ਮੁੜ ਕਰੀਨਾ ਪਹਿਲੇ ਰੂਪ 'ਚ...ਦੇਖੋ ਤਸਵੀਰਾਂ
ਕਰੀਨਾ ਨੇ ਡਿਲੀਵਰੀ ਤੋਂ ਬਾਅਦ ਦੇਸ਼ ਭਰ ਦੀਆਂ ਮਹਿਲਾਵਾਂ ਨੂੰ ਗਰਭਕਾਲ 'ਚ ਫਿਟ ਰਹਿਣ ਦੇ ਟਿੱਪਸ ਦਿੱਤ ਤੇ ਨਾਲ ਹੀ ਡਿਲੀਵਰੀ ਤੋਂ ਬਾਅਦ ਕੀ ਕੀਤਾ ਜਾਵੇ ਤੇ ਕੀ ਨਾ ਇਸ ਬਾਰੇ ਵੀ ਜਾਣਕਾਰੀ ਦਿੱਤੀ।
ਇਸੇ ਦਾ ਨਤੀਜਾ ਹੈ ਕਰੀਨਾ ਵਾਪਸ ਸਲਿਮ ਨਜ਼ਰ ਆ ਰਹੀ ਹੈ।
ਡਿਲੀਵਰੀ ਤੋਂ ਬਾਅਦ ਵਜ਼ਨ ਘਟਾਉਣ 'ਚ ਦਿਵਾਕਰ ਨੇ ਕਰੀਨਾ ਕਪੂਰ ਦੀ ਬਹੁਤ ਸਹਾਇਤਾ ਕੀਤੀ।
ਗਰਭਕਾਲ ਦੌਰਾਨ ਵੀ ਕਰੀਨਾ ਕਪੂਰ ਲਗਾਤਾਰ ਰਜੁਤਾ ਦੇ ਸੰਪਰਕ 'ਚ ਰਹੀ।
ਕਰੀਨਾ ਨੇ ਆਪਣੀ ਡਾਈਟ ਦਾ ਪ੍ਰੋਗਰਾਮ ਬਣਾਉਣ ਲਈ ਮਸ਼ਹੂਰ ਡਾਈਟੀਸ਼ਿਅਨ ਰਜੁਤਾ ਦਿਵਾਕਰ ਦੀ ਸਹਾਇਤਾ ਲਈ।
ਅਜਿਹੇ 'ਚ ਕਰੀਨਾ ਨੇ ਨਾ ਸਿਰਫ਼ ਆਪਣੀ ਡਾਈਟ ਦਾ ਪੂਰਾ ਖਿਆਲ ਰੱਖਿਆ ਬਲਕਿ ਕਰੀਨਾ ਨੇ ਵਰਕਆਊਟ ਵੀ ਜੰਮ ਕੇ ਕੀਤਾ।
ਦਰਅਸਲ ਤੈਮੂਰ ਦੇ ਪੈਦਾ ਹੋਣ ਤੋਂ ਬਾਅਦ ਤੋਂ ਹੀ ਕਰੀਨਾ ਕਪੂਰ ਨੇ ਆਪਣੇ ਫਿੱਟ ਹੋਣ ਤੇ ਦੁਬਾਰਾ ਬਾਡੀ ਨੂੰ ਪ੍ਰਫੈਕਟ ਕਰਨ ਦੀ ਚਿੰਤਾ ਸਤਾਉਣ ਲੱਗੀ ਸੀ।
ਇਸੇ ਕਾਰਨ ਕਰੀਨਾ ਕਪੂਰ ਆਪਣੀ ਫਿੱਟ ਬਾਡੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਸਾਂਝੀਆਂ ਕਰ ਰਹੀ ਹੈ।
ਕਰੀਨਾ ਕਪੂਰ ਡਿਲੀਵਰੀ ਤੋਂ ਬਾਅਦ ਮੁੜ ਤੋਂ ਸਾਧਾਰਨ ਸ਼ੇਪ 'ਚ ਆ ਗਈ ਹੈ।