ਨਵੀਂ ਦਿੱਲੀ: ਗੱਡੀਆਂ ਦੇ ਸ਼ੁਕੀਨਾਂ ਲਈ ਇੱਕ ਹੋਰ ਨਿੱਕੀ ਐਸਯੂਵੀ ਬਾਜ਼ਾਰ ਵਿੱਚ ਛੇਤੀ ਹੀ ਦਸਤਕ ਦੇਣ ਜਾ ਰਹੀ ਹੈ। Toyota ਨੇ ਆਪਣੀ Yaris Cross ਦੀ ਘੁੰਢ ਚੁਕਾਈ ਕਰ ਦਿੱਤੀ ਹੈ, ਜਿਸ ਨੂੰ ਪਹਿਲਾਂ ਜਿਨੇਵਾ ਮੋਟਰ ਸ਼ੋਅ ਵਿੱਚ ਪ੍ਰਦਰਸ਼ਿਤ ਕੀਤਾ ਜਾਣਾ ਸੀ ਪਰ ਕੋਰੋਨਾ ਵਾਇਰਸ ਦੇ ਚੱਲਦਿਆਂ ਇਹ ਸ਼ੋਅ ਤਾਂ ਰੱਦ ਹੋ ਗਿਆ ਤਾਂ ਕੰਪਨੀ ਨੇ Yaris Cross ਨੂੰ ਲੌਂਚ ਕਰ ਦਿੱਤਾ ਹੈ।


ਯਾਰਿਸ ਕ੍ਰੌਸ ਨੂੰ ਯੂਰਪੀ ਗਾਹਕਾਂ ਦੇ ਮੁਤਾਬਕ ਡਿਜ਼ਾਈਨ ਕੀਤਾ ਹੈ। ਇਸ ਵਿੱਚ 1.5 ਲੀਟਰ ਦਾ ਪੈਟ੍ਰੋਲ ਇੰਜਣ ਦਿੱਤਾ ਗਿਆ ਹੈ। ਨਾਲ ਹੀ ਇਸ ਵਿੱਚ ਇਲੈਕਟ੍ਰੀਕਲ ਮੋਟਰ ਵੀ ਲੱਗੀ ਹੋਈ ਹੈ ਯਾਨੀ ਕਿ ਇਹ ਇੱਕ ਹਾਈਬ੍ਰਿਡ ਕਾਰ ਹੈ। ਡਿਜ਼ਾਈਨ ਦੇ ਮਾਮਲੇ ਵਿੱਚ Toyota ਦੀ Yaris Cross ਕਾਫੀ ਸਪੋਰਟੀ ਹੈ। ਇਸ ਵਿੱਚ 18 ਇੰਚ ਦੇ ਅਲੌਇ ਵ੍ਹੀਲਜ਼ ਤੇ ਇਸ ਦਾ ਕੈਬਿਨ ਵੀ ਕਾਫੀ ਪ੍ਰੀਮੀਅਮ ਹੈ। ਇਸ ਗੱਡੀ ਦਾ ਸਿੱਧਾ ਮੁਕਾਬਲਾ ਨਿਸਾਨ ਕਿੱਕਸ ਤੇ ਰੈਨੋ ਕੈਪਚਰ ਨਾਲ ਹੈ।

Yaris Cross ਫਿਲਹਾਲ ਫਰਾਂਸ ਵਿੱਚ ਬਣਾਈ ਜਾਵੇਗੀ ਪਰ ਛੇਤੀ ਹੀ ਇਸ ਨੂੰ ਜਾਪਾਨ ਵਿੱਚ ਵੀ ਉਤਾਰਿਆ ਜਾਵੇਗਾ। ਭਾਰਤੀ ਲੋਕ ਵੀ ਐਸਯੂਵੀ ਵਿੱਚ ਕਾਫੀ ਦਿਲਚਸਪੀ ਰੱਖਦੇ ਹਨ, ਅਜਿਹੇ ਵਿੱਚ ਮੰਨਿਆ ਜਾ ਰਿਹਾ ਹੈ ਕਿ ਇਸ ਨੂੰ ਭਾਰਤ ਵਿੱਚ ਵੀ ਉਤਾਰਿਆ ਜਾਵੇਗਾ। ਹਾਲਾਂਕਿ, ਕੋਰੋਨਾ ਕਾਰਨ ਜਾਰੀ ਲੌਕਡਾਊਨ ਦੇ ਮੱਦੇਨਜ਼ਰ ਇਹ ਤੈਅ ਨਹੀਂ ਹੈ ਕਿ ਕਦੋਂ ਇਸ ਨੂੰ ਲੌਂਚ ਕੀਤਾ ਜਾਵੇਗਾ।

Car loan Information:

Calculate Car Loan EMI