ਨਵੀਂ ਦਿੱਲੀ: ਗਾਹਕਾਂ ਦੀ ਡਿਮਾਂਡ ‘ਤੇ ਟਾਟਾ ਮੋਟਰਸ ਨੇ ਆਪਣੀ ਹੈਰੀਅਰ ਐਸਯੂਵੀ ਨਾਲ ਇਲੈਕਟ੍ਰੋਨਿਕ ਸਨਰੂਫ ਦੀ ਪੇਸ਼ਕਸ਼ ਕੀਤੀ ਹੈ। ਕੰਪਨੀ ਨੇ ਇਸ ਦੀ ਕੀਮਤ 95,000 ਰੁਪਏ ਤੈਅ ਕੀਤੀ ਹੈ। ਇਸ ਨੂੰ ਹੈਰੀਅਰ ਦੀ ਆਫੀਸ਼ੀਅਲ ਐਕਸੈਸਰੀਜ਼ ਲਿਸਟ ‘ਚ ਸ਼ਾਮਲ ਕੀਤਾ ਗਿਆ ਹੈ। ਯਾਨੀ ਹੈਰੀਅਰ ਦੇ ਮੌਜੂਦਾ ਗਾਹਕ ਵੀ ਇਸ ਦਾ ਫਾਇਦਾ ਚੁੱਕ ਸਕਦੇ ਹਨ।

ਹੈਰੀਅਰ ‘ਚ ਦਿੱਤੇ ਸਨਰੂਫ ਦਾ ਫੀਚਰ ਐਕਸੈਸਰੀਜ਼ ਦੇ ਤੌਰ ‘ਤੇ ਹੈ। ਇਸ ਲਈ ਇਸ ਨੂੰ ਡੀਲਰਸ਼ਿਪ ਵੱਲੋਂ ਹੀ ਫਿੱਟ ਕੀਤਾ ਜਾਵੇਗਾ। ਕੰਪਨੀ ਇਸ ‘ਤੇ ਦੋ ਸਾਲ ਦੀ ਵਾਰੰਟੀ ਦੇ ਰਹੀ ਹੈ। ਸਨਰੂਫ ਨੂੰ ਕਾਰ ਦੀ ਇੰਸ਼ੋਰੈਂਸ ਪਾਲਿਸੀ ‘ਚ ਵੀ ਕਵਰ ਕੀਤਾ ਜਾ ਸਕਦਾ ਹੈ। ਗਾਹਕਾਂ ਨੂੰ ਇਸ ਲਈ ਜ਼ਿਆਦਾ ਪ੍ਰੀਮੀਅਮ ਦਾ ਭੁਗਤਾਨ ਕਰਨਾ ਹੋਵੇਗਾ।



ਹੈਰੀਅਰ ‘ਚ ਵੇਬੈਸਟੋ ਕੰਪਨੀ ਦਾ ਇਲੈਕਟ੍ਰੋਨਿਕ ਸਨਰੂਫ ਲਾਇਆ ਜਾਵੇਗਾ ਜਿਸ ਨੂੰ ਹੈਰੀਅਰ ਦੇ ਸਾਰੇ ਵੈਰੀਅੰਟ ‘ਚ ਫਿੱਟ ਕੀਤਾ ਜਾ ਸਕੇਗਾ। ਇਸ ਦੇ ਨਾਲ ਖ਼ਬਰ ਸਾਹਮਣੇ ਆਈ ਹੈ ਕਿ ਹੈਰੀਅਰ ‘ਚ ਮੈਨੂਅਲ ਸਨਰੂਫ ਦੀ ਵੀ ਪੇਸ਼ਕਸ਼ ਕੀਤੀ ਜਾਵੇਗੀ ਜਿਸ ਦੀ ਕੀਮਤ 20 ਤੋਂ 30 ਹਜ਼ਾਰ ਤਕ ਹੋ ਸਕਦੀ ਹੈ।

ਇਲੈਕਟ੍ਰੋਨਿਕ ਸਨਰੂਫ ਨਾਲ ਟਾਟਾ ਹੈਰੀਅਰ ਦਾ ਟੌਪ ਵੈਰੀਅੰਟ ਲੈਣ ‘ਤੇ ਇਸ ਦੀ ਕੀਮਤ 17.50 ਲੱਖ ਰੁਪਏ ਐਕਸ-ਸ਼ੋਅਰੂਮ ਹੋ ਜਾਵੇਗੀ। ਇਸ ਦੇ ਨਾਲ ਹੀ ਬੀਤੇ ਦਿਨੀਂ ਇਹ ਵੀ ਖ਼ਬਰ ਆਈ ਸੀ ਕਿ ਟਾਟਾ ਹੈਰੀਅਰ ਜਲਦੀ ਹੀ ਜੈਟ ਬਲੈਕ ਕਲਰ ‘ਚ ਵੀ ਆ ਰਹੀ ਹੈ। ਇਸ ਦਾ ਇੰਟੀਰੀਅਰ ਵੀ ਬਲੈਕ ਕਲਰ ਹੋ ਸਕਦਾ ਹੈ। ਇਸ ਦੇ ਨਾਲ ਹੀ ਜਲਦੀ ਹੀ ਹੈਰੀਅਰ 7-ਸੀਟਰ ਵੀ ਪੇਸ਼ ਹੋ ਸਕਦੀ ਹੈ।

Car loan Information:

Calculate Car Loan EMI