ਗੁਰਦਾਸਪੁਰ: ਵੀਰਵਾਰ ਦੀ ਸਵੇਰ ਦੋ ਭਰਾ ਮਨਜੋਤ ਸਿੰਘ (9) ਤੇ ਮਨਬੀਰ ਸਿੰਘ (6) ਨੂੰ ਉਸ ਸਮੇਂ ਅਗਵਾ ਕਰ ਲਿਆ ਗਿਆ ਜਦੋਂ ਉਨ੍ਹਾਂ ਦੀ ਮਾਂ ਉਨ੍ਹਾਂ ਨੂੰ ਇੱਥੋਂ 4 ਕਿਲੋਮੀਟਰ ਦੂਰ ਕਰਾਲ ਪਿੰਡ ਨੇੜੇ ਇੱਕ ਮੋਪੇਡ ’ਤੇ ਸਕੂਲ ਲੈ ਜਾ ਰਹੀ ਸੀ।
ਪੁਲਿਸ ਨੇ ਦੱਸਿਆ ਕਿ ਬੱਚਿਆਂ ਦੀ ਮਾਂ ਸੰਦੀਪ ਕੌਰ (33) ਨੂੰ ਜ਼ਖਮੀ ਹਾਲਤ 'ਚ ਬੁਰੀ ਤਰ੍ਹਾਂ ਸੱਟ ਲੱਗੀ ਜਦੋਂ ਅਗਵਾ ਕਰਨ ਵਾਲੇ ਨੇ ਆਪਣੀ ਇਨੋਵਾ ਗੱਡੀ ਨੂੰ ਉਸ ਅੱਗੇ ਰੋਕ ਲਿਆ। ਘਟਨਾ ਸਵੇਰੇ 8.15 ਵਜੇ ਦੀ ਹੈ। ਮੁਲਜ਼ਮਾਂ ਨੇ ਉਸ ਕੋਲੋਂ ਸੋਨੇ ਦੀ ਚੇਨ, ਸੋਨੇ ਦੀਆਂ ਚੂੜੀਆਂ, ਮੋਬਾਈਲ ਫੋਨ ਤੇ ਮੋਪੇਡ ਦੀਆਂ ਚਾਬੀਆਂ ਵੀ ਖੋਹ ਲਈਆਂ।
ਸੰਦੀਪ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਨਵਾਂ ਕਾਰਲਾ ਤੋਂ 1 ਕਿਲੋਮੀਟਰ ਦੀ ਦੂਰੀ 'ਤੇ ਗੁਰੂ ਹਰ ਰਾਏ ਪਬਲਿਕ ਸਕੂਲ ਵਿਖੇ ਜਾ ਰਹੀ ਸੀ, ਜਦੋਂ ਉਸ ਨੂੰ ਰੋਕਿਆ ਗਿਆ।“ ਉਸ ਨੇ ਕਿਹਾ ਕਿ ਹਨੇਰਾ ਸੀ ਤੇ ਅਗਵਾਕਾਰ ਨੇ ਕਾਲੇ ਰੰਗ ਦਾ ਮਫਲਰ ਪਾਇਆ ਹੋਇਆ ਸੀ।
ਉਸ ਨੇ ਅੱਗੇ ਦੱਸਿਆ ਕਿ ਉਹ ਅੰਮ੍ਰਿਤਸਰ ਜ਼ਿਲ੍ਹੇ ਦੇ ਰਮਦਾਸ ਨੇੜੇ ਜੱਸਲ ਪਿੰਡ ਦੇ ਆਪਣੇ ਪਤੀ ਮਲਕੀਅਤ ਸਿੰਘ ਨਾਲ ਹੋਏ ਝਗੜੇ ਤੋਂ ਬਾਅਦ ਕਰੀਬ ਇੱਕ ਸਾਲ ਤੋਂ ਟਿੱਬਰੀ ਛਾਉਣੀ ਨੇੜੇ ਨੰਗਲ ਪਿੰਡ 'ਚ ਆਪਣੇ ਮਾਪਿਆਂ ਨਾਲ ਰਹਿ ਰਹੀ ਸੀ। ਕਪੂਰਥਲਾ ਪੁਲਿਸ ਨੇ ਦੋਵਾਂ ਮੁੰਡਿਆਂ ਦੀ ਕਸਟਡੀ ਉਸ ਨੂੰ ਦਿੱਤੀ ਸੀ।
ਗੁਰਦਾਸਪੁਰ ਦੇ ਸੀਨੀਅਰ ਪੁਲਿਸ ਕਪਤਾਨ ਸਵਰਨਦੀਪ ਸਿੰਘ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਅਗਵਾ ਪਰਿਵਾਰਕ ਝਗੜੇ ਦਾ ਨਤੀਜਾ ਹੈ। ਸੰਦੀਪ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਨੇ ਧਮਕੀ ਦਿੱਤੀ ਸੀ ਕਿ ਉਹ ਉਸ ਤੋਂ ਬੱਚੇ ਖੋਹ ਲਵੇਗਾ। ਪੁਲਿਸ ਨੇ ਅਗਵਾ ਕਰਨ ਵਾਲੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਗੁਰਦਾਸਪੁਰ 'ਚ ਸਕੂਲ ਜਾ ਰਹੇ ਦੋ ਭਰਾ ਅਗਵਾ, ਪੁਲਿਸ ਨੂੰ ਪਰਿਵਾਰਕ ਝਗੜੇ ਦਾ ਸ਼ੱਕ
ਏਬੀਪੀ ਸਾਂਝਾ
Updated at:
19 Dec 2019 12:42 PM (IST)
ਵੀਰਵਾਰ ਦੀ ਸਵੇਰ ਦੋ ਭਰਾ ਮਨਜੋਤ ਸਿੰਘ (9) ਤੇ ਮਨਬੀਰ ਸਿੰਘ (6) ਨੂੰ ਉਸ ਸਮੇਂ ਅਗਵਾ ਕਰ ਲਿਆ ਗਿਆ ਜਦੋਂ ਉਨ੍ਹਾਂ ਦੀ ਮਾਂ ਉਨ੍ਹਾਂ ਨੂੰ ਇੱਥੋਂ 4 ਕਿਲੋਮੀਟਰ ਦੂਰ ਕਰਾਲ ਪਿੰਡ ਨੇੜੇ ਇੱਕ ਮੋਪੇਡ ’ਤੇ ਸਕੂਲ ਲੈ ਜਾ ਰਹੀ ਸੀ।
- - - - - - - - - Advertisement - - - - - - - - -