ਦੇਸ਼ ਦੀ ਵੱਡੀ ਕਾਰ ਕੰਪਨੀ ਟਾਟਾ ਮੋਟਰਸ ਨੇ ਆਪਣੀਆਂ ਕਾਰਾਂ ਦੀਆਂ ਕੀਮਤਾਂ 'ਚ ਖਾਸਾ ਇਜ਼ਾਫਾ ਕੀਤਾ ਹੈ। ਟਾਟਾ ਕੰਪਨੀ ਨੇ ਗੱਡੀਆਂ ਦੀ ਕੀਮਤ 26 ਹਜ਼ਾਰ ਰੁਪਏ ਤਕ ਵਧਾ ਦਿੱਤੀ ਹੈ। ਕੰਪਨੀ ਦੇ ਮੁਤਾਬਕ, ਕੀਮਤਾਂ 22 ਜਨਵਰੀ ਤੋਂ ਲਾਗੂ ਕਰਨ ਦਾ ਫੈਸਲਾ ਲਿਆ ਗਿਆ ਹੈ।


ਕੰਪਨੀ ਨੇ ਕੀਮਤਾਂ ਵਧਾਉਣ ਪਿੱਛੇ ਵਜ੍ਹਾ ਦੱਸਦਿਆਂ ਕਿਹਾ ਕਿ ਇਨਪੁੱਟ ਕੌਸਟ ਤੇ ਮਟੀਰੀਅਲ ਕੌਸਟ ਦੇ ਵਧ ਜਾਣ ਕਾਰਨ ਕੀਮਤਾਂ ਵਧਾਉਣ ਦਾ ਫੈਸਲਾ ਲਿਆ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਕੰਪਨੀ ਨੇ ਗੱਡੀਆਂ ਵੱਖ-ਵੱਖ ਵੇਰੀਏਂਟ ਦੇ ਹਿਸਾਬ ਨਾਲ ਕਰੀਬ 26 ਹਜ਼ਾਰ ਰੁਪਏ ਤਕ ਭਾਅ ਵਧਾ ਦਿੱਤੇ ਹਨ।


ਹਾਲਾਂਕਿ ਕੰਪਨੀ ਨੇ ਅਜੇ ਇਹ ਸਾਫ ਨਹੀਂ ਕੀਤਾ ਕਿ ਟਾਟਾ ਦੀ ਕਿਹੜੀ ਗੱਡੀ 'ਤੇ ਭਾਅ ਵਧਾਏ ਗਏ ਹਨ। ਕੰਪਨੀ ਨੇ ਉਨ੍ਹਾਂ ਗਾਹਕਾਂ ਨੂੰ ਰਾਹਤ ਜ਼ਰੂਰ ਦਿੱਤੀ ਹੈ ਜਿੰਨ੍ਹਾਂ ਨੇ ਟਾਟਾ ਦੀ ਕਿਸੇ ਵੀ ਕਾਰ ਦੀ 21 ਜਨਵਰੀ ਤਕ ਬੁਕਿੰਗ ਕਰਵਾਈ ਹੈ। ਉਨ੍ਹਾਂ ਸਾਰੇ ਗਾਹਕਾਂ ਨੂੰ ਪੁਰਾਣੇ ਭਾਅ 'ਤੇ ਹੀ ਕਾਰ ਮਿਲੇਗੀ।


ਦੱਸ ਦੇਈਏ ਟਾਟਾ ਮੋਟਰਸ ਪੰਜ ਪਸੈਂਜਰ ਵਹੀਕਲਸ ਨੂੰ ਬਜ਼ਾਰ 'ਚ ਵੇਚਦਾ ਹੈ। ਟਾਟਾ ਟਿਆਗੋ, ਟਾਟਾ ਅਲਟ੍ਰੋਜ, ਟਾਟਾ ਟਿਗੋਰ, ਟਾਟਾ ਨੇਕਸੌਨ ਤੇ ਟਾਟਾ ਹੈਰਿਅਅਰ ਇਨ੍ਹਾਂ 'ਚ ਸ਼ਾਮਲ ਹਨ। ਕੰਪਨੀ ਦੇ ਮੁਤਾਬਕ, ਕੰਪਨੀ ਦੇ ਪਸੈਂਜਰ ਵਹੀਕਲ ਬਿਜਨਸ 'ਚ ਲਗਾਤਾਰ ਗ੍ਰੋਥ ਹੋ ਰਹੀ ਹੈ। ਵਿੱਤੀ ਸਾਲ 2020 ਦੇ ਮੁਕਾਬਲੇ ਸਾਲ 2021 'ਚ ਟਾਟਾ ਦੀਆਂ ਗੱਡੀਆਂ ਦੀ ਮੰਗ 'ਚ 39 ਫੀਸਦ ਇਜ਼ਾਫਾ ਹੋਇਆ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ


Car loan Information:

Calculate Car Loan EMI