ਨਵੀਂ ਦਿੱਲੀ: ਗਰਮੀ ਸ਼ੁਰੂ ਹੋਣ ਜਾ ਰਹੀ ਹੈ, ਅਜਿਹੇ 'ਚ ਕਾਰ ਦੀ ਸਰਵਿਸ ਕਰਵਾਉਣਾ ਜ਼ਰੂਰੀ ਹੈ। ਕਿਉਂਕਿ ਅਕਸਰ ਗਰਮੀਆਂ ਦੇ ਮੌਸਮ 'ਚ ਕਾਰ 'ਚ ਕਾਫੀ ਦਿੱਕਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਹ ਕੁੱਝ ਖਾਸ ਟਿਪਸ ਤੁਹਾਡੀ ਕਾਰ ਨੂੰ ਫਿੱਟ ਰੱਖਣ 'ਚ ਮਦਦ ਕਰਨਗੀਆਂ।


-ਆਪਣੀ ਕਾਰ ਦੇ ਏਸੀ ਦੀ ਸਰਵਿਸ ਜ਼ਰੂਰ ਕਰਵਾ ਲਵੋ ਤੇ ਜੇਕਰ ਗੈਸ ਘੱਟ ਹੈ ਤਾਂ ਫਿਲ ਕਰਵਾ ਲਵੋ।


- ਗਰਮੀ ਦੇ ਮੌਸਮ 'ਚ ਸਭ ਤੋਂ ਜ਼ਰੂਰੀ ਹੁੰਦਾ ਹੈ ਕਿ ਕਾਰ 'ਚ ਕੂਲੇਂਟ ਦੀ ਬਰਾਬਰ ਮਾਤਰਾ, ਕਿਉਂਕਿ ਕੂਲੇਂਟ ਕਾਰ ਨੂੰ ਠੰਡਾ ਰੱਖਣ 'ਚ ਮਦਦ ਕਰਦਾ ਹੈ।


-ਗਰਮੀ ਦੇ ਮੌਸਮ 'ਚ ਗੱਡੀ ਦੇ ਇੰਜਨ ਆਇਲ ਦੀ ਮਾਤਰਾ ਇੱਕ ਦਮ ਸਹੀ ਰੱਖੋ। ਜੇਕਰ ਆਇਲ ਘੱਟ ਹੈ ਤਾਂ ਟੌਪ ਅਪ ਕਰਵਾ ਲਵੋ।


-ਇੰਜਨ ਆਇਲ ਚੇਂਜ ਕਰਦੇ ਸਮੇਂ ਆਇਲ ਫਿਲਟਰ ਨਵਾਂ ਬਦਲਵਾ ਲਵੋ।


- ਸਮੇਂ-ਸਮੇਂ ਸਿਰ ਕਾਰ ਦੇ ਰੇਡੀਏਟਰ ਦੇ ਨਾਲ ਲੱਗੇ ਹੋਏ ਫੈਨ ਦੀ ਜਾਂਚ ਜ਼ਰੂਰ ਕਰਵਾ ਲਵੋ। ਜੇਕਰ ਇਹ ਫੈਨ ਖਰਾਬ ਹੋਵੇਗਾ ਤਾਂ ਇਹ ਚਲਦੀ ਕਾਰ 'ਚ ਇੱਕ ਦਮ ਬੰਦ ਹੋ ਜਾਵੇਗਾ, ਜਿਸ ਨਾਲ ਕਾਰ ਖਰਾਬ ਹੋ ਸਕਦੀ ਹੈ।


- ਗਰਮੀਆਂ ਵਿੱਚ ਕਾਰ ਦੀ ਪੇਂਟ ਨੂੰ ਬਚਾਉਣਾ ਜ਼ਰੂਰੀ ਹੈ, ਕਿਉਂਕਿ ਸਿੱਧੀ ਧੁੱਪ ਪੇਂਟ ਨੂੰ ਹਲਕਾ ਅਤੇ ਮਿਟਾਉਂਦੀ ਹੈ। ਇਸ ਲਈ ਕਾਰ ਨੂੰ ਹਮੇਸ਼ਾ ਕਿਸੇ ਦਰੱਖਤ ਹੇਠਾਂ ਜਾਂ ਛਾਂ ਵਾਲੀ ਥਾਂ 'ਤੇ ਪਾਰਕ ਕਰਨਾ ਚਾਹੀਦਾ ਹੈ। ਖੁੱਲ੍ਹੀ ਥਾਂ 'ਤੇ ਪਾਰਕ ਕਰਨ ਵੇਲੇ ਇਸ ਨੂੰ ਢੱਕਿਆ ਜਾਣਾ ਚਾਹੀਦਾ ਹੈ।


- ਗਰਮੀਆਂ ਦੇ ਮੌਸਮ 'ਚ ਕਾਰ ਦਾ ਇੰਟੀਰੀਅਰ ਵੀ ਖ਼ਰਾਬ ਹੋਣ ਲੱਗਦਾ ਹੈ, ਇਸ ਲਈ ਗਰਮੀਆਂ 'ਚ ਕਾਰ ਨੂੰ ਅੰਦਰ ਤੋਂ ਸਾਫ ਰੱਖੋ ਅਤੇ ਸ਼ੀਸ਼ੇ 'ਤੇ ਧੁੱਪ ਦੀ ਛਾਂ ਰੱਖੋ।


- ਗਰਮੀਆਂ ਦੇ ਮੌਸਮ 'ਚ ਕਾਰ ਦਾ AC ਦਿੰਦਾ ਹੈ ਰਾਹਤ, ਜੇਕਰ ਇਸ 'ਚ ਕੋਈ ਨੁਕਸ ਹੈ ਤਾਂ ਸੋਚੋ ਕਿ ਤੁਸੀਂ ਕਾਰ 'ਚ ਸਫਰ ਕਿਵੇਂ ਕਰ ਸਕੋਗੇ। ਇਸ ਲਈ ਕਾਰ ਦੇ ਏਸੀ ਨੂੰ ਸਮੇਂ ਸਿਰ ਸਰਵਿਸ ਕਰਵਾਉਂਦੇ ਰਹੋ ਅਤੇ ਇਸ ਦੀ ਗੈਸ ਦੀ ਜਾਂਚ ਕਰਦੇ ਰਹੋ ਕਿ ਇਹ ਪੂਰਾ ਹੈ ਜਾਂ ਨਹੀਂ।



ਇਹ ਵੀ ਪੜ੍ਹੋ: ਚਰਚਾ 'ਚ ਰਹੀ ਸੀ ਸਾਬਕਾ ਰਾਸ਼ਟਰਪਤੀ ਟਰੰਪ ਦੀ ਕਾਰ, ਜਾਣੋ ਕਾਰ ਬਾਰੇ ਕੁਝ ਖਾਸ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904


Car loan Information:

Calculate Car Loan EMI