ਨਵੀਂ ਦਿੱਲੀ: ਆਟੋ ਸੈਕਟਰ 'ਚ ਆਈ ਮੰਦੀ ਦੇ ਮੱਦੇਨਜ਼ਰ ਕਾਰ ਨਿਰਮਾਤਾ ਨਵੇਂ ਆਫਰਾਂ ਰਾਹੀਂ ਗਾਹਕਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਨਾ ਸਿਰਫ ਕਾਰ ਕੰਪਨੀਆਂ ਬਲਕਿ ਡੀਲਰ ਵੀ ਆਪਣੇ ਗਾਹਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਕੀਮਤ ਵਿੱਚ ਛੋਟ ਤੋਂ ਇਲਾਵਾ ਕਈ ਤਰਾਂ ਦੇ ਤੋਹਫੇ ਵੀ ਦੇ ਰਹੇ ਹਨ। ਇਸ ਲੜੀ ਵਿੱਚ, ਫੌਕਸਵੈਗਨ ਕਾਰ ਡੀਲਰਾਂ ਨੇ ਨਵੰਬਰ ਦੇ ਮਹੀਨੇ ਵਿੱਚ ਵੈਂਟੋ, ਟਿਗੁਆਨ, ਐਮਿਓ ਤੇ ਪੋਲੋ ਵਰਗੀਆਂ ਕਾਰਾਂ 'ਤੇ 2.50 ਲੱਖ ਤੋਂ ਵੱਧ ਦੀ ਛੋਟ ਦਾ ਐਲਾਨ ਕੀਤਾ ਹੈ।


ਟਿਗੁਆਨ 'ਤੇ ਢਾਈ ਲੱਖ ਰੁਪਏ ਦੀ ਛੂਟ ਮਿਲੇਗੀ। ਇਸ ਕਾਰ ਵਿੱਚ ਸਿੰਗਲ ਇੰਜਣ ਗੀਅਰ ਬਾਕਸ ਕੰਬੀਨੇਸ਼ਨ ਦੇ ਨਾਲ 143 ਐਚਪੀ, 2.0 ਲੀਟਰ, ਚਾਰ ਸਿਲੰਡਰ ਤੇ ਟਰਬੋ ਇੰਜਣ ਸ਼ਾਮਲ ਹਨ। ਇਸ ਦੇ ਨਾਲ ਹੀ ਕੰਪਨੀ ਵੱਲੋਂ ਐਮੀਓ ਦੇ ਗਾਹਕ 2.20 ਲੱਖ ਦੀ ਛੂਟ ਲੈ ਸਕਦੇ ਹਨ।


ਇਹ ਕੰਪੈਕਟ ਸੇਡਾਨ ਦੋ ਕਿਸਮਾਂ ਦੇ ਇੰਜਣਾਂ ਵਿੱਚ ਆਉਂਦੀ ਹੈ। ਪਹਿਲਾ 76 ਐਚਪੀ ਤੇ 1.0 ਲੀਟਰ ਪੈਟਰੋਲ ਇੰਜਨ ਤੇ ਦੂਜਾ 110 ਐਚਪੀ 1.5 ਲੀਟਰ ਡੀਜ਼ਲ ਇੰਜਨ ਹੈ। ਇਸ ਦੇ ਨਾਲ ਹੀ ਫੌਕਸਵੈਗਨ ਪੋਲੋ 'ਤੇ ਵੀ ਚੰਗੀ ਛੋਟ ਮਿਲ ਰਹੀ ਹੈ।


ਇਸ ਕਾਰ 'ਤੇ ਡੀਲਰਾਂ ਨੂੰ 2.15 ਲੱਖ ਦੀ ਛੂਟ ਦਿੱਤੀ ਜਾ ਰਹੀ ਹੈ। ਹਾਲਾਂਕਿ ਇਹ ਛੂਟ ਨਵੰਬਰ ਮਹੀਨੇ ਲਈ ਹੀ ਹੈ। ਦੱਸ ਦੇਈਏ ਕਿ ਗੱਡੀਆਂ 'ਤੇ ਛੋਟ ਸਿਰਫ ਪ੍ਰੀਮੀਅਰ ਹੈਚਬੈਕ ਵਿੱਚ ਦਿੱਤੀ ਜਾ ਰਹੀ ਹੈ।


Car loan Information:

Calculate Car Loan EMI