ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਪ੍ਰਦਰਸ਼ਨ ਕਰ ਰਹੀਆਂ ਜਥੇਬੰਦੀਆਂ ਵੱਲੋਂ 8 ਦਸੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਪਿਛਲੇ 11 ਦਿਨਾਂ ਤੋਂ ਰਾਜਧਾਨੀ ਦਿੱਲੀ 'ਚ ਆਕੇ ਪ੍ਰਦਰਸ਼ਨ ਕਰ ਰਹੇ ਹਨ ਕਿਸਾਨਾਂ ਤੇ ਸਰਕਾਰ ਦੇ ਵਿਚ ਪੰਜਵੇਂ ਦੌਰ ਦੀ ਬੈਠਕ ਤੋਂ ਬਾਅਦ ਵੀ ਕੋਈ ਨਤੀਜਾ ਨਹੀਂ ਨਿੱਕਲ ਸਕਿਆ। 9 ਦਸੰਬਰ ਨੂੰ ਇਕ ਹੋਰ ਬੈਠਕ ਕਿਸਾਨਾਂ ਤੇ ਕੇਂਦਰ ਵਿਚਾਲੇ ਹੋਣ ਜਾ ਰਹੀ ਹੈ।


ਅਜਿਹੇ 'ਚ ਇਹ ਜਾਣਨਾ ਜ਼ਰੂਰੀ ਹੈ ਕਿ 8 ਦਸੰਬਰ ਨੂੰ ਹੋਣ ਵਾਲੇ ਭਾਰਤ ਬੰਦ ਦੀ ਤਸਵੀਰ ਕਿਹੋ ਜਿਹੀ ਹੋਵੇਗੀ। ਆਓ ਦੱਸਦੇ ਹਾਂ ਕਿ ਭਾਰਤ ਬੰਦ ਦੌਰਾਨ ਕਿਹੜੀਆਂ ਸੇਵਾਵਾਂ ਚਾਲੂ ਰਹਿਣਗੀਆਂ ਤੇ ਕੀ ਕੁਝ ਬੰਦ ਰਹੇਗਾ?


11 ਦਲਾਂ ਨੇ ਕੀਤਾ ਭਾਰਤ ਬੰਦ ਦਾ ਸਮਰਥਨ


ਕਿਸਾਨ ਜਥੇਬੰਦੀਆਂ ਵੱਲੋਂ ਬੁਲਾਏ ਗਏ ਭਾਰਤ ਬੰਦ ਦਾ ਦੇਸ਼ ਦੇ 11 ਸਿਆਸੀ ਦਲਾਂ ਨੇ ਸਮਰਥਨ ਕੀਤਾ ਹੈ। ਇਨ੍ਹਾਂ 'ਚ ਸ਼ਾਮਲ ਪ੍ਰਮੁੱਖ ਦਲ ਹਨ। ਕਾਂਗਰਸ, ਆਰਜੇਡੀ, ਮਮਤਾ ਬੈਨਰਜੀ ਦੀ ਟੀਐਮਸੀ, ਅਖਿਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ, ਦਿੱਲੀ ਦੀ ਸੱਤਾਧਾਰੀ ਆਮ ਆਦਮੀ ਪਾਰਟੀ, ਤੇਲੰਗਾਨਾ ਦੀ ਸੱਤਾਧਾਰੀ ਤੇਲੰਗਾਨਾ ਰਾਸ਼ਟਰ ਕਮੇਟੀ ਤੇ ਐਨਡੀਏ ਦੀ ਸਹਿਯੋਗੀ ਰਾਸ਼ਟਰੀ ਲੋਕਤੰਤਰਿਕ ਪਾਰਟੀ। ਰਾਜਸਥਾਨ ਤੋਂ ਸੰਸਦ ਤੇ ਆਰਐਲਪੀ ਲੀਡਰ ਹੁਮਾਨ ਬੈਨੀਵਾਲ ਨੇ ਤਾਂ ਇੱਥੋਂ ਤਕ ਕਹਿ ਦਿੱਤਾ ਕਿ 8 ਦਸੰਬਰ ਤੋਂ ਬਾਅਦ ਐਨਡੀਏ ਦੇ ਨਾਲ ਰਹਿਣ ਜਾਂ ਨਾ ਰਹਿਣ 'ਤੇ ਆਪਣਾ ਫੈਸਲਾ ਕਰਨਗੇ।


ਤਿੰਨ ਵਜੇ ਤਕ ਰਹੇਗਾ ਚੱਕਾ ਜਾਮ


ਕਿਸਾਨਾਂ ਵੱਲੋਂ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਕਿ ਭਾਰਤ ਬੰਦ ਦੇ ਦਿਨ ਸਵੇਰ ਅੱਠ ਵਜੇ ਤੋਂ ਲੈਕੇ ਸ਼ਾਮ ਤਕ ਇਹ ਦੇਸ਼ਵਿਆਪੀ ਬੰਦ ਰਹੇਗਾ। ਇਸ ਦੇ ਨਾਲ ਹੀ ਸਵੇਰ 8 ਵਜੇ ਤੋਂ ਲੈਕੇ ਦੁਪਹਿਰ ਤਿੰਨ ਵਜੇ ਤਕ ਪੂਰੀ ਤਰ੍ਹਾਂ ਨਾਲ ਚੱਕਾ ਜਾਮ ਰਹੇਗਾ। ਅਜਿਹੇ 'ਚ ਜੇਕਰ ਤੁਸੀਂ ਇਸ ਦਿਨ ਬਾਹਰ ਜਾਣ ਬਾਰੇ ਸੋਚ ਰਹੇ ਹੋ ਤਾਂ ਇਨ੍ਹਾਂ ਗੱਲਾਂ ਦਾ ਜ਼ਰੂਰ ਧਿਆਨ ਰੱਖੋਂ। ਇਸ ਤੋਂ ਇਲਾਵਾ, ਸਿਰਫ ਜ਼ਰੂਰੀ ਸੇਵਾਵਾਂ ਦੀ ਹੀ ਇਜਾਜ਼ਤ ਹੋਵੇਗੀ।


ਐਂਬੂਲੈਂਸ ਵਗੈਰਾ ਨੂੰ ਇਸ ਪ੍ਰਦਰਸ਼ਨ ਦੌਰਾਨ ਨਹੀਂ ਰੋਕਿਆ ਜਾਵੇਗਾ। ਇਸ ਤੋਂ ਇਲਾਵਾ ਵਿਆਹਾਂ ਵਾਲੀਆ ਗੱਡੀਆਂ ਨੂੰ ਵੀ ਭਾਰਤ ਬੰਦ ਦੌਰਾਨ ਨਾ ਰੋਕਣ ਦਾ ਫੈਸਲਾ ਲਿਆ ਗਿਆ ਹੈ।


ਦੁੱਧ-ਫਲ-ਸਬਜ਼ੀਆਂ ਦੀਆਂ ਸੇਵਾਵਾਂ 'ਤੇ ਰੋਕ


ਭਾਰਤ ਬੰਦ ਦੇ ਦਿਨ ਕਿਸਾਨ ਜਥੇਬੰਦੀਆਂ ਨੇ ਦੁੱਧ, ਫਲ ਤੇ ਸਬਜ਼ੀਆਂ ਦੀਆਂ ਸੇਵਾਵਾਂ 'ਤੇ ਪੂਰੀ ਤਰ੍ਹਾਂ ਰੋਕ ਲਾਉਣ ਦਾ ਫੈਸਲਾ ਕੀਤਾ ਹੈ। ਯਾਨੀ ਤਹਾਨੂੰ 8 ਦਸੰਬਰ ਨੂੰ ਇਹ ਸੇਵਾਵਾਂ ਸ਼ਾਇਦ ਨਾ ਮਿਲ ਸਕਣ। ਦਿੱਲੀ 'ਚ ਪ੍ਰਦਰਸ਼ਨ ਕਰਨ ਆਏ ਕਿਸਾਨ ਪਿਛਲੇ 11 ਦਿਨ ਤੋਂ ਡਟੇ ਹਨ। 8 ਦਸੰਬਰ ਨੂੰ ਕਿਸਾਨਾਂ ਨੇ ਭਾਰਤ ਬੰਦ ਦਾ ਸੱਦਾ ਦਿੱਤਾ ਹੈ।


NASA ਨੂੰ ਮਿਲੀ ਵੱਡੀ ਕਾਮਯਾਬੀ, ਅੰਤਰ-ਰਾਸ਼ਟਰੀ ਸਪੇਸ ਸਟੇਸ਼ਨ 'ਚ ਉਗਾਈਆਂ ਮੂਲੀਆਂ

ਕਿਸਾਨ ਅੰਦੋਲਨ ਨੂੰ ਬੈਂਕ ਯੂਨੀਅਨਾਂ ਦਾ ਸਮਰਥਨ, ਸਰਕਾਰ ਅੱਗੇ ਰੱਖੀ ਇਹ ਮੰਗ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ