ਮੋਗਾ: ਕਿਸਾਨਾਂ ਨੂੰ ਦਵਾਈਆਂ ਪਹੁੰਚਾਉਣ ਦੀ ਮੁਹਿੰਮ ਤਹਿਤ ਅੱਜ ਨਕਲੀ ਫਸਲੀ ਕੀੜੇਮਾਰ ਦਵਾਈਆਂ ਵੇਚਣ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਨ੍ਹਾਂ ਕੋਲ ਦਵਾਈਆਂ ਵੇਚਣ ਦਾ ਲਾਇਸੈਂਸ ਨਹੀਂ ਸੀ, ਨਾਲ ਹੀ ਉਹ ਨਕਲੀ ਦਵਾਈਆਂ ਬਹੁਤ ਮਹਿੰਗੇ ਭਾਅ 'ਤੇ ਵੇਚ ਰਹੇ ਸੀ।


ਉਹ ਘਰ-ਘਰ ਜਾ ਕੇ ਕਿਸਾਨਾਂ ਨੂੰ ਦਵਾਈਆਂ ਦੀ ਸਪਲਾਈ ਕਰਦੇ ਸੀ। ਖੇਤੀਬਾੜੀ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਲੋਕ ਬਿਨ੍ਹਾਂ ਲਾਇਸੈਂਸ ਦੇ ਕਿਸਾਨਾਂ ਨੂੰ ਨਕਲੀ ਫਸਲੀ ਕੀੜੇ ਮਾਰ ਦਵਾਈਆਂ ਵੇਚ ਰਹੇ ਹਨ। ਜਦੋਂ ਛਾਪੇਮਾਰੀ ਕੀਤੀ ਗਈ ਤਾਂ ਆਈ 20 ਕਾਰ 'ਚੋਂ ਵੱਡੀ ਮਾਤਰਾ 'ਚ ਨਕਲੀ ਦਵਾਈਆਂ ਬਰਾਮਦ ਹੋਈਆਂ।



ਇਸ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਤੇ ਐਸਐਸਪੀ ਮੋਗਾ ਨੂੰ ਦੇ ਦਿੱਤੀ ਗਈ ਹੈ। ਫਿਲਹਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਜਾਂਚ ਕਰਨ 'ਤੇ ਸਾਹਮਣੇ ਆਇਆ ਕਿ ਉਨ੍ਹਾਂ ਲੋਕਾਂ ਕੋਲ ਬੀਜ ਵੇਚਣ ਦਾ ਲਾਇਸੈਂਸ ਸੀ ਪਰ ਦਵਾਈਆਂ ਵੇਚਣ ਦਾ ਲਾਇਸੈਂਸ ਨਹੀਂ ਸੀ। ਉਨ੍ਹਾਂ ਨੂੰ ਗਿਰਫ਼ਤਾਰ ਕਰ ਲਿਆ ਗਿਆ ਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਿਹਾ ਹੈ।

ਨਵਜੋਤ ਸਿੱਧੂ ਟਰੈਕਟਰ 'ਤੇ ਉੱਤਰੇ ਮੈਦਾਨ 'ਚ, ਦੇਖੋ ਤਸਵੀਰਾਂ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ