ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਵਾਹਨ ਨਿਰਮਾਤਾ ਟਾਟਾ ਮੋਟਰਜ਼ (Tata Motors) ਭਾਰਤ ਵਿੱਚ ਇੱਕ ਵਾਰ ਫਿਰ ਤੋਂ ਆਪਣੀ ਮਸ਼ਹੂਰ ਸਫਾਰੀ (Tata Safari) ਨੇਮ ਪਲੇਟ ਨੂੰ ਸ਼ੁਰੂ ਕਰਨ ਜਾ ਰਹੀ ਹੈ। ਦਿਲਚਸਪ ਗੱਲ ਇਹ ਹੈ ਕਿ ਹੁਣ ਤੱਕ ਹੈਰੀਅਰ ਦਾ 7-ਸੀਟਰ ਵਰਜਨ Gravitas ਨਾਂ ਦਿੱਤਾ ਗਿਆ ਸੀ। ਇਨ੍ਹਾਂ ਸਾਰੀਆਂ ਅਫਵਾਹਾਂ 'ਤੇ ਲਗਾਮ ਲਾਉਂਦਿਆਂ ਕੰਪਨੀ ਨੇ ਗ੍ਰੇਵਿਟਾਸ ਕੋਡਨੇਮ ਨੂੰ ਸਫਾਰੀ ਦੇ ਤੌਰ 'ਤੇ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।


ਜਨਵਰੀ ਦੇ ਅਖੀਰ ਵਿੱਚ ਸ਼ੁਰੂ ਹੋਵੇਗੀ ਬੁਕਿੰਗ: ਹੋਮਗ੍ਰਾਊਨ ਆਟੋਮੋਕਰ ਨਿਰਮਾਤਾ ਟਾਟਾ ਦਾ ਕਹਿਣਾ ਹੈ ਕਿ ਸਫਾਰੀ ਦੀ ਅਧਿਕਾਰਤ ਪ੍ਰੀ-ਬੁਕਿੰਗ ਇਸ ਮਹੀਨੇ ਦੇ ਅੰਤ ਵਿੱਚ ਸ਼ੁਰੂ ਹੋ ਜਾਵੇਗੀ। ਨਵੀਂ ਟਾਟਾ ਸਫਾਰੀ ਜਨਵਰੀ ਵਿੱਚ ਕੰਪਨੀ ਦੀਆਂ ਸਾਰੀਆਂ ਡੀਲਰਾਂਸ਼ਿਪਾਂ 'ਤੇ ਪਹੁੰਚੇਗੀ।

ਸਿੰਗਲ ਇੰਜਨ ਆਪਸ਼ਨ: ਟਾਟਾ ਸਫਾਰੀ ਨੂੰ ਕੰਪਨੀ ਦੀ ਮਸ਼ਹੂਰ ਇੰਪੈਕਟ 2.0 ਡਿਜ਼ਾਇਨ ਭਾਸ਼ਾ 'ਤੇ ਮਾਡਲ ਕੀਤਾ ਗਿਆ ਹੈ ਤੇ ਲੈਂਡ ਰੋਵਰ D8 ਤੋਂ ਪ੍ਰੇਰਿਤ OMEGARC ਪਲੇਟਫਾਰਮ ਦਾ ਪ੍ਰਤੀਕ ਹੈ। ਨਵੀਂ ਟਾਟਾ ਸਫਾਰੀ '2.0 ਲੀਟਰ, 4 ਸਿਲੰਡਰ ਡੀਜ਼ਲ ਇੰਜਣ ਦੀ ਵਰਤੋਂ ਕੀਤੀ ਜਾਵੇਗੀ ਜੋ 168 ਬੀਐਚਪੀ ਦੀ ਵੱਧ ਤੋਂ ਵੱਧ ਪਾਵਰ ਤੇ 350 ਐਨਐਮ ਦਾ ਪੀਕ ਟਾਰਕ ਪੈਦਾ ਕਰਨ ਦੇ ਸਮਰੱਥ ਹੋਵੇਗਾ। ਇਸ ਇੰਜਨ ਦੇ ਨਾਲ 6-ਸਪੀਡ ਮੈਨੂਅਲ ਜਾਂ 6-ਸਪੀਡ ਟਾਰਕ ਕਨਵਰਟਰ ਆਟੋਮੈਟਿਕ ਗਿਅਰਬਾਕਸ ਵਰਤਿਆ ਜਾਏਗਾ।

ਕੀਮਤ: ਫਿਲਹਾਲ ਇਸ ਕਾਰ ਦੀ ਕੀਮਤ ਬਾਰੇ ਕੁਝ ਵੀ ਕਹਿਣਾ ਜਲਦਬਾਜ਼ੀ ਹੈ ਪਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਦੀ ਕੀਮਤ 13 ਲੱਖ ਤੋਂ 20 ਲੱਖ ਰੁਪਏ ਦੇ ਵਿਚਕਾਰ ਹੋਵੇਗੀ।

ਜੌਹਨਸਨ ਦੇ ਨਾ ਆਉਣ ਕਰਕੇ ਉੱਠੀ ਗਣਤੰਤਰ ਦਿਵਸ ਸਮਾਗਮ ਰੱਦ ਕਰਨ ਦੀ ਮੰਗ, ਸਰਕਾਰ 'ਤੇ ਵਿਰੋਧੀਆਂ ਦੇ ਨਿਸ਼ਾਨੇ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

Car loan Information:

Calculate Car Loan EMI