Nexon EV ਦੀ ਕੀਮਤ ਤੇ ਫੀਚਰਸ:
ਕੀਮਤ ਤੇ ਵੇਰੀਐਂਟ: Tata Nexon EV ਨੂੰ ਤਿੰਨ ਵੇਰੀਐਂਟ XM, XZ+ ਤੇ XZ+ LUX ਵਿੱਚ ਲਾਂਚ ਕੀਤਾ ਗਿਆ ਹੈ। ਇਸ ਦੀ ਕੀਮਤ 13.99 ਲੱਖ ਰੁਪਏ ਤੋਂ 15.99 ਲੱਖ ਰੁਪਏ ਹੋ ਗਈ ਹੈ।
312 km ਦੀ ਦੂਰੀ ਨੂੰ ਕਰੇਗੀ ਕਵਰ: ਟਾਟਾ ਦੀ ਨਵੀਂ Nexon EV, 30.2kWh ਦੀ ਲੀਥੀਅਮ-ਆਇਨ ਬੈਟਰੀ ਪੈਕ ਨਾਲ ਲੈਸ ਹੈ ਜੋ ਕਾਰ ਦੇ ਫਲੋਰ ਦੇ ਹੇਠ ਹੈ। ਇਸ ਦੀ ਮਦਦ ਨਾਲ, ਕਾਰ ਦਾ ਬਾਡੀ ਰੋਲ ਘੱਟ ਹੋ ਗਿਆ ਹੈ ਤੇ ਪ੍ਰਦਰਸ਼ਨ ਕਾਫੀ ਬਿਹਤਰ ਹੈ। ਇਸ ‘ਚ ਦਿੱਤੀ ਗਈ ਇਲੈਕਟ੍ਰਿਕ ਮੋਟਰ 129PS ਦੀ ਪਾਵਰ ਤੇ 245Nm ਦਾ ਟਾਰਕ ਦਿੰਦੀ ਹੈ।
ਇਹ ਕਾਰ 0-100 ਸਕਿੰਟ ‘ਚ 100 ਕਿਲੋਮੀਟਰ ਦੀ ਰਫ਼ਤਾਰ ਫੜਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਪੂਰੇ ਚਾਰਜ ‘ਚ 312 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦੀ ਹੈ। ਕੰਪਨੀ ਨੇ Nexon EV ਦਾ 10 ਲੱਖ ਕਿਲੋਮੀਟਰ ਤੱਕ ਦਾ ਟੈਸਟ ਕੀਤਾ ਹੈ। ਇਸ ਵਿੱਚ ਦੋ ਡ੍ਰਾਇਵ ਮੋਡ ਉਪਲਬਧ ਹਨ।
ਇਸ ‘ਚ ਫਾਸਟ ਚਾਰਜ ਦੀ ਸਹੂਲਤ ਹੈ, ਇਸ ‘ਚ ਲਗੀ ਬੈਟਰੀ 60 ਮਿੰਟਾਂ ‘ਚ 0 ਤੋਂ 80 ਪ੍ਰਤੀਸ਼ਤ ਤੱਕ ਚਾਰਜ ਕੀਤੀ ਜਾ ਸਕਦੀ ਹੈ। ਜਦੋਂਕਿ ਸਟੈਂਡਰਡ 15A AC ਚਾਰਜਰ ਬੈਟਰੀ ਨੂੰ 20 ਪ੍ਰਤੀਸ਼ਤ ਤੋਂ 100 ਪ੍ਰਤੀਸ਼ਤ ਤੱਕ ਚਾਰਜ ਕਰਨ ਲਈ ਲਗਪਗ 8 ਘੰਟੇ ਲੈਂਦਾ ਹੈ। ਇਸ ਕਾਰ ਦਾ ਕਰਬ ਭਾਰ 1400 ਕਿਲੋਗ੍ਰਾਮ ਹੈ।
35 ਕਨੈਕਟਡ ਕਾਰ ਫੀਚਰਸ: ਨਵੀਂ ਨੈਕਸਨ ਈਵੀ ਵਿੱਚ ਕੰਪਨੀ ਨੇ 35 ਐਡਵਾਂਸਡ ਕਨੈਕਟਿਡ ਫੀਚਰਸ ਸ਼ਾਮਲ ਕੀਤੇ ਹਨ। ਇਸ ਤੋਂ ਇਲਾਵਾ ਸੈਫਟੀ ਸਬੰਧੀ ਵੀ ਖਾਸ ਧਿਆਨ ਰੱਖਿਆ ਗਿਆ ਹੈ। ਲੁੱਕ ਦੇ ਮਾਮਲੇ ‘ਚ ਨੈਕਸਨ ਈਵੀ ਬਿਲਕੁਲ ਨੈਕਸਨ ਪੈਟਰੋਲ ਵਰਗੀ ਹੈ।
ਇਨ੍ਹਾਂ ਨਾਲ ਮੁਕਾਬਲਾ: ਟਾਟਾ ਮੋਟਰਜ਼ ਦੇ ਨੈਕਸਨ ਈਵੀ ਦਾ ਸਿੱਧਾ ਮੁਕਾਬਲਾ ਹੁੰਡਈ ਕੋਨਾ ਤੇ ਐਮਜੀ eZs ਨਾਲ ਹੈ। ਸ਼ੁਰੂਆਤੀ ਕੀਮਤ ਵਾਲੀ ਨੈਕਸਨ ਈਵੀ ਆਪਣੀ ਘੱਟ ਕੀਮਤ ਦੇ ਹਿਸਾਬ ਨਾਲ ਕਾਫ਼ੀ ਕਫਾਇਤੀ ਹੈ।
Car loan Information:
Calculate Car Loan EMI