Traffic Challan: ਸੜਕ 'ਤੇ ਗੱਡੀ ਚਲਾਉਂਦੇ ਸਮੇਂ ਕਈ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ। ਭਾਵੇਂ ਤੁਸੀਂ ਬਾਈਕ ਚਲਾ ਰਹੇ ਹੋ ਜਾਂ ਕਾਰ... ਤੁਹਾਡੇ ਲਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ। ਜੇ ਕੋਈ ਸੜਕ 'ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਜੁਰਮਾਨਾ ਜਾਂ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 


ਇਸ ਲਈ ਵੱਖ-ਵੱਖ ਥਾਵਾਂ 'ਤੇ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਤਾਇਨਾਤ ਰਹਿੰਦੇ ਹਨ, ਜੋ ਕਿਸੇ ਵੀ ਗਲਤੀ 'ਤੇ ਤੁਹਾਨੂੰ ਫੜ ਕੇ ਚਲਾਨ ਕੱਟ ਸਕਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਕਿਸ ਰੈਂਕ ਤੱਕ ਦੇ ਅਧਿਕਾਰੀ ਨੂੰ ਤੁਹਾਡਾ ਚਲਾਨ ਕੱਟਣ ਦਾ ਅਧਿਕਾਰ ਹੈ?



ਚਲਾਨ ਕੌਣ ਕੱਟ ਸਕਦਾ?



ਦਰਅਸਲ, ਕੋਈ ਕਾਂਸਟੇਬਲ ਰੈਂਕ ਦਾ ਸਿਪਾਹੀ ਤੁਹਾਡਾ ਚਲਾਨ ਨਹੀਂ ਕੱਟ ਸਕਦਾ। ਕਾਂਸਟੇਬਲ ਨੂੰ ਤੁਹਾਡੀ ਕਾਰ ਜਾਂ ਸਾਈਕਲ ਰੋਕਣ ਦਾ ਅਧਿਕਾਰ ਹੈ, ਪਰ ਉਸ ਕੋਲ ਚਲਾਨ ਜਾਰੀ ਕਰਨ ਦਾ ਅਧਿਕਾਰ ਨਹੀਂ। ਸਿਰਫ਼ ਇੱਕ ਹੈੱਡ ਕਾਂਸਟੇਬਲ ਜਾਂ ਉੱਚ ਦਰਜੇ ਦਾ ਪੁਲਿਸ ਅਧਿਕਾਰੀ ਹੀ ਤੁਹਾਨੂੰ ਚਲਾਨ ਜਾਰੀ ਕਰ ਸਕਦਾ ਹੈ। ਇਹ ਵੀ ਅਹਿਮ ਹੈ ਕਿ ਹੈੱਡ ਕਾਂਸਟੇਬਲ ਸਿਰਫ 100 ਰੁਪਏ ਦਾ ਚਲਾਨ ਜਾਰੀ ਕਰ ਸਕਦਾ ਹੈ। ਇਸ ਤੋਂ ਇਲਾਵਾ ਇਹ ਵੀ ਜਾਣ ਲਵੋ ਕਿ ਸਿਰਫ ਟ੍ਰੈਫਿਕ ਪੁਲਿਸ ਵਾਲਾ ਹੀ ਤੁਹਾਡਾ ਚਲਾਨ ਕਰ ਸਕਦਾ ਹੈ, ਆਮ ਪੁਲਿਸ ਵਾਲੇ ਤੁਹਾਡੇ ਵਾਹਨ ਦਾ ਚਲਾਨ ਨਹੀਂ ਕਰ ਸਕਦੇ।



ਤੁਹਾਡੇ ਅਧਿਕਾਰ ਕੀ ਹਨ?



ਜੇਕਰ ਤੁਹਾਨੂੰ ਕਿਸੇ ਪੁਲਿਸ ਵਾਲੇ 'ਤੇ ਸ਼ੱਕ ਹੈ, ਤਾਂ ਤੁਸੀਂ ਨਿਮਰਤਾ ਨਾਲ ਉਸ ਨੂੰ ਆਪਣਾ ਪਛਾਣ ਪੱਤਰ ਦਿਖਾਉਣ ਲਈ ਕਹਿ ਸਕਦੇ ਹੋ। ਚਲਾਨ ਜਾਰੀ ਕਰਨ ਵਾਲੇ ਅਧਿਕਾਰੀ ਕੋਲ ਟ੍ਰੈਫਿਕ ਚਲਾਨ ਬੁੱਕ ਜਾਂ ਈ-ਟ੍ਰੈਫਿਕ ਚਲਾਨ ਮਸ਼ੀਨ ਹੋਣੀ ਚਾਹੀਦੀ ਹੈ। ਜੇਕਰ ਤੁਸੀਂ ਕੋਈ ਗਲਤੀ ਨਹੀਂ ਕੀਤੀ ਤਾਂ ਡਰੋ ਨਾ ਤੇ ਆਰਾਮ ਨਾਲ ਆਪਣੇ ਕਾਗਜ਼ਾਤ ਅਫਸਰ ਨੂੰ ਦਿਖਾਓ। ਚਲਾਨ ਜਾਰੀ ਕਰਨ ਤੋਂ ਬਾਅਦ, ਤੁਹਾਨੂੰ ਇਸ ਦੀ ਰਸੀਦ ਜ਼ਰੂਰ ਲੈਣੀ ਚਾਹੀਦੀ ਹੈ। ਇਸ ਤੋਂ ਇਲਾਵਾ, ਜੇਕਰ ਤੁਹਾਡਾ ਲਾਇਸੈਂਸ ਜ਼ਬਤ ਹੋ ਗਿਆ ਹੈ, ਤਾਂ ਉਸ ਦੀ ਰਸੀਦ ਵੀ ਲੈ ਲਓ।



ਜੇਕਰ ਕਿਸੇ ਕਾਰਨ ਕਰਕੇ ਇਸ ਸਮੇਂ ਦੌਰਾਨ ਪੁਲਿਸ ਤੁਹਾਨੂੰ ਹਿਰਾਸਤ ਵਿੱਚ ਲੈਂਦੀ ਹੈ, ਤਾਂ ਉਨ੍ਹਾਂ ਨੂੰ 24 ਘੰਟਿਆਂ ਦੇ ਅੰਦਰ ਤੁਹਾਨੂੰ ਅਦਾਲਤ ਵਿੱਚ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰਨਾ ਹੋਵੇਗਾ। ਜੇਕਰ ਕੋਈ ਟ੍ਰੈਫਿਕ ਪੁਲਿਸ ਕਰਮਚਾਰੀ ਤੁਹਾਨੂੰ ਪ੍ਰੇਸ਼ਾਨ ਕਰ ਰਿਹਾ ਹੈ ਤਾਂ ਤੁਸੀਂ ਪੁਲਿਸ ਸਟੇਸ਼ਨ ਜਾ ਕੇ ਇਸ ਦੀ ਸ਼ਿਕਾਇਤ ਕਰ ਸਕਦੇ ਹੋ।


Car loan Information:

Calculate Car Loan EMI