✕
  • ਹੋਮ

ਸਾਲ 2017 ਦੀਆਂ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਫ਼ਿਲਮਾਂ

ਏਬੀਪੀ ਸਾਂਝਾ   |  28 Aug 2017 03:44 PM (IST)
1

ਰਿਤਿਕ ਰੌਸ਼ਨ ਦੀ 'ਕਾਬਿਲ' ਛੇਵੀਂ ਸਭ ਤੋਂ ਜ਼ਿਆਦਾ ਪੈਸੇ ਕਮਾਉਣ ਵਾਲੀ ਫ਼ਿਲਮ ਹੈ। 50 ਕਰੋੜ ਵਿੱਚ ਬਣੀ ਇਸ ਫ਼ਿਲਮ ਨੇ 126 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਫ਼ਿਲਮ ਨੇ 153% ਮੁਨਾਫਾ ਦਰਜ ਕੀਤਾ ਹੈ

2

ਵਰੁਣ ਧਵਨ ਦੀ ਫ਼ਿਲਮ 'ਬਦਰੀਨਾਥ ਕੀ ਦੁਲਹਨਿਆ' ਪੰਜਵੀਂ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫ਼ਿਲਮ ਹੈ। 45 ਕਰੋੜ ਦੀ ਲਾਗਤ ਨਾਲ ਬਣੀ ਇਸ ਫ਼ਿਲਮ ਨੇ 116 ਕਰੋੜ ਦੀ ਕਮਾਈ ਕੀਤੀ। ਫ਼ਿਲਮ ਦਾ ਮੁਨਾਫ਼ਾ 159% ਰਿਹਾ।

3

ਇਰਫਾਨ ਖ਼ਾਨ ਦੀ 'ਹਿੰਦੀ ਮੀਡੀਅਮ' ਤੀਜੀ ਸਭ ਤੋਂ ਜ਼ਿਆਦਾ ਪੈਸੇ ਕਮਾਉਣ ਵਾਲੀ ਫ਼ਿਲਮ ਹੈ। 22 ਕਰੋੜ ਦੀ ਲਾਗਤ ਨਾਲ ਬਣੀ ਇਸ ਫ਼ਿਲਮ ਨੇ 69 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਕਮਾਈ ਦੇ ਹਿਸਾਬ ਨਾਲ ਇਸ ਫ਼ਿਲਮ ਨੇ 213% ਦਾ ਮੁਨਾਫ਼ਾ ਕਮਾਇਆ ਹੈ।

4

ਅਕਸ਼ੈ ਕੁਮਾਰ ਦੀ ਹੀ ਜੌਲੀ ਐਲ.ਐਲ.ਬੀ.-2 ਚੌਥੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫ਼ਿਲਮ ਹੈ। ਇਸ ਫ਼ਿਲਮ ਨੂੰ ਬਣਾਉਣ ਵਿੱਚ 45 ਕਰੋੜ ਰੁਪਏ ਲੱਗੇ ਸਨ ਅਤੇ ਇਸ ਫ਼ਿਲਮ ਨੇ 117 ਕਰੋੜ ਦੀ ਕਮਾਈ ਕੀਤੀ ਹੈ। ਲਾਗਤ ਤੇ ਕਮਾਈ ਦੇ ਹਿਸਾਬ ਨਾਲ ਇਸ ਫ਼ਿਲਮ ਨੇ 160% ਦਾ ਮੁਨਾਫ਼ਾ ਕਮਾਇਆ।

5

ਇਸ ਸਾਲ ਅਕਸ਼ੈ ਕੁਮਾਰ ਦੀ ਫ਼ਿਲਮ 'ਟੌਇਲਟ: ਇੱਕ ਪ੍ਰੇਮ ਕਥਾ' ਦੂਜੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫ਼ਿਲਮ ਹੈ। 24 ਕਰੋੜ ਦੀ ਲਾਗਤ ਨਾਲ ਬਣੀ ਇਸ ਫ਼ਿਲਮ ਨੇ ਹੁਣ ਤੱਕ 125 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਲਾਗਤ ਦੇ ਹਿਸਾਬ ਨਾਲ ਇਸ ਫ਼ਿਲਮ ਨੇ 422% ਮੁਨਾਫਾ ਕਮਾ ਲਿਆ ਹੈ। ਧਿਆਨ ਦੇਣ ਯੋਗ ਹੈ ਕਿ ਮੁਨਾਫਾ ਕਮਾਉਣ ਦੇ ਮਾਮਲੇ ਵਿੱਚ ਅਕਸ਼ੈ ਦੀ ਇਹ ਫ਼ਿਲਮ ਪ੍ਰਭਾਸ ਦੀ ਫ਼ਿਲਮ 'ਬਾਹੂਬਲੀ-2' ਨੂੰ ਟੱਕਰ ਦਿੰਦੀ ਹੋਈ ਨਜ਼ਰ ਆ ਰਹੀ ਹੈ।

6

ਨਿਰਦੇਸ਼ਕ ਰਾਜਾਮੌਲੀ ਦੀ ਫਿਲਮ ਬਾਹੁਬਲੀ-2 ਨੇ ਇਸ ਸਾਲ ਸਭ ਤੋਂ ਜ਼ਿਆਦਾ ਪੈਸਾ ਕਮਾਇਆ ਹੈ। ਇਹ ਫ਼ਿਲਮ 90 ਕਰੋੜ ਦੀ ਲਾਗਤ ਨਾਲ ਤਿਆਰ ਹੋਈ ਸੀ ਪਰ ਸਿਰਫ਼ ਹਿੰਦੀ ਵਿੱਚ ਡੱਬ ਕੀਤੀ ਇਸ ਫ਼ਿਲਮ ਨੇ 511 ਕਰੋੜ ਦੀ ਵੱਡੀ ਕਮਾਈ ਕੀਤੀ। ਇਸ ਫ਼ਿਲਮ ਨੇ 468% ਦਾ ਮੁਨਾਫਾ ਕਮਾਇਆ।

7

ਭਾਰਤੀ ਮਨੋਰੰਜਨ ਜਗਤ ਵਿੱਚ ਇਸ ਸਾਲ ਰਿਲੀਜ਼ ਹੋਈ ਫ਼ਿਲਮਾਂ ਦਾ ਪ੍ਰਦਰਸ਼ਨ ਕਾਫ਼ੀ ਮਿਲਿਆ-ਜੁਲਿਆ ਰਿਹਾ ਹੈ। ਜਿੱਥੇ ਸਾਉਥ ਦੀ ਫ਼ਿਲਮ ਬਾਹੂਬਲੀ-2 ਨੇ ਕਮਾਈ ਦੇ ਮਾਮਲੇ ਵਿੱਚ ਸਾਰਿਆਂ ਨੂੰ ਪਛਾੜ ਦਿੱਤਾ ਹੈ ਉੱਥੇ ਹੀ ਸ਼ਾਹਰੁਖ, ਸਲਮਾਨ ਦੀਆਂ ਫ਼ਿਲਮਾਂ ਉਨ੍ਹਾਂ ਦੇ ਨਾਂ ਵਾਂਗ ਬਹੁਤ ਕਮਾਲ ਨਹੀਂ ਕਰ ਪਾਈਆਂ। ਆਓ, ਜਾਣਦੇ ਹਾਂ ਸਾਲ 2017 ਦੀਆਂ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਫ਼ਿਲਮਾਂ ਬਾਰੇ ...

  • ਹੋਮ
  • ਬਾਲੀਵੁੱਡ
  • ਸਾਲ 2017 ਦੀਆਂ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਫ਼ਿਲਮਾਂ
About us | Advertisement| Privacy policy
© Copyright@2026.ABP Network Private Limited. All rights reserved.