ਵਿਰਾਟ ਕੋਹਲੀ ਨੂੰ ਹਾਲ ਹੀ 'ਚ ਆਈਸੀਸੀ ਨੇ ਆਪਣੀ ਟੈਸਟ ਟੀਮ ਤੇ ਵਨਡੇ ਟੀਮ ਦਾ ਕਪਤਾਨ ਚੁਣਿਆ ਸੀ। ਵਿਰਾਟ ਕੋਹਲੀ ਨੂੰ ਸਪ੍ਰਿਟ ਆਫ਼ ਕ੍ਰਿਕਟ ਐਵਾਰਡ ਵੀ ਦਿੱਤਾ ਗਿਆ। ਇਸ ਪੁਰਸਕਾਰ ਨੂੰ ਪ੍ਰਾਪਤ ਕਰਨ ਤੋਂ ਬਾਅਦ ਕੋਹਲੀ ਨੇ ਇੱਕ ਅਧਿਕਾਰਤ ਬਿਆਨ 'ਚ ਕਿਹਾ, "ਮੈਂ ਕਈ ਸਾਲਾਂ ਤੋਂ ਗਲਤ ਚੀਜ਼ਾਂ ਲਈ ਲੋਕਾਂ ਦੀ ਨਜ਼ਰ 'ਚ ਹੋਣ ਦੇ ਬਾਵਜੂਦ ਇਹ ਪੁਰਸਕਾਰ ਪ੍ਰਾਪਤ ਕਰਕੇ ਹੈਰਾਨ ਹਾਂ। ਇਹ ਸਦਭਾਵਨਾ ਦਾ ਇੱਕ ਹਿੱਸਾ ਹੈ, ਜੋ ਖਿਡਾਰੀਆਂ 'ਚ ਜ਼ਰੂਰ ਹੈ।"
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਓਵਲ ਮੈਦਾਨ 'ਤੇ ਸਟੀਵ ਸਮਿਥ 'ਤੇ ਦਰਸ਼ਕਾਂ ਵੱਲੋਂ ਕੀਤੀ ਜਾ ਰਹੇ ਦਾਅਵਿਆਂ ਦਾ ਵਿਰੋਧ ਕੀਤਾ ਤੇ ਸਮਿਥ ਦਾ ਸਨਮਾਨ ਕਰਨ ਲਈ ਕਿਹਾ। ਦੱਸ ਦੇਈਏ ਕਿ ਭਾਰਤ ਤੇ ਆਸਟਰੇਲੀਆ ਵਿਚਾਲੇ ਤਿੰਨ ਮੈਚਾਂ ਦੀ ਸੀਰੀਜ਼ ਦਾ ਦੂਜਾ ਵਨਡੇ ਸ਼ੁੱਕਰਵਾਰ ਨੂੰ ਰਾਜਕੋਟ 'ਚ ਖੇਡਿਆ ਜਾਵੇਗਾ।
Car loan Information:
Calculate Car Loan EMI