ਜਲੰਧਰ: ਬਿਹਾਰ ਦੇ ਜੈਨਗਰ ਤੋਂ ਅੰਮ੍ਰਿਤਸਰ ਜਾਣ ਵਾਲੀ ਸਰਯੂ-ਯਮੁਨਾ ਐਕਸਪ੍ਰੈਸ ‘ਚ ਬੁੱਧਵਾਰ ਰਾਤ ਕਰੀਬ 10:30 ਵਜੇ ਅੱਗ ਲੱਗ ਗਈ। ਜਲੰਧਰ ਤੋਂ ਹੋ ਕੇ ਕਰਤਾਰਪੁਰ ਪਹੁੰਚੀ ਰੇਲ ਦੇ ਐਸ-1 ਤੇ ਐਸ-2, ਐਸ-3 ਕੋਚ 'ਚੋਂ ਧੂੰਆ ਨਿਕਦਾ ਵੇਖ ਯਾਤਰੀਆਂ ‘ਚ ਹੜਕੰਪ ਮੱਚ ਗਿਆ ਤੇ ਉਨ੍ਹਾਂ ਨੇ ਟ੍ਰੇਨ 'ਚੋਂ ਹੇਠ ਉੱਤਰ ਫਾਈਰ ਬ੍ਰਿਗੇਡ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸੇ ਦੌਰਾਨ ਅੱਗ ਤੇਜ਼ ਹੋਣ ਕਾਰਨ ਕੋਚ ਐਸ-2 ਬੁਰੀ ਤਰ੍ਹਾਂ ਸੜ੍ਹ ਗਿਆ।


ਸਟੇਸ਼ਨ ਮਾਸਟਰ ਜੰਗ ਬਹਾਦੁਰ ਨੇ ਦੱਸਿਆ ਕਿ ਜਿਸ ਸਮੇਂ ਅੱਗ ਲੱਗੀ ਉਸੇ ਸਮੇਂ ਟ੍ਰੇਨ ਦੇ ਤਿੰਨ ਕੋਚ ‘ਚ ਕਰੀਬ 100 ਯਾਤਰੀ ਸੀ ਜਿਨ੍ਹਾਂ ਨੂੰ ਸਮੇਂ ਰਹਿੰਦੇ ਰੈਸਕਿਊ ਕਰ ਬਚਾ ਲਿਆ ਗਿਆ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਹੋ ਰਹੀ ਹੈ। ਇਹ ਹਾਦਸਾ ਹੋਣ ਕਰਕੇ ਜਲੰਧਰ-ਅੰਮ੍ਰਿਤਸਰ ਟ੍ਰੈਕ ‘ਤੇ ਰਾਤ 2 ਵਜੇ ਤਕ ਆਵਾਜਾਈ ਠੱਪ ਰਹੀ। ਟ੍ਰੇਨ ‘ਚ ਸਵਾਰ ਯਾਤਰੀ ਦੇਰ ਰਾਤ ਤਕ ਕਰਤਾਰਪੁਰ ਸਟੇਸ਼ਨ ‘ਤੇ ਠੰਢ ‘ਚ ਠਰਦੇ ਰਹੇ।



ਤਿੰਨ ਕੋਚ ‘ਚ ਅੱਗ ਲੱਗਣ ‘ਤੇ ਯਾਤਰੀਆਂ ‘ਚ ਹੜਕੰਪ ਮੱਚ ਗਿਆ। ਫਾਈਰ ਬ੍ਰਿਗੇਡ ਦੀ ਛੇ ਗੱਡੀਆਂ ਨੇ ਅੱਗ ‘ਤੇ ਕਾਬੂ ਪਾਇਆ। ਸਟੇਸ਼ਨ ਮਾਸਟਰ ਜੰਗ ਬਹਾਦੁਰ ਦਾ ਕਹਿਣਾ ਹੈ ਕਿ ਅੱਗ ਦੇ ਕਾਰਨਾਂ ਬਾਰੇ ਕੁਝ ਵੀ ਕਹਿਣਾ ਮੁਸ਼ਕਲ ਹੈ। ਜਾਂਚ ਤੋਂ ਬਾਅਦ ਹੀ ੲਸਿ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।

ਆਰਪੀਐਫ ਦੇ ਐਸਐਚਓ ਹਰਵਿੰਦਰ ਸਿੰਘ ਨੇ ਕਿਹਾ ਕਿ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚ ਗਈ ਹੈ ਤੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ।