ਸਟਾਈਲਿਸ਼ ਅੰਦਾਜ਼ ‘ਚ ‘ਬਾਦਸ਼ਾਹੋ’ ਦੀ ਅਦਾਕਾਰਾ ਈਸ਼ਾ ਗੁਪਤਾ, ਵੇਖੋ ਤਸਵੀਰਾਂ
‘ਬਾਦਸ਼ਾਹੋ’ ਫ਼ਿਲਮ ‘ਚ ਅਜੇ ਦੇਵਗਨ ਦੇ ਨਾਲ ਕੰਮ ਕਰਨ ਤੋਂ ਬਾਅਦ ਹੁਣ ਈਸ਼ਾ ‘ਤੇ ਡਾਂਸ ਦਾ ਭੂਤ ਸਵਾਰ ਹੋਇਆ ਹੈ ਜਿਸ ਦੀ ਡਾਂਸ ਵੀਡੀਓ ਉਸ ਦੇ ਸੋਸ਼ਲ ਮੀਡੀਆ ‘ਤੇ ਵੀ ਦੇਖ ਸਕਦੇ ਹੋ।
‘ਬਾਦਸ਼ਾਂਹੋ’ ਗਰਲ ਨੇ ਬੇਸ਼ੱਕ ਫ਼ਿਲਮਾਂ ‘ਚ ਕੁਝ ਖਾਸ ਨਾਂ ਨਹੀਂ ਕਮਾਇਆ ਪਰ ਉਸ ਦੇ ਗਲ਼ੈਮਰ ਨੇ ਲੋਕਾਂ ਨੂੰ ਕਾਇਲ ਕੀਤਾ ਹੋਇਆ ਹੈ।
ਈਸ਼ਾ ਨੂੰ ਡਾਂਸ ਕਲਾਸ ਤੋਂ ਬਾਹਰ ਆਉਂਦਾ ਦੇਖ ਮੀਡੀਆ ਨੇ ਉਸ ਨੂੰ ਘੇਰ ਲਿਆ ਤੇ ਈਸ਼ਾ ਨੇ ਵੀ ਮੀਡੀਆ ਨੂੰ ਖੂਬ ਪੋਜ਼ ਦਿੱਤੇ।
ਈਸ਼ਾ ਨੇ ਇੱਥੇ ਬਲੈਕ ਲੈਗਿੰਗ ਉਤੇ ਟੌਪ ਪਾਇਆ ਸੀ ਜਿਸ ‘ਚ ਉਹ ਕਾਫੀ ਅਟ੍ਰੈਕਟਿਵ ਲੱਗ ਰਹੀ ਸੀ।
ਸਟਾਈਲਿਸ਼ ਟੌਪ ਨਾਲ ਅੱਖਾਂ ‘ਤੇ ਚਸ਼ਮੇ, ਇਸ ਅੰਦਾਜ਼ ਨੇ ਈਸ਼ਾ ਦੇ ਸਟਾਈਲ ਨੂੰ ਹੋਰ ਵੀ ਚਮਕਾ ਦਿੱਤਾ।
ਜੇਕਰ ਤੁਹਾਨੂੰ ਯਕੀਨ ਨਹੀਂ ਹੁੰਦਾ ਤਾਂ ਤੁਸੀਂ ਉਸ ਦੀਆਂ ਕੁਝ ਤਸਵੀਰਾਂ ਦੇਖ ਸਕਦੇ ਹੋ। ਇਨ੍ਹਾਂ ‘ਚ ਈਸ਼ਾ ਦਾ ਸਾਫ ਦਿਖਾਈ ਦੇ ਰਿਹਾ ਹੈ। ਇਹ ਤਸਵੀਰਾਂ ਉਦੋਂ ਦੀਆਂ ਨੇ ਜਦੋਂ ਈਸ਼ਾ ਗੁਪਤਾ ਡਾਂਸ ਕਲਾਸਾਂ ਤੋਂ ਬਾਹਰ ਨਿਕਲ ਰਹੀ ਸੀ।
ਬਾਲੀਵੁੱਡ ਅਦਾਕਾਰ ਈਸ਼ਾ ਗੁਪਤਾ ਦਾ ਨਾਂ ਇੰਡਸਟਰੀ ਦੀਆਂ ਉਨ੍ਹਾਂ ਟੌਪ ਅਦਾਕਾਰਾਵਾਂ ‘ਚ ਆਉਂਦਾ ਹੈ ਜਿਨ੍ਹਾਂ ਨੇ ਬੇਹੱਦ ਘੱਟ ਸਮੇਂ ‘ਚ ਲੋਕਾਂ ਦਾ ਦਿਲ ਜਿੱਤਿਆ ਹੈ।