ਨਵੀਂ ਦਿੱਲੀ: ਸੀਈਐਸ 2020 ਸ਼ੋਅ ਨਾਲ Mercedes Benz ਨੇ ਲੋਕਾਂ ਨੂੰ ਦਿਖਾਇਆ ਕਿ ਭਵਿੱਖ ਦੀ ਕਾਰ ਕੀ ਹੋ ਸਕਦੀ ਹੈ। ਕੰਪਨੀ ਨੇ Mercedes-Benz Vision AVTR ਦੀ ਆਪਣੀ ਇਲੈਕਟ੍ਰਿਕ ਕੰਸੈਪਟ ਕਾਰ ਪੇਸ਼ ਕੀਤੀ। ਕਾਰ ਨੂੰ ਡਿਜ਼ਾਈਨ ਕਰਨ 'ਚ ਅਵਤਾਰ ਫਿਲਮ ਦੇ ਨਿਰਦੇਸ਼ਕ ਜੇਮਜ਼ ਕੈਮਰਨ ਤੋਂ ਮਦਦ ਲਈ ਗਈ। ਕਾਰ 'ਚ ਸਟੀਅਰਿੰਗ ਵੀਲ ਨਹੀਂ ਹੈ। ਕੰਪਨੀ ਅਨੁਸਾਰ ਭਵਿੱਖ ਦੀ ਇਹ ਕਾਰ ਆਟੋਨੋਮਸ ਹੈ। ਕਾਰ ਵਿਚ ਇੱਕ ਕੰਟਰੋਲਰ ਦਿੱਤਾ ਗਿਆ ਹੈ। ਪੈਸੇਂਜਰ ਇਸ ਕੰਟਰੋਲਰ ਦੇ ਜ਼ਰੀਏ ਕਾਰ ਨਾਲ ਗੱਲ ਕਰ ਸਕਦੇ ਹਨ। ਕੰਪਨੀ ਮੁਤਾਬਕ ਜਦੋਂ Mercedes-Benz AVTR concept ਕਾਰ ਚੱਲਣੀ ਸ਼ੁਰੂ ਹੋਵੇਗੀ, ਕਾਰ ਦੇ ਅੰਦਰ ਵੱਡੇ ਸਕ੍ਰੀਨ ਤੇ 3 ਡੀ ਗਰਾਫਿਕਸ ਦਿਖਾਈ ਦੇਣਗੇ, ਜੋ ਕਾਰ 'ਚ ਸਵਾਰ ਲੋਕਾਂ ਨੂੰ ਫ਼ਿਲਮ ਅਵਤਾਰ ਦੀ ਕਾਲਪਨਿਕ ਦੁਨੀਆ ਜਿਹਾ ਮਹਿਸੂਸ ਕਰਾਉਣਗੇ। ਕਾਰ ਦੇ ਪਿਛਲੇ ਹਿੱਸੇ ਨੂੰ 'ਬਾਇਓਨਿਕ ਫਲੈਪਸ' ਨਾਲ ਢੱਕਿਆ ਹੋਇਆ ਹੈ। ਕੰਪਨੀ ਦਾ ਕਹਿਣਾ ਹੇ ਕਿ ਇਸਦੀ ਵਰਤੋਂ ਕਾਰ ਦੇ ਬਾਹਰ ਲੋਕਾਂ ਨਾਲ ਗੱਲਬਾਤ ਕਰਨ ਲਈ ਕੀਤੀ ਜਾ ਸਕਦੀ ਹੈ। ਮਰਸਡੀਜ਼-ਬੈਂਜ਼ ਦੀ ਇਸ ਕੰਸੈਪਟ ਕਾਰ ਦੇ ਪਹੀਏ ਵੀ ਖਾਸ ਹਨ। ਮਰਸੀਡੀਜ਼ ਦਾ ਕਹਿਣਾ ਹੈ ਕਿ ਇਸ ਦਾ ਪਰਦਾ ਅਵਤਾਰ ਫ਼ਿਲਮ 'ਚ ਦਰਸਾਈਆਂ ਗਈਆਂ ‘Seeds of the tree of sales’ ਤੋਂ ਪ੍ਰੇਰਿਤ ਹੈ।

Car loan Information:

Calculate Car Loan EMI