ਭਾਰਤ 'ਚ ਮੋਟੇ ਲੋਕਾਂ ਨੂੰ ਆਉਂਦੀ ਇਹ ਪ੍ਰੇਸ਼ਾਨੀ
ਜ਼ਰੀਨ ਨੇ ਕਿਹਾ ਕਿ ਮੈਂ ਟ੍ਰੈਂਡਸ ਤੇ ਫੈਸ਼ਨ ਦੀ ਪਰਵਾਹ ਨਹੀਂ ਕਰਦੀ। ਮੈਂ ਉਹ ਪਹਿਨਦੀ ਹਾਂ ਜਿਸ 'ਚ ਮੈਨੂੰ ਸਹਿਜ ਮਹਿਸੂਸ ਹੋਵੇ।
ਸਟਾਇਲ ਮੰਤਰ ਬਾਰੇ ਪੁੱਛੇ ਜਾਣ 'ਤੇ ਜ਼ਰੀਨ ਨੇ ਕਿਹਾ ਕਿ ਜੋ ਕੁੱਝ ਵੀ ਸਹਿਜ ਤੇ ਆਤਮਵਿਸ਼ਵਾਸ ਨਾਲ ਭਰਿਆ ਹੋਵੇ।
ਜ਼ਰੀਨ ਦਾ ਕਹਿਣਾ ਹੈ ਕਿ ਭਾਰਤ 'ਚ ਮੋਟੇ ਲੋਕਾਂ ਨੂੰ ਪਛਾਣ ਬਣਾਉਣ 'ਚ ਬਹੁਤ ਸਮਾਂ ਲੱਗਦਾ ਹੈ। ਕਿਉਂਕਿ ਫਿੱਟ ਦਿਖਣ ਵਾਲੇ ਮਾਡਲਸ ਦੇ ਮੁਕਾਬਲੇ ਮੋਟੇ ਮਾਡਲਸ 'ਚ ਆਤਮਵਿਸ਼ਵਾਸ ਤੇ ਉਤਸ਼ਾਹ ਦੀ ਕਮੀ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਜਦੋਂ ਮੈਂ ਆਪਣੇ ਕੱਪੜੇ ਖਰੀਦਣ ਜਾਂਦੀ ਸੀ ਤਾਂ ਮੇਰੇ ਕੋਲ ਜ਼ਿਆਦਾ ਵਿਕਲਪ ਨਹੀਂ ਹੁੰਦੇ ਸਨ ਕਿਉਂਕਿ ਪਲੱਸ ਸਾਈਜ਼ ਦੇ ਲੋਕ ਘੱਟ ਹੁੰਦੇ ਹਨ।
ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਚੰਗਾ ਤਜ਼ਰਬਾ ਰਿਹਾ ਤੇ ਆਡੀਸ਼ਨ ਰਾਊਂਡ ਦੇਖ ਕੇ ਉਹ ਹੈਰਾਨ ਤੇ ਖੁਸ਼ ਸੀ ਕਿਉਂਕਿ ਸਕੂਲ ਤੇ ਕਾਲਜ ਦੇ ਦਿਨਾਂ ਦੌਰਾਨ ਮੇਰਾ ਵਜ਼ਨ 100 ਕਿਲੋਗ੍ਰਾਮ ਤੋਂ ਵੀ ਵੱਧ ਸੀ।
ਜ਼ਰੀਨ ਹਾਲ ਹੀ 'ਚ ਫੈਸ਼ਨ ਡਿਜ਼ਾਇਨਰ ਨਰੇਂਦਰ ਕੁਮਾਰ ਨਾਲ ਆਗਾਮੀ ਲੈਕਮੇ ਫੈਸ਼ਨ ਵੀਕ 2018 ਲਈ ਮੋਟੇ ਮਾਡਲਜ਼ ਦੀ ਚੋਣ ਲਈ ਹੋਏ ਆਡੀਸ਼ਨ ਦੀ ਜੱਜਮੈਂਟ ਟੀਮ 'ਚ ਸ਼ਾਮਲ ਸੀ।
ਉਸ ਦਾ ਖੁਦ ਇੱਕ ਸਮੇਂ 100 ਕਿਲੋਗ੍ਰਾਮ ਵਜ਼ਨ ਰਹਿ ਚੁੱਕਾ ਹੈ।
ਅਦਾਕਾਰਾ ਜ਼ਰੀਨ ਖਾਨ ਦਾ ਮੰਨਣਾ ਹੈ ਕਿ ਭਾਰਤ 'ਚ ਮੋਟੇ ਮਾਡਲਜ਼ ਨੂੰ ਪਛਾਣ ਬਣਾਉਣ 'ਚ ਕਾਫੀ ਸਮਾਂ ਲੱਗ ਜਾਂਦਾ ਹੈ।