ਨਵੀਂ ਦਿੱਲੀ: ਕੋਵਿਡ-19 ਰੈਪਿਡ ਟੈਸਟਿੰਗ ਕਿੱਟ ਦੇ ਵਿਕਾਸ 'ਚ ਇਜ਼ਰਾਇਲ ਭਾਰਤ ਦੀ ਮਦਦ ਕਰੇਗਾ। ਇਸ ਸਿਲਸਿਲੇ 'ਚ ਇਜ਼ਰਾਇਲ ਆਪਣੀ ਖੋਜ ਟੀਮ ਨੂੰ ਟੈਸਟਿੰਗ ਦਾ ਅੰਤਿਮ ਗੇੜ ਪੂਰਾ ਕਰਨ ਲਈ ਭਾਰਤ ਭੇਜ ਰਿਹਾ ਹੈ। ਟੈਸਟਿੰਗ ਕਿੱਟ ਦੀ ਮਦਦ ਨਾਲ 30 ਸੈਕਿੰਡ 'ਚ ਸਰੀਰ 'ਚ ਕੋਰੋਨਾ ਵਾਇਰਸ ਦੀ ਮੌਜੂਦਗੀ ਦਾ ਪਤਾ ਲਾਇਆ ਜਾ ਸਕੇਗਾ। ਜਿਸ ਨਾਲ ਕੌਮਾਂਤਰੀ ਮਹਾਮਾਰੀ ਲਈ ਰਾਹਤ ਤੇ ਦੋਵਾਂ ਮੁਲਕਾਂ ਲਈ ਮੌਕੇ ਹੋਣਗੇ।
ਅਧਿਕਾਰੀਆਂ ਨੇ ਦੱਸਿਆ ਕਿ ਇਜ਼ਰਾਇਲ ਵੱਡੇ ਪੱਧਰ 'ਤੇ ਕਿੱਟ ਉਤਪਾਦਨ ਸਮਰੱਥਾ 'ਚ ਭਾਰਤ ਨੂੰ ਤਕਨੀਕੀ ਸਹਾਇਤਾ ਮੁਹੱਈਆ ਕਰਾਏਗਾ। ਇਜ਼ਰਾਇਲ ਦੇ ਰੱਖਿਆ ਮੰਤਰਾਲੇ ਅਧੀਨ DDR&D ਦੀ ਇਕ ਟੀਮ ਕੁਝ ਦਿਨਾਂ 'ਚ ਸੈਪਸ਼ਲ ਜਹਾਜ਼ ਜ਼ਰੀਏ ਭਾਰਤ ਰਵਾਨਾ ਹੋਵੇਗੀ। DDR&D ਦੀ ਇਹ ਟੀਮ ਭਾਰਤ 'ਚ DRDO ਨਾਲ 30 ਸੈਕਿੰਡ 'ਚ ਕੋਵਿਡ-19 ਦੀ ਰੈਪਿਡ ਟੈਸਟਿੰਗ ਕਿੱਟ ਬਣਾਉਣ 'ਤੇ ਕੰਮ ਕਰੇਗੀ।
ਵਿਆਹ ਕਰਵਾਉਣ ਲਈ ਪ੍ਰੇਮੀ ਦੇ ਘਰ ਅੱਗੇ ਕੁੜੀ ਨੇ ਲਾਇਆ ਧਰਨਾ
ਦੋਵਾਂ ਮੁਲਕਾਂ ਵਿਚਾਲੇ ਸਹਿਯੋਗ 'ਚ ਇਜ਼ਰਾਇਲ ਦਾ ਵਿਦੇਸ਼ ਮੰਤਰਾਲਾ ਤੇ ਸਿਹਤ ਮੰਤਰਾਲਾ ਵੀ ਸ਼ਾਮਲ ਹੈ। ਜਿੰਨ੍ਹਾਂ ਦਾ ਕੰਮ ਇਜ਼ਰਾਇਲੀ ਤਕਨੀਕ ਨੂੰ ਭਾਰਤ ਦੇ ਵਿਕਾਸ ਤੇ ਉਤਪਾਦਨ ਸਮਰੱਥਾ 'ਚ ਮਦਦ ਕਰਨਾ ਹੈ। ਮਹਾਮਾਰੀ ਦੀ ਸ਼ੁਰੂਆਤ ਤੋਂ DDR&D ਨੇ ਦਰਜਨਾਂ ਡਾਇਗਨੌਸਟਿਕ ਤਕਨੀਕ ਦਾ ਟੈਸਟ ਕੀਤਾ ਹੈ। ਜਿੰਨ੍ਹਾਂ ਚ ਕੁਝ ਨੂੰ ਇਜ਼ਰਾਇਲ ਚ ਸ਼ੁਰੂਆਤੀ ਟ੍ਰਾਇਲ ਲਈ ਪਾਸ ਕੀਤਾ ਗਿਆ।
ਅਮਿਤ ਸ਼ਾਹ ਦਾ ਨਿੱਜੀ ਸਕੱਤਰ ਬਣ ਕੇ ਮੰਤਰੀਆਂ ਨੂੰ ਫੋਨ ਕਰਨ ਵਾਲਾ ਗ੍ਰਿਫਤਾਰ
ਆਰਟੀਫਿਸ਼ੀਅਲ ਇੰਟੈਲੀਜੈਂਸ ਆਧਾਰਤ ਕੰਪਿਊਟਰ ਸਿਸਟਮ ਦਾ ਇਸਤੇਮਾਲ ਕਰਕੇ ਸੈਂਪਲ ਦੀ ਜਾਂਚ ਕੀਤੀ ਜਾ ਸਕੇਗੀ। ਤੇਲ ਅਵੀਵ ਤੋਂ ਆਉਣ ਵਾਲਾ ਵਿਸ਼ੇਸ਼ ਪਲੇਨ ਵੈਂਟੀਲੇਟਰ ਵੀ ਨਾਲ ਲੈਕੇ ਆਵੇਗਾ। ਜਿਸ ਦੀ ਖ਼ਾਸ ਤੌਰ 'ਤੇ ਭਾਰਤ ਲਈ ਨਿਰਯਾਤ ਕਰਨ ਦੀ ਇਜ਼ਰਾਇਲ ਨੇ ਇਜਾਜ਼ਤ ਦਿੱਤੀ ਹੈ। ਮਹਾਮਾਰੀ ਦੀ ਸ਼ੁਰੂਆਤ ਤੋਂ ਹੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਨੇਤਨਯਾਹੂ ਵਿਚਾਲੇ ਤਿੰਨ ਵਾਰ ਫੋਨ 'ਤੇ ਗੱਲ ਹੋ ਚੁੱਕੀ ਹੈ। ਦੋਵਾਂ ਲੀਡਰਾਂ ਨੇ ਕੋਰੋਨਾ ਵਾਇਰਸ ਖਿਲਾਫ ਇਕ ਦੂਜੇ ਦੇ ਸਹਿਯੋਗ ਦਾ ਭਰੋਸਾ ਦਿਵਾਇਆ ਸੀ।
ਅਮਰੀਕੀ ਲੀਡਰ ਨੇ ਟਰੰਪ ਨੂੰ ਦੱਸਿਆ ਦੇਸ਼ ਦਾ ਪਹਿਲਾ 'ਨਸਲਵਾਦੀ ਰਾਸ਼ਟਰਪਤੀ'
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ