ਰਮਨਦੀਪ ਕੌਰ ਦੀ ਰਿਪੋਰਟ


ਚੰਡੀਗੜ੍ਹ: ਲੌਕਡਾਊਨ ਕਾਰਨ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਫੈਲਣ ਦੀ ਰਫ਼ਤਾਰ ਬੇਹੱਦ ਘੱਟ ਹੋ ਗਈ ਹੈ। ਜਾਂ ਇਉਂ ਕਹਿ ਲਿਆ ਜਾਵੇ ਕਿ ਕੋਰੋਨਾ ਦਾ ਗ੍ਰਾਫ ਫਲੈਟ ਹੋ ਗਿਆ ਹੈ। ਸਰਕਾਰ ਨੇ ਦਾਅਵਾ ਕੀਤਾ ਹੈ ਕਿ ਭਾਰਤ ਵਿੱਚ ਕੋਰੋਨਾ ਦੇ ਫੈਲਣ ਦੀ ਰਫ਼ਤਾਰ ਤੇ ਪੀੜਤਾਂ ਦੀ ਗਿਣਤੀ ਦੁੱਗਣੀ ਹੋਣੋਂ ਘੱਟ ਗਈ ਹੈ।

ਦੇਸ਼ ਦੀ ਪ੍ਰਸਿੱਧ ਸਮੀਖੀਅਕ ਪ੍ਰੋਫੈਸਰ ਸ਼ਮਿਕਾ ਰਵੀ ਮੁਤਾਬਕ ਲੌਕਡਾਊਨ ਲਾਗੂ ਹੋਣ ਤੋਂ ਪਹਿਲਾਂ ਭਾਰਤ ਵਿੱਚ ਹਰ ਚੌਥੇ ਦਿਨ ਮਾਮਲੇ ਦੁੱਗਣੇ ਹੋ ਰਹੇ ਸਨ, ਉਹ ਹੁਣ 12 ਦਿਨਾਂ ਵਿੱਚ ਦੁੱਗਣੇ ਹੋ ਰਹੇ ਹਨ। ਰਵੀ ਦਾ ਦਾਅਵਾ ਹੈ ਕਿ ਜੇਕਰ ਲੌਕਡਾਊਨ ਨਾ ਕੀਤਾ ਹੁੰਦਾ ਤਾਂ 22 ਅਪ੍ਰੈਲ ਤਕ ਦੇਸ਼ ਵਿੱਚ ਕੋਰੋਨਾ ਦੀ ਲਾਗ ਤੋਂ ਪੀੜਤ ਵਿਅਕਤੀਆਂ ਦੀ ਗਿਣਤੀ 5.36 ਲੱਖ ਹੋਣੀ ਸੀ ਜੋ ਹੁਣ 21,700 ਹੈ।

ਆਓ ਕੋਰੋਨਾ ਮਹਾਮਾਰੀ ਬਾਰੇ ਕੁਝ ਤਾਜ਼ਾ ਤੱਥਾਂ 'ਤੇ ਨਜ਼ਰ ਮਾਰ ਲੈਂਦੇ ਹਾਂ-

  • 78 ਜ਼ਿਲ੍ਹਿਆਂ ਵਿੱਚ ਪਿਛਲੇ 14 ਦਿਨਾਂ ਤੋਂ ਇੱਕ ਵੀ ਮਾਮਲਾ ਨਹੀਂ

  • 291 ਜ਼ਿਲ੍ਹਿਆਂ ਵਿੱਚ ਕੋਈ ਵੀ ਕੇਸ ਨਹੀਂ

  • 24 ਘੰਟਿਆਂ ਵਿੱਚ 388 ਲੋਕ ਹੋਏ ਤੰਦਰੁਸਤ

  • ਕੋਰੋਨਾ ਤੋਂ ਠੀਕ ਹੋਣ ਦੀ ਦਰ 19.89 ਫ਼ੀਸਦ

  • ਹੁਣ ਤਕ 4,257 ਲੋਕ ਹੋ ਚੁੱਕੇ ਹਨ ਠੀਕ

  • ਲਾਗ ਫੈਲਣ ਤੇ ਕੇਸ ਦੁੱਗਣੇ ਹੋਣ ਦੀ ਦਰ ਘਟਾਉਣ 'ਚ ਮਿਲੀ ਕਾਮਯਾਬੀ


ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਦੇ 21,700 ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 16,689 ਮੌਜੂਦਾ ਮਰੀਜ਼ ਹਨ ਅਥੇ 686 ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ ਵਿੱਚ ਸਭ ਤੋਂ ਵੱਧ ਕੋਰੋਨਾ ਮਰੀਜ਼ ਮਹਾਰਾਸ਼ਟਰ, ਦੂਜੇ ਨੰਬਰ 'ਤੇ ਗੁਜਰਾਤ ਤੇ ਤੀਜੇ ਨੰਬਰ 'ਤੇ ਦਿੱਲੀ ਹੈ।