ਅਕਸ਼ੈ ਅਤੇ ਰਜਨੀਕਾਂਤ ਦੀ ‘2.0’ ਨੇ 7 ਦਿਨਾਂ ‘ਚ ਬਣਾਏ ਇਹ 7 ਰਿਕਾਰਡ
ਇਸ ਫ਼ਿਲਮ ਨੇ ਰਜਨੀਕਾਂਤ ਦੇ ਪਿੱਛਲੇ ਕਈ ਰਿਕਾਰਡ ਤੋੜੇ ਹਨ। ਚੈਨਈ ‘ਚ ਇਸ ਫ਼ਿਲਮ ਨੇ ਆਪਣੇ ਪਹਿਲੇ ਦਿਨ ‘ਕਾਲਾ’, ‘ਸਰਕਾਰ’ ਅਤੇ ਮਰਸੇਲ ਨੂੰ ਪਿੱਛੇ ਛੱਡ ਸਭ ਤੋਂ ਵੱਡੀ ਓਪਰ ਫ਼ਿਲਮ ਦਾ ਖਿਤਾਬ ਵੀ ਹਾਸਲ ਕੀਤਾ ਹੈ।
‘2.0’ ਰਜਨੀਕਾਂਤ ਦੀ ਹਿੱਟ ਫ਼ਿਲਮ ‘ਰੋਬੋਟ’ ਦਾ ਸਿਕੂਅਲ ਹੈ। ਜੇਕਰ ਦੋਨਾਂ ਦੀ ਕਮਾਈ ਨੂੰ ਦੇਖਿਆ ਜਾਵੇ ਤਾਂ ‘2.0’, ‘ਰੋਬੋਟ’ ਸੀਰੀਜ਼ ਦੀ ਸਂ ਤੋਂ ਕਮਾਊ ਫ਼ਿੳਲਮ ਬਣ ਚੁੱਕੀ ਹੈ।
‘2.0’ ‘ਚ ਅਕਸ਼ੈ ਨੇ ਨੈਗਟੀਵ ਕਿਰਦਾਰ ਨਿਭਾਇਆ ਹੈ, ਉਸ ਦੀ ਐਕਟਿੰਗ ਦੀ ਜੰਮ ਕੇ ਤਾਰੀਫ ਹੋ ਰਹੀ ਹੈ। ਹੁਣ 2.0 ਅੱਕੀ ਦੇ ਕਰੀਅਰ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਦੂਜੀ ਵੱਡੀ ਫ਼ਿਲਮ ਬਣ ਗਈ ਹੈ।
ਅਕਸ਼ੈ ਦੇ ਫੇਮਸ ਹੋਣ ਦੇ ਸਦਕਾ ਫ਼ਿਲਮ ‘2.0’ ਨੇ ਸਾਲ 2018 ਦੀ 7ਵੀਂ ਸਭ ਤੋਂ ਕਮਾਊ ਫ਼ਿਲਮ ਦਾ ਖਿਤਾਬ ਵੀ ਆਪਣੇ ਨਾਂਅ ਕੀਤਾ ਹੇ। ਫ਼ਿਲਮ ਨੇ ਪਹਿਲੇ ਹਫਤੇ ਹੀ 132 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਜੇਕਰ ਗੱਲ ਕਰੀਏ ਬਾਲੀਵੁੱਡ ‘ਦ ਰਿਲੀਜ਼ ਸਾਉਥ ਦੀ ਹਿੰਦੀ ਡੱਬ ਫ਼ਿਲਮਸ ਦੀ ਤਾਂ ਰਜਨੀਕਾਂਤ ਦੀ ‘2.0’ ਉਹ ਦੂਜੀ ਫ਼ਿਲਮ ਹੈ ਜਿਸ ਨੇ ਹਿੰਦੀ ਖੇਤਰਾਂ ‘ਚ ਸਭ ਤੋਂ ਜ਼ਿਆਦਾ ਕਮਾਈ ਕੀਤੀ ਹੈ। ਇਸ ਲਿਸਟ ‘ਚ ਸਭ ਤੋਂ ਅੱਗੇ ‘ਬਾਹੁਬਲੀ-2’ ਹੈ।
ਹੁਣ ਤੁਹਾਨੂੰ ਦੱਸਦੇ ਹਾਂ ‘2.0’ ਦੇ ਉਹ ਰਿਕਾਰਡ ਜੋ ਫ਼ਿਲਮ ਨੇ ਰਿਲੀਜ਼ ਦੇ ਨਾਲ ਬਣਾਏ ਹਨ। ਇਨ੍ਹਾਂ ‘ਚ ਸਭ ਤੋਂ ਪਹਿਲਾਂ ਹੈ ਰਜਨੀਕਾਂਤ ਦੀ ਕੋਈ ਵੀ ਫ਼ਿਲਮ ਹਿੰਦੀ ਭਾਸ਼ੀ ਖੇਤਰਾਂ ‘ਚ 100 ਕਰੋੜ ਦੀ ਕਮਾਈ ਪਾਰ ਨਹੀਂ ਕਰ ਪਾਈ ਪਰ ਸ਼ੰਕਰ ਦੀ ਸਾਈ-ਫਾਈ ਫ਼ਿਲਮ ‘2.0’ ਨੇ ਕਮਾਲ ਕਰ ਦਿੱਤਾ। ਇਸ ਦੀ ਕਮਾਈ ਨੂੰ ਭਵਿੱਖ ‘ਚ ਤੋੜ ਪਾਉਣਾ ਮੁਸ਼ਕਿਲ ਹੈ।
ਰਜਨੀਕਾਂਤ ਅਤੇ ਅਕਸ਼ੈ ਕੁਮਾਰ ਸਟਾਰਰ ਫ਼ਿਲਮ ‘2.0’ ਪਿੱਛਲੇ ਹਫਤੇ ਬਾਕਸਆਫਿਸ ‘ਤੇ ਰਿਲੀਜ਼ ਹੋ ਚੁੱਕੀ ਹੈ। ਫ਼ਿਲਮ ਨੇ ਇਨ੍ਹਾਂ 7 ਦਿਨਾਂ ‘ਚ ਕਈ ਨਵੇਂ ਰਿਕਾਰਡ ਬਣਾਏ ਅਤੇ ਕਈ ਰਿਕਾਰਡ ਤੋੜੇ ਹਨ। ਫ਼ਿਲਮ ਦੀ ਸ਼ਾਨਦਾਰ ਕਮਾਈ ਨੇ ਸਾਬਿਤ ਕਰ ਦਿੱਤਾ ਹੈ ਕਿ ‘ਥਲਾਈਵਾ’ ਅੱਗੇ ਕੋਈ ਟਿੱਕ ਨਹੀਂ ਸਕਦਾ।