Traffic Challan For Underage Driving: ਦੇਸ਼ 'ਚ ਮੌਜੂਦਾ ਸਮੇਂ ਜੋ ਟ੍ਰੈਫਿਕ ਨਿਯਮ ਲਾਗੂ ਹਨ, ਉਨ੍ਹਾਂ ਅਨੁਸਾਰ ਚਲਾਣ ਕੱਟਣ 'ਤੇ ਤੁਹਾਨੂੰ ਭਾਰੀ ਜੁਰਮਾਨਾ ਭਰਨਾ ਪੈ ਸਕਦਾ ਹੈ। ਵੱਖ-ਵੱਖ ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ 'ਤੇ ਤੁਹਾਨੂੰ ਕਈ ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ। ਇਹ ਜੁਰਮਾਨਾ 100, 500 ਤੋਂ ਲੈ ਕੇ 1, 10, 15, 20 ਹਜ਼ਾਰ ਰੁਪਏ ਤੱਕ ਵੀ ਹੋ ਸਕਦਾ ਹੈ।

ਅਜਿਹਾ ‘ਚ ਸਾਡਾ ਸੁਝਾਅ ਇਹ ਹੈ ਕਿ ਤੁਸੀਂ ਜਦੋਂ ਵੀ ਆਪਣਾ ਵਾਹਨ ਲੈ ਕੇ ਸੜਕ ‘ਤੇ ਨਿਕਲੋ ਤਾਂ ਸਾਰੇ ਟ੍ਰੈਫਿਕ ਨਿਯਮਾਂ ਦਾ ਪਾਲਣ ਕਰੋ। ਸਿਰਫ ਤੁਸੀਂ ਹੀ ਨਹੀਂ ਬਲਕਿ ਤੁਹਾਡੀ ਇਹ ਜਿੰਮੇਵਾਰੀ ਹੈ ਕਿ ਜੇਕਰ ਤੁਹਾਡੇ ਪਰਿਵਾਰ ‘ਚ ਕਿਸੇ ਬੱਚੇ ਨੇ ਵਾਹਨ ਚਲਾਉਣ ਦੀ ਘੱਟੋ-ਘੱਟ ਉਮਰ ਹਾਲੇ ਪਾਰ ਨਹੀਂ ਕੀਤੀ ਤੇ ਉਹ ਵਾਹਨ ਚਲਾਉਣ ਦੀ ਜ਼ਿੱਦ ਕਰਦਾ ਹੈ ਤਾਂ ਤੁਸੀਂ ਉਸ ਨੂੰ ਸਮਝਾਓ ਕਿ ਉਹ ਅਜਿਹਾ ਨਾ ਕਰੇ ਕਿਉਂਕਿ ਅਜਿਹਾ ਕਰਨਾ ਤੁਹਾਡੇ ਲਈ ਵੀ ਭਾਰੀ ਪੈ ਸਕਦਾ ਹੈ।

ਦਰਅਸਲ, ਜੇਕਰ ਕੋਈ ਕਿਸ਼ੋਰ (ਜਿਸ ਦੀ ਉਮਰ ਵਾਹਨ ਚਲਾਉਣ ਲਈ ਜਰੂਰੀ ਘੱਟੋ-ਘੱਟ ਉਮਰ ਤੋਂ ਘੱਟ ਹੈ) ਵਾਹਨ ਚਲਾਉਂਦੇ ਹੋਏ ਫੜਿਆ ਜਾਂਦਾ ਹੈ ਤਾਂ ਉਸ ਦੇ ਮਾਤਾ-ਪਿਤਾ ਜਾਂ ਸਰਪ੍ਰਸਤ ਨੂੰ 25 ਹਜ਼ਾਰ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ 3 ਸਾਲ ਦੀ ਕੈਦ ਵੀ ਹੋ ਸਕਦੀ ਹੈ ਤੇ ਵਾਹਨ ਦਾ ਪੰਜੀਕਰਨ ਰੱਦ ਵੀ ਕੀਤਾ ਜਾ ਸਕਦਾ ਹੈ।

ਇਹ ਇਸ ਲਈ ਹੈ ਕਿਉਂਕਿ ਜਿਹੀ ਸਥਿਤੀ ‘ਚ ਮੰਨਿਆ ਜਾਂਦਾ ਹੈ ਕਿ ਬੱਚੇ ਦੇ ਮਾਤਾ-ਪਿਤਾ ਜਾਂ ਸਰਪ੍ਰਸਤ ਨੂੰ ਇਸ ਗੱਲ ਨੂੰ ਪੱਕਾ ਕਰਨਾ ਚਾਹੀਦਾ ਹੈ ਕਿ ਉਹ ਵਾਹਨ ਚਲਾਉਣ ਲਈ ਘੱਟੋ-ਘੱਟ ਉਮਰ ਦੀ ਹੱਦ ਪਾਰ ਕਰਨ ਤੱਕ ਵਾਹਨ ਨਾ ਚਲਾਵੇ ਤੇ ਜਦ ਉਹ ਇਸ ਨੂੰ ਪਾਰ ਕਰ ਲਵੇਗਾ ਤਾਂ ਡ੍ਰਾਈਵਿੰਗ ਲਾਈਸੈਂਸ ਬਣਵਾਉਣ ਦੇ ਬਾਅਦ ਹੀ ਵਾਹਨ ਚਲਾਏ।

ਦੱਸ ਦਈਏ ਕਿ ਲਾਗੂ ਕੀਤੇ ਗਏ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਨ ਨਾਲ ਸੁਰੱਖਿਅਤ ਆਵਾਜਾਈ ਦਾ ਵਾਤਾਵਰਣ ਬਣਦਾ ਹੈ ਜੋ ਸਾਰਿਆਂ ਦੇ ਹਿੱਤ ‘ਚ ਹੁੰਦਾ ਹੈ। ਉਵੇਂ ਹੀ ਭਾਰਤ ਉਹਨਾਂ ਦੇਸ਼ਾਂ ‘ਚ ਸ਼ਾਮਲ ਹੈ ਜਿੱਥੇ ਸਭ ਤੋਂ ਜ਼ਿਆਦਾ ਸੜਕ ਹਾਦਸੇ ਅਤੇ ਮੌਤਾਂ ਹੁੰਦੀਆਂ ਹਨ।

 






Car loan Information:

Calculate Car Loan EMI