ਨਾਸਾ ਬੀਤੇ ਕਾਫੀ ਲੰਬੇ ਸਮੇਂ ਤੋਂ ਪੁਲਾੜ ਸਪੇਸ ਸਟੇਸ਼ਨ 'ਚ ਫਸਲਾਂ ਨੂੰ ਉਗਾਉਣ ਲਈ ਆਪਣੀ ਰਿਸਰਚ ਜਾਰੀ ਰੱਖੀ ਹੋਈ ਹੈ। ਇਸ ਕ੍ਰਮ 'ਚ ਨਾਸਾ ਦੇ ਵਿਗਿਆਨੀਆਂ ਦੇ ਹੱਥ ਸਫਲਤਾ ਲੱਗੀ ਹੈ। ਨਾਸਾ ਦੀ ਐਸਟ੍ਰੋਨੌਟ ਕੇਟ ਰੂਬਿਨਸ ਨੇ ਅੰਤਰ ਰਾਸ਼ਟਰੀ ਸਪੇਸ ਸਟੇਸ਼ਨ 'ਤੇ ਫਸਲ ਉਗਾਉਣ 'ਚ ਸਫਲਤਾ ਪਾਈ ਹੈ।
ਅੰਤਰ-ਰਾਸ਼ਟਰੀ ਸਪੇਸ ਸਟੇਸ਼ਨ 'ਚ ਉਗਾਈ ਫਸਲ
ਆਪਣੇ ਰਿਸਰਚ ਅਭਿਆਨ ਦੇ ਤਹਿਤ ਐਸਟ੍ਰੋਨੌਟ ਕੇਟ ਰੂਬਿਨਸ ਨੇ ਅੰਤਰ ਰਾਸ਼ਟਰੀ ਸਪੇਸ ਸਟੇਸ਼ਨ 'ਤੇ ਮੂਲੀ ਦੀ ਫਸਲ ਨੂੰ ਉਗਾਉਣ 'ਚ ਸਫਲਤਾ ਹਾਸਲ ਕੀਤੀ ਹੈ। ਜਿਸ ਦੀ ਕਟਾਈ ਬੀਤੇ 30 ਨਵੰਬਰ ਨੂੰ ਕੀਤੀ ਗਈ। ਉੱਥੇ ਹੀ ਨਾਸਾ ਨੇ ਇਸ ਨੂੰ ਇਤਿਹਾਸਕ ਕਟਾਈ ਦੱਸਿਆ ਹੈ। ਨਾਸਾ ਦਾ ਕਹਿਣਾ ਹੈ ਕਿ ਇਹ ਉਸ ਦੇ ਪਲਾਂਟ ਰਿਸਰਚ ਤੇ ਪਲਾਂਟ ਹੈਬਿਟੈਟ-02 (PH-02) ਦਾ ਹਿੱਸਾ ਸੀ। ਜੋ ਇਹ ਸਮਝਣ ਦੀ ਕੋਸਿਸ਼ ਕਰਦੀ ਹੈ ਕਿ ਘੱਟ ਗ੍ਰੈਵਿਟੀ 'ਚ ਪੌਦੇ ਕਿਵੇਂ ਵਧਦੇ ਹਨ।
ਐਡਵਾਂਸ ਪਲਾਂਟ ਹੈਬਿਟੇਟ 'ਚ ਉਗਾਈ ਗਈ ਮੂਲੀ ਦੀ ਫਸਲ ਉਗਾਉਣ ਲਈ ਐਡਵਾਂਸਡ ਪਲਾਂਟ ਹੈਬਿਟੇਟ (APH) ਦਾ ਇਸਤੇਮਾਲ ਕੀਤਾ ਗਿਆ। ਇਹ ਇਕ ਤਰ੍ਹਾਂ ਦਾ ਚੈਂਬਰ ਹੈ ਜਿਸ 'ਚ ਪਲਾਂਟ ਤਕ ਐਲਈਡੀ ਰੌਸ਼ਨੀ, ਕੰਟਰੋਲ ਦੇ ਨਾਲ, ਪੌਦਿਆਂ ਦੀਆਂ ਜੜ੍ਹਾਂ ਤਕ ਪਾਣੀ, ਪੌਸ਼ਕ ਤੱਤ ਅਤੇ ਆਕਸੀਜਨ ਪਹੁੰਚਾਉਂਦਾ ਹੈ। ਜਿਸ ਨਾਲ ਪਲਾਂਟ ਨੂੰ ਗ੍ਰੋਥ ਕਰਨ 'ਚ ਕਾਫੀ ਮਦਦ ਮਿਲਦੀ ਹੈ।
ਇਸ ਤੋਂ ਪਹਿਲਾਂ ਵੀ ਉਗਾਏ ਗਏ ਉਤਪਾਦ :
ਉੱਥੇ ਮੂਲੀ ਨੂੰ ਇਸ ਲਈ ਚੁਣਿਆ ਗਿਆ ਕਿਉਂਕਿ ਇਹ ਸਿਰਫ 27 ਦਿਨਾਂ 'ਚ ਪੂਰੀ ਤਰ੍ਹਾਂ ਤਿਆਰ ਹੋ ਜਾਂਦੀ ਹੈ। ਨਾਸਾ ਨੇ ਇਸ ਦਾ ਇਕ ਟਾਇਮ-ਲੈਪਸ ਵੀਡੀਓ ਵੀ ਜਾਰੀ ਕੀਤਾ ਜਿਸ ਨੇ ਸਬਜ਼ੀਆਂ ਦੇ ਵਿਕਾਸ ਨੂੰ ਟ੍ਰੈਕ ਕੀਤਾ ਗਿਆ ਹੈ। ਇਹ ਪਹਿਲੀ ਵਾਰ ਹੈ ਕਿ ਜਦੋਂ ਵਿਗਿਆਨੀਆਂ ਨੇ ਪੁਲਾੜ 'ਚ ਪੌਦਿਆਂ ਦੀ ਖੇਤੀ ਕਰਨ 'ਚ ਕਾਮਯਾਬੀ ਹਾਸਲ ਕੀਤੀ ਹੈ। ਵੇਜੀ ਦੇ ਰੂਪ 'ਚ ਜਾਨੀ ਜਾਣ ਵਾਲੀ 'ਦ ਵੈਜੀਟੇਬਲ ਪ੍ਰੋਡਕਸ਼ਨ' ਸਿਸਟਮ ਦੀ ਮਦਦ ਨਾਲ, ਪੁਲਾੜ ਸਟੇਸ਼ਨ ਨੇ ਕਈ ਪ੍ਰਕਾਰ ਦੇ ਪੌਦਿਆਂ ਨੂੰ ਸਫਲਤਾਪੂਰਵਕ ਉਗਾਇਆ ਹੈ। ਜਿੰਨ੍ਹਾਂ 'ਚ ਤਿੰਨ ਤਰ੍ਹਾਂ ਦੇ ਲੇਟਿਊਸ, ਚੀਨੀ ਗੋਭੀ, ਮਿਜੁਨਾ ਸਰ੍ਹੋਂ, ਲਾਲ ਰੂਸੀ ਕੇਲ ਤੇ ਜ਼ਿਨਨਿਆ ਫੁੱਲ ਸ਼ਾਮਲ ਹਨ।
ਕਿਸਾਨ ਅੰਦੋਲਨ ਨੂੰ ਬੈਂਕ ਯੂਨੀਅਨਾਂ ਦਾ ਸਮਰਥਨ, ਸਰਕਾਰ ਅੱਗੇ ਰੱਖੀ ਇਹ ਮੰਗ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ