ਆਮੀਰ ਖਾਨ ਦੀ ਫਿਲਮ 'ਸੀਕ੍ਰੇਟ ਸੁਪਰਸਟਾਰ' ਵੱਲੋਂ ਬਾਕਸ ਆਫਿਸ 'ਤੇ ਧੀਮੀ ਸ਼ੁਰੂਆਤ
ਏਬੀਪੀ ਸਾਂਝਾ | 21 Oct 2017 02:27 PM (IST)
1
ਫਿਲਮ ਆਮਿਰ ਖਾਨ ਤੇ ਉਸ ਦੀ ਪਤਨੀ ਕਿਰਨ ਰਾਓ ਦੇ ਆਮੀਰ ਖਾਨ ਪ੍ਰੋਡਕਸ਼ਨ ਤੇ ਜੀ ਸਟੂਡੀਓ ਦੇ ਬੈਨਰ ਹੇਠ ਬਣੀ ਹੈ।
2
ਇਹ ਫਿਲਮ ਭਾਰਤ 'ਚ 1750 ਪਰਦਿਆਂ 'ਤੇ ਰਿਲੀਜ਼ ਹੋਈ ਹੈ ਤੇ ਵਿਦੇਸ਼ਾਂ 'ਚ ਇਸ ਨੂੰ 1090 ਪਰਦਿਆਂ 'ਤੇ ਰਿਲੀਜ਼ ਕੀਤਾ ਗਿਆ ਹੈ।
3
ਇਹ ਫਿਲਮ ਇੱਕ ਕਿਸ਼ੋਰੀ ਇੰਸੀਆ(ਜਾਇਰਾ) ਦੇ ਇਰਦ ਗਿਰਦ ਘੁੰਮਦੀ ਹੈ। ਇੰਸਿਆ ਗਾਇਕਾ ਬਣਨ ਦਾ ਸੁਪਨਾ ਦੇਖਦੀ ਹੈ।
4
ਦੀਵਾਲੀ ਮੌਕੇ ਰਿਲੀਜ਼ ਹੋਈ ਇਸ ਫਿਲਮ ਦਾ ਨਿਰਦੇਸ਼ਨ ਅਦਵੈਤ ਚੰਦਨ ਨੇ ਕੀਤਾ ਹੈ।
5
ਫਿਲਮ ਟ੍ਰੇਡ ਇਲਾਲਿਸਟ ਤਰਨ ਆਦਰਸ਼ ਮੁਤਾਬਿਕ ਆਮੀਰ ਦੀ ਇਸ ਫਿਲਮ ਨੇ ਬਾਕਸ ਆਫਿਸ 'ਤੇ ਪਹਿਲੇ ਦਿਨ ਸਿਰਫ਼ 4.40 ਕਰੋੜ ਰੁਪਏ ਦੀ ਹੀ ਕਮਾਈ ਕੀਤੀ ਹੈ।
6
ਫਿਲਮ ਨੂੰ ਸਮੀਖਿਅਕਾਂ ਵੱਲੋਂ ਤਾਰੀਫ਼ ਮਿਲੀ ਹੈ, ਪਰ ਇਸ ਦੇ ਬਾਵਜੂਦ ਬਾਕਸ ਆਫਿਸ 'ਤੇ ਇਹ ਧੀਮੀ ਸ਼ੁਰੂਆਤ ਹੀ ਕਰ ਪਾਈ ਹੈ।
7
ਬਾਲੀਵੁੱਡ ਸੁਪਰਸਟਾਰ ਆਮੀਰ ਖਾਨ ਅਤੇ ਜਾਇਰਾ ਵਸੀਮ ਸਟਾਰਰ ਫਿਲਮ 'ਸੀਕ੍ਰੇਟ ਸੁਪਰਸਟਾਰ' ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ।