ਫਿਲਹਾਲ, ਕਾਰ ਤੋਂ ਪਰਦਾ ਚੁੱਕਿਆ ਗਿਆ ਹੈ, ਜਦਕਿ ਇਹ ਅਗਲੇ ਸਾਲ ਦੇ ਸ਼ੁਰੂ 'ਚ ਲਾਂਚ ਕੀਤੀ ਜਾਵੇਗੀ। Nexon EV ਭਾਰਤ 'ਚ 8 ਸਾਲਾਂ ਦੀ ਵਾਹਨ ਤੇ ਬੈਟਰੀ ਦੀ ਵਾਰੰਟੀ ਨਾਲ ਆਵੇਗੀ। ਨੈਕਸੌਨ ਦੀ ਬੈਟਰੀ 15 AMP ਪਲੱਗਸ ਦੀ ਵਰਤੋਂ ਕਰਕੇ ਘਰ 'ਚ ਵੀ ਚਾਰਜ ਕੀਤੀ ਜਾ ਸਕਦੀ ਹੈ। ਕਾਰ ਦੀ ਸਪੀਡ ਦੀ ਗੱਲ ਕਰੀਏ ਤਾਂ ਇਹ 0 ਤੋਂ 100 ਦੀ ਸਪੀਡ ਫੜਨ 'ਚ ਸਿਰਫ 9.9 ਸੈਕਿੰਡ ਦਾ ਸਮਾਂ ਲੱਵੇਗੀ। ਉਸੇ ਸਮੇਂ 0 ਤੋਂ 40 ਦੀ ਗਤੀ ਨੂੰ ਫੜਨ 'ਚ ਸਿਰਫ 4.6 ਸਕਿੰਟ ਲੱਗਣਗੇ।
Nexon 'ਚ ਦਿੱਤੀ ਗਈ ਮੋਟਰ 129hp ਦੀ ਪਾਵਰ ਤੇ 245nm ਟਾਰਕ ਜਨਰੇਟ ਕਰੇਗੀ। ਕਾਰ 'ਚ 30.2 kwh ਦੀ ਲਿਥੀਅਮ ਬੈਟਰੀ ਦਿੱਤੀ ਗਈ ਹੈ ਜੋ ਇਕੋ ਚਾਰਜ 'ਚ 300 ਕਿਲੋਮੀਟਰ ਤੋਂ ਵੱਧ ਦੀ ਰੇਂਜ ਦੇਵੇਗੀ। ਤੇਜ਼ ਚਾਰਜਿੰਗ ਦੇ ਜ਼ਰੀਏ ਨੈਕਸੌਨ ਈਵੀ ਨੂੰ 1 ਘੰਟੇ 'ਚ 80% ਤੱਕ ਚਾਰਜ ਕੀਤਾ ਜਾ ਸਕਦਾ ਹੈ।
Nexon Ev ਕਾਰ ਦੀ ਕੀਮਤ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਇਸ ਦੀ ਕੀਮਤ 10 ਤੋਂ 13 ਲੱਖ ਦੇ ਵਿਚਕਾਰ ਹੋਣ ਦੀ ਉਮੀਦ ਹੈ। ਫਿਲਹਾਲ ਟਾਟਾ ਮੋਟਰਸ ਮਾਰਕੀਟ 'ਚ ਇਲੈਕਟ੍ਰਿਕ ਟਿਗੋਰ ਸੇਲ ਲਈ ਉਪਲਬਧ ਹੈ, ਜਿਸ ਦੀ ਕੀਮਤ ਵਪਾਰਕ ਗਾਹਕਾਂ ਲਈ 9-10 ਲੱਖ ਦੇ ਵਿਚਕਾਰ ਹੈ। ਕੰਪਨੀ ਨੇ ਕੁਝ ਅਪਡੇਟਸ ਨਾਲ ਅਕਤੂਬਰ 'ਚ ਟਿਗੋਰ ਨੂੰ ਲਾਂਚ ਕੀਤਾ ਸੀ, ਜਿਸ ਤੋਂ ਬਾਅਦ ਤੋਂ ਇਹ ਕਾਰ ਨਿੱਜੀ ਖਰੀਦਦਾਰਾਂ ਲਈ ਉਪਲਬਧ ਹੈ। ਅਕਤੂਬਰ 'ਚ ਅਪਡੇਟ ਹੋਣ ਤੋਂ ਬਾਅਦ ਕਾਰ ਦੀ ਕੀਮਤ 13 ਲੱਖ ਹੋ ਗਈ ਹੈ।
Car loan Information:
Calculate Car Loan EMI