Chandra Grahan 2023: ਚੰਦਰ ਗ੍ਰਹਿਣ (Lunar Eclipse) ਨੂੰ ਧਾਰਮਿਕ ਨਜ਼ਰੀਏ ਤੋਂ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਹ ਲੋਕਾਂ ਦੇ ਜੀਵਨ ਨੂੰ ਚੰਗੇ ਅਤੇ ਮਾੜੇ ਦੋਹਾਂ ਤਰੀਕਿਆਂ ਨਾਲ ਪ੍ਰਭਾਵਿਤ ਕਰਦਾ ਹੈ। ਇਸ ਸਾਲ ਦਾ ਆਖਰੀ ਚੰਦਰ ਗ੍ਰਹਿਣ 28 ਅਕਤੂਬਰ ਯਾਨੀ ਸ਼ਰਦ ਪੂਰਸਾਸ਼ੀ ਦੇ ਦਿਨ ਲੱਗ ਰਿਹਾ ਹੈ। ਮਾਹਿਰਾਂ ਅਨੁਸਾਰ ਅਜਿਹਾ ਇਤਫ਼ਾਕ 30 ਸਾਲ ਬਾਅਦ ਵਾਪਰਿਆ ਹੈ ਜਦੋਂ ਸ਼ਰਦ ਪੂਰਸਾਸ਼ੀ ਵਾਲੇ ਦਿਨ ਚੰਦਰ ਗ੍ਰਹਿਣ ਲੱਗਾ ਹੈ। ਚੰਦਰ ਗ੍ਰਹਿਣ ਲਈ ਸੂਤਕ 9 ਘੰਟੇ ਪਹਿਲਾਂ ਸ਼ੁਰੂ ਹੁੰਦਾ ਹੈ। ਭਾਰਤ ‘ਚ 28 ਅਕਤੂਬਰ ਨੂੰ ਲੱਗਣ ਵਾਲਾ ਚੰਦਰ ਗ੍ਰਹਿਣ ਦਿਖਾਈ ਦੇਵੇਗਾ। ਅਜਿਹੀ ਸਥਿਤੀ ਵਿੱਚ, ਇੱਥੇ ਸੂਤਕ ਕਾਲ ਵੀ ਹੋਵੇਗਾ।


ਚੰਦਰ ਗ੍ਰਹਿਣ 28 ਅਕਤੂਬਰ ਨੂੰ ਸਵੇਰੇ 1:05 ਵਜੇ ਸ਼ੁਰੂ ਹੋਵੇਗਾ ਅਤੇ 02:24 ਵਜੇ ਸਮਾਪਤ ਹੋਵੇਗਾ। ਸੂਤਕ ਸ਼ਾਮ ਕਰੀਬ 4 ਵਜੇ ਸ਼ੁਰੂ ਹੋਵੇਗਾ ਅਤੇ ਗ੍ਰਹਿਣ ਖ਼ਤਮ ਹੋਣ ਤੱਕ ਜਾਰੀ ਰਹੇਗਾ। ਸੂਤਕ ਕਾਲ ਤੋਂ ਲੈ ਕੇ ਚੰਦਰ ਗ੍ਰਹਿਣ ਤੱਕ ਕੋਈ ਵੀ ਸ਼ੁਭ ਕੰਮ ਵਰਜਿਤ ਮੰਨਿਆ ਜਾਂਦਾ ਹੈ। ਦਰਅਸਲ, ਮੰਨਿਆ ਜਾਂਦਾ ਹੈ ਕਿ ਗ੍ਰਹਿਣ ਦੌਰਾਨ ਨਕਾਰਾਤਮਕ ਸ਼ਕਤੀਆਂ ਹਾਵੀ ਹੋਣ ਲੱਗਦੀਆਂ ਹਨ। ਅਜਿਹੀ ਸਥਿਤੀ ਵਿਚ ਇਸ ਸਮੇਂ ਦੌਰਾਨ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ।


ਇਹ ਲੋਕ ਰੱਖਣ ਖਾਸ ਖਿਆਲ


ਗਰਭਵਤੀ ਔਰਤਾਂ ਨੂੰ ਚੰਦਰ ਗ੍ਰਹਿਣ ਦੌਰਾਨ ਵਿਸ਼ੇਸ਼ ਧਿਆਨ ਰੱਖਣ ਲਈ ਕਿਹਾ ਜਾਂਦਾ ਹੈ ਕਿਉਂਕਿ ਗ੍ਰਹਿਣ ਦਾ ਉਨ੍ਹਾਂ ‘ਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਅਜਿਹੇ ‘ਚ ਇਸ ਤੋਂ ਬਚਣ ਲਈ ਉਨ੍ਹਾਂ ਲਈ ਕੁਝ ਨਿਯਮ ਦਿੱਤੇ ਗਏ ਹਨ। ਆਓ ਜਾਣਦੇ ਹਾਂ ਕੀ ਹਨ ਉਹ ਕਿਹੜੇ ਨਿਯਮ ਹਨ...


- ਇਸ ਦੌਰਾਨ ਗਰਭਵਤੀ ਔਰਤਾਂ ਨੂੰ ਚੰਦਰ ਗ੍ਰਹਿਣ ਨਾ ਦੇਖਣਾ ਚਾਹੀਦਾ ਹੈ ਅਤੇ ਨਾ ਹੀ ਘਰ ਤੋਂ ਬਾਹਰ ਜਾਣਾ ਚਾਹੀਦਾ ਹੈ।


- ਚੰਦਰ ਗ੍ਰਹਿਣ ਦੌਰਾਨ ਭਗਵਾਨ ਦਾ ਸਿਮਰਨ ਕਰੋ ਅਤੇ ਮੰਤਰਾਂ ਦਾ ਜਾਪ ਕਰੋ।


- ਚੰਦਰ ਗ੍ਰਹਿਣ ਦੇ ਦੌਰਾਨ, ਤੁਲਸੀ ਦੇ ਪੱਤਿਆਂ ਨੂੰ ਪਕਾਏ ਹੋਏ ਭੋਜਨ ਅਤੇ ਦੁੱਧ ਅਤੇ ਦਹੀਂ ਵਰਗੀਆਂ ਚੀਜ਼ਾਂ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਇਸ ਦੌਰਾਨ ਜੇ ਤੁਲਸੀ ਦੇ ਪੱਤਿਆਂ ਤੋਂ ਬਿਨਾਂ ਕੋਈ ਵੀ ਭੋਜਨ ਰਹਿ ਜਾਵੇ ਤਾਂ ਉਸ ਦਾ ਸੇਵਨ ਨਾ ਕਰੋ।


- ਚੰਦਰ ਗ੍ਰਹਿਣ ਦੌਰਾਨ ਗਰਭਵਤੀ ਔਰਤਾਂ ਨੂੰ ਆਪਣੇ ਨਾਲ ਨਾਰੀਅਲ ਰੱਖਣਾ ਚਾਹੀਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਨਾਲ ਮਾਂ ਅਤੇ ਬੱਚੇ ਦੋਵਾਂ ਨੂੰ ਗ੍ਰਹਿਣ ਦੇ ਮਾੜੇ ਪ੍ਰਭਾਵਾਂ ਤੋਂ ਬਚਾਇਆ ਜਾ ਸਰਦਾ ਹੈ। ਬਾਅਦ ਵਿੱਚ ਨਾਰੀਅਲ ਨੂੰ ਨਦੀ ਵਿੱਚ ਵਹਾਅ ਦੇਵੋ।


- ਇਸ ਦੌਰਾਨ ਗਰਭਵਤੀ ਔਰਤਾਂ ਨੂੰ ਗਲਤੀ ਨਾਲ ਵੀ ਤਿੱਖੀ ਵਸਤੂਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ।