✕
  • ਹੋਮ

ਖੂਬਸੂਰਤ ਜੁੜਵਾ ਭੈਣਾਂ ਦੀ ਮਨਮੋਹਕ ਆਵਾਜ਼, ਫਿਲਮ ਇੰਡਸਟਰੀ 'ਚ ਬੱਲੇ-ਬੱਲੇ

ਏਬੀਪੀ ਸਾਂਝਾ   |  08 Jul 2018 02:33 PM (IST)
1

ਦੋਵੇਂ ਹੀ ਇੰਸਟਾਗ੍ਰਾਮ 'ਤੇ ਕਾਫੀ ਐਕਟਿਵ ਰਹਿੰਦੀਆਂ ਹਨ ਤੇ ਦੋਵਾਂ ਦੇ ਜ਼ਬਰਦਸਤ ਪ੍ਰਸ਼ੰਸਕ ਹਨ। ਪ੍ਰਸ਼ੰਸਕਾਂ 'ਚ ਇਹ ਦੋਵੇਂ 'ਟਵਿਨਜ਼ ਮਿਊਜ਼ੀਕਲ ਸਿਸਟਰਸ' ਦੇ ਨਾਂ ਤੋਂ ਵੀ ਕਾਫੀ ਮਸ਼ਹੂਰ ਹਨ। ਤਸਵੀਰਾਂ: ਇੰਸਟਾਗ੍ਰਾਮ

2

ਦੋਵੇਂ ਭੈਣਾਂ ਕਈ ਮੁਕਾਬਲਿਆਂ 'ਚ ਇੱਕ-ਦੂਜੇ ਦੇ ਆਹਮੋ-ਸਾਹਮਣੇ ਵੀ ਖੜ੍ਹੀਆਂ ਹੋ ਚੁੱਕੀਆਂ ਹਨ। ਉਨ੍ਹਾਂ ਨੇ ਕਈ ਆਡੀਸ਼ਨਜ਼ ਦਿੱਤੇ ਹਨ ਜਿੱਥੇ ਦੋਵਾਂ 'ਚੋਂ ਸਿਰਫ ਇਕ ਨੂੰ ਚੁਣਿਆ ਜਾਂਦਾ ਸੀ।

3

ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਜੁੜਵਾ ਹੋਣਾ ਉਨ੍ਹਾਂ ਦਾ ਯੂਨੀਕ ਸੇਲਿੰਗ ਪੁਆਇੰਟ ਹੈ। ਇਸ ਲਈ ਉਹ ਇਕੱਠੇ ਸ਼ੋਅ ਕਰਦੀਆਂ ਹਨ।

4

ਪ੍ਰਕਿਰਤੀ ਨੇ ਦੱਸਿਆ ਕਿ ਦੋਵੇਂ ਭੈਣਾਂ ਨੇ ਆਪਣੇ ਕਰੀਅਰ ਲਈ ਬਹੁਤ ਮਿਹਨਤ ਕੀਤੀ ਹੈ।

5

ਪ੍ਰਕਿਰਤੀ ਨੂੰ ਫਿਲਮ ਖਾਮੋਸ਼ੀਆਂ ਦੇ ਗਾਣੇ 'ਭੀਗ ਲੂੰ' ਤੇ 'ਅਜ਼ਹਰ' ਦੇ ਗਾਣੇ 'ਤੂੰ ਹੀ ਜਾਣੇ' ਨੇ ਕਾਫੀ ਪਛਾਣ ਦਿਵਾਈ ਹੈ।

6

ਦੱਸ ਦੇਈਏ ਕਿ ਸੁਕ੍ਰਿਤੀ ਨੂੰ ਫਿਲਮ 'ਧੜਕਨੇ ਦੋ' ਦੇ ਗਾਣੇ 'ਪਹਿਲੀ ਬਾਰ' ਤੇ ਫਿਲਮ 'ਕਪੂਰ ਐਂਡ ਸੰਨਜ਼' ਦੇ ਗਾਣੇ 'ਕਰ ਗਈ ਚੁਲ' ਲਈ ਜਾਣਿਆ ਜਾਂਦਾ ਹੈ।

7

ਹਾਲਾਂਕਿ ਉਨ੍ਹਾਂ ਨੂੰ ਕਦੇ ਵੀ ਇਸ ਗੱਲ ਦਾ ਬੁਰਾ ਨਹੀਂ ਲੱਗਾ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਖੁਦ ਨੂੰ ਕਾਫੀ ਖੁਸ਼ਕਿਸਮਤ ਮੰਨਦੀਆਂ ਹਨ ਕਿ ਉਹ ਬਾਲੀਵੁੱਡ ਇੰਡਸਟਰੀ ਦਾ ਹਿੱਸਾ ਹਨ।

8

ਉਨ੍ਹਾਂ ਦੱਸਿਆ ਕਿ ਉਨ੍ਹਾਂ ਲਈ ਕਾਫੀ ਮਜ਼ੇਦਾਰ ਹੁੰਦਾ ਹੈ ਜਦੋਂ ਉਨ੍ਹਾਂ ਨੂੰ ਲੋਕਾਂ ਨੂੰ ਦੱਸਣਾ ਪੈਂਦਾ ਹੈ ਕਿ ਉਹ ਪ੍ਰਕਿਰਤੀ ਤੇ ਸੁਕ੍ਰਿਤੀ ਹਨ ਨਾ ਕਿ ਨੇਹਾ ਤੇ ਸੋਨੂੰ।

9

ਸੁਕ੍ਰਿਤੀ ਦਾ ਮੰਨਣਾ ਹੈ ਕਿ ਪ੍ਰਸ਼ੰਸਕ ਇਸ ਲਈ ਦੁਵਿਧਾ 'ਚ ਪੈ ਜਾਂਦੇ ਹਨ, ਕਿਉਂਕਿ ਸਾਡੇ ਗੋਤ ਯਾਨੀ ਸਰਨੇਮ ਇਕੋ ਜਿਹੇ ਹਨ।

10

ਨੇਹਾ ਤੇ ਸੋਨੂੰ ਕੱਕੜ ਵੀ ਭੈਣਾਂ ਹਨ ਤੇ ਦੋਵੇਂ ਗਾਇਕਾਂ ਹਨ ਪਰ ਜੁੜਵਾ ਨਹੀਂ ਹਨ।

11

ਹਾਲ ਹੀ 'ਚ ਪ੍ਰਕਿਰਤੀ ਤੇ ਸੁਕ੍ਰਿਤੀ ਨੇ ਦੱਸਿਆ ਕਿ ਲੋਕ ਅਕਸਰ ਹੀ ਉਨ੍ਹਾਂ ਨੂੰ ਨੇਹਾ ਤੇ ਸੋਨੂੰ ਕੱਕੜ ਦੇ ਨਾਂ ਨਾਲ ਬੁਲਾਉਂਦੇ ਹਨ।

12

ਇਹ ਦੋਵੇਂ ਭੈਣਾਂ ਜੁੜਵਾ ਹਨ ਤੇ ਦੋਵੇਂ ਹੀ ਗਾਇਕਾਂ ਹਨ। ਇੱਕ ਦਾ ਨਾਂ ਪ੍ਰਕਿਰਤੀ ਕੱਕੜ ਤੇ ਦੂਜੀ ਭੈਣ ਦਾ ਨਾਂ ਹੈ ਸੁਕ੍ਰਿਤੀ ਕੱਕੜ ਹੈ।

13

ਭਾਰਤੀ ਫਿਲਮ ਇੰਡਸਟਰੀ 'ਚ ਖੂਬਸੂਰਤ ਆਵਾਜ਼ ਦੀਆਂ ਮਾਲਕ ਜੁੜਵਾ ਭੈਣਾਂ ਦੀ ਖੂਬਸੂਰਤੀ ਦੇਖੋ ਇਨ੍ਹਾਂ ਤਸਵੀਰਾਂ 'ਚ।

  • ਹੋਮ
  • ਬਾਲੀਵੁੱਡ
  • ਖੂਬਸੂਰਤ ਜੁੜਵਾ ਭੈਣਾਂ ਦੀ ਮਨਮੋਹਕ ਆਵਾਜ਼, ਫਿਲਮ ਇੰਡਸਟਰੀ 'ਚ ਬੱਲੇ-ਬੱਲੇ
About us | Advertisement| Privacy policy
© Copyright@2026.ABP Network Private Limited. All rights reserved.