਗਈ ਹੈ। ਇਸ ਦੀ ਕੀਮਤ 8.59 ਲੱਖ ਰੁਪਏ ਤੋਂ ਘਟ ਕੇ 8.19 ਲੱਖ ਰੁਪਏ 'ਤੇ ਆ ਗਈ ਹੈ। ਅਲਟਰੋਜ਼ ਐਕਸਟੀ ਲਕਸ(Altroz XT Luxe) ਦੀ ਕੀਮਤ 8.98 ਲੱਖ ਰੁਪਏ ਤੋਂ ਘਟਾ ਕੇ 8.58 ਲੱਖ ਰੁਪਏ ਕਰ ਦਿੱਤੀ ਗਈ ਹੈ। ਅਲਟਰੋਜ਼ ਐਕਸ ਜ਼ੈਡ(Altroz XZ) ਦੀ ਕੀਮਤ 9.19 ਲੱਖ ਰੁਪਏ ਤੋਂ ਘਟਾ ਕੇ 8.79 ਲੱਖ ਰੁਪਏ ਕਰ ਦਿੱਤੀ ਗਈ ਹੈ।


ਪੈਟਰੋਲ ਵੇਰੀਐਂਟ ਨੇ ਕੀਮਤਾਂ ਨਹੀਂ ਕੀਤੀਆਂ ਘੱਟ:

ਟਾਟਾ ਅਲਟ੍ਰੋਜ ਨੂੰ ਇਸ ਸਾਲ ਜਨਵਰੀ ਵਿੱਚ ਲਾਂਚ ਕੀਤਾ ਗਿਆ ਸੀ। ਅਲਟ੍ਰੋਜ਼ ਐਕਸਈ ਦੀ ਕੀਮਤ 'ਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਇਸ ਦੀ ਕੀਮਤ 6.99 ਲੱਖ ਰੁਪਏ ਹੈ। ਇਸ ਦੇ ਨਾਲ ਹੀ ਅਲਟਰੋਜ਼ ਐਕਸ ਈ ਰਿਦਮ ਦੀ ਕੀਮਤ ਵੀ 7.27 ਲੱਖ ਰੁਪਏ ਹੈ। ਇਸ ਦੇ ਪੈਟਰੋਲ ਵੇਰੀਐਂਟ ਦੀ ਦਿੱਲੀ ਦੀ ਐਕਸ ਸ਼ੋਅਰੂਮ ਕੀਮਤ 5.44 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।

Car loan Information:

Calculate Car Loan EMI