Car loan Information:
Calculate Car Loan EMIਟਾਟਾ ਮੋਟਰਸ ਦੇ ਰਿਹਾ ਹੈ Year End ਡਿਸਕਾਊਂਟ, ਜਾਣੋ ਕਿਸ ਕਾਰ 'ਤੇ ਮਿਲੇਗੀ ਕਿੰਨੀ ਛੋਟ
ਏਬੀਪੀ ਸਾਂਝਾ | 06 Dec 2020 09:56 PM (IST)
ਸਾਲ ਖ਼ਤਮ ਹੋਣ ਤੋਂ ਪਹਿਲਾਂ ਟਾਟਾ ਹੈਰੀਅਰ ਫਲੈਗਸ਼ਿਪ SUV ਲੈਣਾ ਚਾਹੁੰਦੇ ਹਨ ਤਾਂ ਇਹ ਸਭ ਤੋਂ ਸਹੀ ਸਮਾਂ ਹੈ। ਕੰਪਨੀ ਵੱਲੋਂ ਤਹਾਨੂੰ ਇਸ ਤੇ 65 ਹਜ਼ਾਰ ਰੁਪਏ ਤਕ ਦਾ ਲਾਭ ਮਿਲ ਸਕਦਾ ਹੈ।
ਨਵੀਂ ਦਿੱਲੀ: ਟਾਟਾ ਮੋਟਰਸ ਨੇ ਅਧਿਕਾਰਤ ਤੌਰ 'ਤੇ ਨਵੇਂ ਖਰੀਦਦਾਰਾਂ ਨੂੰ ਆਕਰਸ਼ਿਤ ਕਰਨ ਲਈ ਸਾਲ ਦੇ ਅੰਤ 'ਚ ਈਅਰ ਐਂਡ ਡਿਸਕਾਊਂਟ ਦੇਣ ਦਾ ਮਨ ਬਣਾ ਲਿਆ ਹੈ। ਟਾਟਾ ਮੋਟਰਸ ਈਅਰ ਐਂਡ 'ਤੇ ਚੋਣਵੇਂ BS6 ਕੰਪਲੇਂਟ ਕਾਰਾਂ 'ਤੇ 65,000 ਤਕ ਦੀ ਭਾਰੀ ਛੋਟ ਦੇ ਰਹੀ ਹੈ। ਜਿਸ 'ਚ ਟਿਆਗੋ, ਟਿਗੌਰ, ਨੈਕਸਾਨ ਤੇ ਹੈਰਿਅਰ ਫਲੈਗਸ਼ਿਪ ਐਸਯੂਵੀ ਸ਼ਾਮਲ ਹੈ। ਟਾਟਾ ਮੋਟਰਸ ਨੇ ਆਪਣੀਆਂ ਇਨ੍ਹਾਂ ਕਾਰਾਂ 'ਤੇ ਇਹ ਈਅਰ ਐਂਡ ਡਿਸਕਾਊਂਟ ਪਹਿਲੀ ਦਸੰਬਰ, 2020 ਤੋਂ ਲਾਗੂ ਕੀਤਾ ਹੈ, ਜੋ ਦਸੰਬਰ 2020 ਤਕ ਵੈਲਿਡ ਹੈ। Tata Harrier 'ਤੇ ਭਾਰੀ ਡਿਸਕਾਊਂਟ ਜੇਕਰ ਤੁਸੀਂ ਸਾਲ ਖ਼ਤਮ ਹੋਣ ਤੋਂ ਪਹਿਲਾਂ ਟਾਟਾ ਹੈਰੀਅਰ ਫਲੈਗਸ਼ਿਪ SUV ਲੈਣਾ ਚਾਹੁੰਦੇ ਹਨ ਤਾਂ ਇਹ ਸਭ ਤੋਂ ਸਹੀ ਸਮਾਂ ਹੈ। ਕੰਪਨੀ ਵੱਲੋਂ ਤਹਾਨੂੰ ਇਸ ਤੇ 65 ਹਜ਼ਾਰ ਰੁਪਏ ਤਕ ਦਾ ਲਾਭ ਮਿਲ ਸਕਦਾ ਹੈ। ਜਿਸ 'ਚ 25,000 ਦੀ ਕੰਜ਼ਿਊਮਰ ਸਕੀਮ 'ਤੇ 40,000 ਦਾ ਐਕਸਚੇਂਜ ਆਫਰ ਸ਼ਾਮਲ ਹੈ। ਇਹ ਡਿਸਕਾਊਂਟ ਆਫਰ SUV ਦੇ CAMO ਤੇ ਡਾਰਕ ਐਡਿਸ਼ਨ (XZ+ ਅਤੇ XZA+ਵੇਰੀਏਂਟ) 'ਤੇ ਵੈਲਿਡ ਨਹੀਂ ਹੈ। ਹਾਲਾਂਕਿ ਸਪੈਸ਼ਲ ਐਡੀਸ਼ਨ ਖਰੀਦਣ ਦੇ ਇਛੁੱਕ ਗਾਹਕ ਸਿਰਫ 40,000 ਦੀ ਛੋਟ ਦਾ ਲਾਭ ਲੈ ਸਕਦੇ ਹਨ। Tata Nexon ਦੀ SUV 'ਤੇ ਵੀ ਮਿਲ ਰਹੀ ਛੋਟ Tata Nexon ਸਬਕੌਮਪੈਕਟ ਐਸਯੂਵੀ ਵੀ ਇਸ ਮਹੀਨੇ ਲਈ ਟਾਟਾ ਦੇ ਈਅਰ ਐਂਡ ਡਿਸਕਾਊਂਟ ਦੀ ਪੇਸ਼ਕਸ਼ ਦਾ ਇਕ ਹਿੱਸਾ ਹੈ। ਐਸਯੂਵੀ ਸੀਮਤ ਪ੍ਰਸਤਾਵਾਂ ਦੇ ਨਾਲ ਉਪਲਬਧ ਹੈ। ਜਿਸ 'ਚ ਸਿਰਫ ਡੀਜ਼ਲ ਮਾਡਲਸ ਤੇ ਸਿਰਫ਼ 15,000 ਦਾ ਐਕਸਚੇਂਜ ਆਫਰ ਸ਼ਾਮਲ ਹੈ। ਉੱਥੇ ਹੀ ਨੈਕਸਨ ਦੇ ਪੈਟਰੋਲ ਇੰਜਣ ਵਾਹਨ 'ਤੇ ਕੋਈ ਡਿਸਕਾਊਂਟ ਨਹੀਂ ਹੈ। ਟਿਗੋਰ ਸੇਡਾਨ ਤੇ 30 ਹਜ਼ਾਰ ਤਕ ਡਿਸਕਾਊਂਟ ਟਾਟਾ ਮੋਟਰਸ ਇਸ ਈਅਰ ਐਂਡ ਡਿਸਕਾਊਂਟ ਦੇ ਤਹਿਤ ਟਾਟਾ ਦੇ ਟਿਆਗੋ ਹੈਚਬੈਕ ਤੇ 25 ਹਜ਼ਾਰ ਤਕ ਡਿਸਕਾਊਂਟ ਦੇ ਰਹੀ ਹੈ। ਜਿਸ ਚ ਕੰਜ਼ਿਊਮਰ ਸਕੀਮ ਦੇ ਤਹਿਤ 15 ਹਜ਼ਾਰ ਤੇ ਐਕਸਚੇਂਜ ਆਫਰ ਤੇ 10 ਹਜ਼ਾਰ ਦੀ ਛੋਟ ਮਿਲ ਰਹੀ ਹੈ। ਇਸ ਤੋਂ ਇਲਾਵਾ, ਟਿਗੋਰ ਸੇਡਾਨ ਨੂੰ 30 ਹਜ਼ਾਰ ਦੇ ਡਿਸਕਾਊਂਟ ਦੇ ਨਾਲ ਲਿਸਟ ਕੀਤਾ ਗਿਆ ਹੈ। ਇਸ ਚ 15 ਹਜ਼ਾਰ ਤਕ ਕੰਜ਼ਿਊਮਰ ਸਕੀਮ ਦੇ ਤਹਿਤ ਅਤੇ 15 ਹਜ਼ਾਰ ਦਾ ਐਕਸਚੇਂਜ ਆਫਰ ਸ਼ਾਮਲ ਹੈ। Bharat Bandh: 8 ਦਸੰਬਰ ਨੂੰ ਭਾਰਤ ਬੰਦ ਦੌਰਾਨ ਕੀ ਕੁਝ ਰਹੇਗਾ ਚਾਲੂ ਤੇ ਕੀ ਬੰਦ? ਜਾਣੋ ਪੂਰੀ ਡਿਟੇਲ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ