ਨਵੀਂ ਦਿੱਲੀ: ਅਕਸਰ ਲੋਕ ਕਾਰ ਮਾਈਲੇਜ਼ ਨੂੰ ਲੈ ਕੇ ਪ੍ਰੇਸ਼ਾਨ ਨਜ਼ਰ ਆਉਂਦੇ ਹਨ। ਚੰਗੀ ਮਾਈਲੇਜ਼ ਲਈ ਕਾਰ ਦੇ ਇੰਜਨ ਦੀ ਸਹੀ ਢੰਗ ਨਾਲ ਸੰਭਾਲ ਕਰਨੀ ਜ਼ਰੂਰੀ ਹੈ। ਅਸੀਂ ਕਾਰ ਦੀ ਮਾਈਲੇਜ਼ ਨੂੰ ਕਈ ਅਹਿਮ ਸੁਝਾਵਾਂ ਨਾਲ ਸੁਧਾਰ ਸਕਦੇ ਹਾਂ। ਆਓ ਜਾਣਦੇ ਹਾਂ ਕਾਰ ਦੀ ਮਾਈਲੇਜ਼ ਨੂੰ ਵਧਾਉਣ ਦੇ ਕੁਝ ਖਾਸ ਸੁਝਾਅ:-

1.
ਕਾਰ ਦੀ ਮਾਈਲੇਜ਼ ਨੂੰ ਵਧਾਉਣ ਲਈ ਕਾਰ ਦੇ ਟਾਇਰਾਂ ਵਿੱਚ ਹਵਾ ਦਾ ਸਹੀ ਪ੍ਰੈਸ਼ਰ ਹੋਣਾ ਬਹੁਤ ਜ਼ਰੂਰੀ ਹੈ।

2.
ਇੰਜਨ ਆਈਲ ਕਾਰ ਦੇ ਹਿੱਸਿਆਂ ਨੂੰ ਲੁਬਰੀਕੇਟ ਰੱਖਦਾ ਹੈ। ਇੰਜਨ ਆਈਲ ਦੀ ਮਾੜੀ ਕੁਆਲਟੀ ਕਾਰ ਦਾ ਮਾਈਲੇਜ਼ ਘਟਾ ਸਕਦੀ ਹੈ। ਇਸ ਤੋਂ ਇਲਾਵਾ ਇਹ ਕਾਰ ਦੇ ਪਾਰਟਸ ਨੂੰ ਵੀ ਜਲਦੀ ਖ਼ਰਾਬ ਕਰ ਸਕਦੀ ਹੈ।

3.
ਕਾਰ ਨੂੰ ਤੇਜ਼ੀ ਨਾਲ ਚਲਾਉਣਾ ਇਸ ਦੇ ਇੰਜਨ ਨੂੰ ਪ੍ਰਭਾਵਿਤ ਕਰਦਾ ਹੈ। ਕਾਰ ਦਾ ਮਾਈਲੇਜ਼ ਵੀ ਘੱਟ ਜਾਂਦਾ ਹੈ।

4.
ਕਲੱਚ 'ਤੇ ਲਗਾਤਾਰ ਪੈਰ ਰੱਖ ਕੇ ਕਾਰ ਨੂੰ ਨਾ ਚਲਾਓ। ਅਜਿਹਾ ਕਰਨ ਨਾਲ ਕਲੱਚ ਪਲੇਟਾਂ ਨੂੰ ਨੁਕਸਾਨ ਹੋ ਸਕਦਾ ਹੈ। ਲੋੜ ਪੈਣ 'ਤੇ ਹੀ ਕਲੱਚ 'ਤੇ ਪੈਰਾਂ ਨੂੰ ਰੱਖੋ।

5.
ਮੈਨਿਊਲ ਟ੍ਰਾਂਸਮਿਸ਼ਨ ਵਾਲੀਆਂ ਕਾਰਾਂ ਵਿੱਚ ਗੀਅਰ ਲਾਉਂਦੇ ਹੋਏ ਸਹੀ ਰਫਤਾਰ 'ਤੇ ਸਹੀ ਗੀਅਰ ਦੀ ਵਰਤੋਂ ਕਰੋ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਹੀ ਰਫ਼ਤਾਰ 'ਤੇ ਕਿਹੜਾ ਗੇਅਰ ਪਾਉਣਾ ਹੈ।

6.
ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਕਾਰ ਵਧੀਆ ਮਾਈਲੇਜ਼ ਦੇਵੇ ਤਾਂ ਜਿੱਥੋਂ ਤੱਕ ਸੰਭਵ ਹੋ ਸਕੇ AC ਦੀ ਵਰਤੋਂ ਕਰਨ ਤੋਂ ਪ੍ਰਹੇਜ਼ ਕਰੋ।

7.
ਕਾਰ ਦਾ ਮਾਈਲੇਜ ਵਧਾਉਣ ਲਈ, ਇਸ ਨੂੰ ਉਸੇ ਰਫਤਾਰ ਨਾਲ ਚਲਾਓ। ਹਾਈਵੇ 'ਤੇ 80 ਦੀ ਸਪੀਡ 'ਤੇ ਡਰਾਈਵ ਕਰੋ।

8.
ਜੇ ਤੁਸੀਂ ਲੰਮੀ ਯਾਤਰਾ 'ਤੇ ਜਾ ਰਹੇ ਹੋ ਤਾਂ ਗੈਰ-ਜ਼ਰੂਰੀ ਸਾਮਾਨ ਚੁੱਕਣ ਤੋਂ ਪ੍ਰਹੇਜ਼ ਕਰੋ, ਕਿਉਂਕਿ ਜ਼ਿਆਦਾ ਸਾਮਾਨ ਇੰਜਣ 'ਤੇ ਦਬਾਅ ਪਾਉਂਦਾ ਹੈ ਤੇ ਵਾਹਨ ਘੱਟ ਮਾਈਲੇਜ ਦੇਣਾ ਸ਼ੁਰੂ ਕਰਦਾ ਹੈ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

Car loan Information:

Calculate Car Loan EMI