ਨਵੀਂ ਦਿੱਲੀ: ਸੀਨੀਅਰ ਕਾਂਗਰਸੀ ਨੇਤਾ ਸ਼ਸ਼ੀ ਥਰੂਰ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੀ ਭਾਰਤ ਯਾਤਰਾ ਰੱਦ ਹੋਣ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਮੁੱਖ ਮਹਿਮਾਨ ਨਾ ਹੋਣ ਦੀ ਸੂਰਤ ਵਿੱਚ ਕਿਉਂ ਨਾ ਇਸ ਵਾਰ ਗਣਤੰਤਰ ਦਿਵਸ ਦੇ ਜਸ਼ਨਾਂ ਨੂੰ ਰੱਦ ਕੀਤਾ ਜਾਵੇ?


ਥਰੂਰ ਨੇ ਟਵੀਟ ਕੀਤਾ, “ਹੁਣ ਜਦੋਂ ਇਸ ਮਹੀਨੇ ਬੋਰਿਸ ਜੌਹਨਸਨ ਦੀ ਭਾਰਤ ਯਾਤਰਾ ਕੋਵਿਡ ਦੀ ਦੂਜੀ ਲਹਿਰ ਕਾਰਨ ਰੱਦ ਕੀਤੀ ਗਈ ਹੈ ਤੇ ਸਾਡੇ ਕੋਲ ਗਣਤੰਤਰ ਦਿਵਸ ਤੇ ਮੁੱਖ ਮਹਿਮਾਨ ਨਹੀਂ ਹਨ, ਤਾਂ ਕਿਉਂ ਨਾ ਇੱਕ ਕਦਮ ਅੱਗੇ ਜਾਈਏ ਤੇ ਜਸ਼ਨ ਨੂੰ ਪੂਰੀ ਤਰ੍ਹਾਂ ਰੱਦ ਕਰ ਦਈਏ?”



ਸਾਬਕਾ ਕੇਂਦਰੀ ਮੰਤਰੀ ਤੇ ਲੋਕ ਸਭਾ ਮੈਂਬਰ ਥਰੂਰ ਨੇ ਇਹ ਵੀ ਕਿਹਾ ਕਿ ਇਸ ਵਾਰ ਪਰੇਡ ਲਈ ਲੋਕਾਂ ਨੂੰ ਬੁਲਾਉਣਾ ‘ਗੈਰ ਜ਼ਿੰਮੇਵਾਰਾਨਾ’ ਹੋਵੇਗਾ। ਦੱਸ ਦਈਏ ਕਿ ਬ੍ਰਿਟਿਸ਼ ਪ੍ਰਧਾਨ ਮੰਤਰੀ ਜੌਨਸਨ ਨੇ 26 ਜਨਵਰੀ ਨੂੰ ਗਣਤੰਤਰ ਦਿਵਸ ਸਮਾਰੋਹ 'ਤੇ ਆਪਣੇ ਦੇਸ਼ ਵਿੱਚ ਕੋਰੋਨਾਵਾਇਰਸ ਦੇ ਨਵੇਂ ਸਟ੍ਰੇਨ ਕਾਰਨ ਪੈਦਾ ਹੋਏ ਸੰਕਟ ਕਾਰਨ ਆਪਣੀ ਭਾਰਤ ਦੀ ਤੈਅ ਯਾਤਰਾ ਨੂੰ ਰੱਦ ਕਰ ਦਿੱਤਾ ਹੈ। ਕੋਰੋਨਾ ਦੇ ਨਵੇਂ ਦਬਾਅ ਕਾਰਨ ਬ੍ਰਿਟੇਨ ਵਿੱਚ ਵੀ ਲੌਕਡਾਉਨ ਲਾਇਆ ਗਿਆ ਹੈ।

ਬੈਂਕ 'ਚੋਂ ਪੈਸੇ ਕੱਢਵਾਉਣ ਪਹੁੰਚਿਆ ਮੁਰਦਾ ਤਾਂ ਮੱਚ ਗਈ ਹਫੜਾ-ਦਫੜੀ, ਜਾਣੋ ਪੂਰਾ ਮਾਮਲਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904