ਰਿਸੈਪਸ਼ਨ ਮਗਰੋਂ ਮੁੰਬਈ ਪਰਤੇ ‘ਦੀਪਵੀਰ', ਕੈਮਰੇ 'ਚ ਕੈਦ ਹੋਏ ਸਿਤਾਰੇ
ਆਪਣੇ ਵਿਆਹ ਦੀ ਗ੍ਰੈਂਡ ਰਿਸੈਪਸ਼ਨ ਤੋਂ ਬਾਅਦ ਰਣਵੀਰ ਸਿੰਘ ਤੇ ਦੀਪਿਕਾ ਨੂੰ ਬੈਂਗਲੁਰੂ ਏਅਰਪੋਰਟ ‘ਤੇ ਦੇਖਿਆ ਗਿਆ। ਇਸ ਦੌਰਾਨ ਵੀ ਰਣਵੀਰ ਨੇ ਦੀਪਿਕਾ ਦਾ ਹੱਥ ਫੜਿਆ ਹੋਇਆ ਸੀ ਤੇ ਦੋਵੇਂ ਗੁਲਾਬੀ ਲਿਬਾਸ ‘ਚ ਨਜ਼ਰ ਆ ਰਹੇ ਸੀ।
ਆਪਣੀ ਐਕਟਿੰਗ ਨਾਲ ਲੋਕਾਂ ਦੇ ਦਿਲਾਂ ‘ਚ ਛਾ ਜਾਣ ਵਾਲੀ ਐਕਟਰਸ ਤਾਪਸੀ ਪਨੂੰ ਨੂੰ ਵੀ ਬਿਨਾ ਮੇਕਅੱਪ ਏਅਰਪੋਰਟ ‘ਤੇ ਸਪੋਟ ਕੀਤਾ ਗਿਆ। ਇਸ ਦੌਰਾਨ ਤਾਪਸੀ ਦੇ ਹੱਥ ਇੱਕ ਕਿਤਾਬ ਫੜ੍ਹੀ ਹੋਈ ਸੀ।
ਬਲੈਕ ਡੈਨਿਮ ਤੇ ਟੀ-ਸ਼ਰਟ ‘ਚ ਬੋਨੀ ਦੀ ਧੀ ਜਾਨ੍ਹਵੀ ਕਾਫੀ ਜਚ ਰਹੀ ਸੀ। ਮੀਡੀਆ ਨੂੰ ਦੇਖ ਜਾਨ੍ਹਵੀ ਹੱਸਦੀ ਨਜ਼ਰ ਆਈ।
ਬਾਲੀਵੁੱਡ ਦੇ ਬੈਡਮੈਨ ਗੁਲਸ਼ਨ ਗ੍ਰੋਵਰ ਨੂੰ ਵੀ ਰੈੱਡ ਜੈਕਟ ‘ਚ ਏਅਰਪੋਰਟ ‘ਤੇ ਦੇਖਿਆ ਗਿਆ ਜੋ ਜਲਦੀ ਹੀ ‘ਮੁੰਗੀਲਾਲ ਰੌਕਸ’ ਫ਼ਿਲਮ ‘ਚ ਨਜ਼ਰ ਆਉਣ ਵਾਲੇ ਹਨ।
ਇਸ ਮੌਕੇ ਜਾਨ੍ਹਵੀ ਇਕੱਲੀ ਨਹੀਂ ਸੀ, ਉਸ ਨਾਲ ਪਿਤਾ ਬੋਨੀ ਕਪੂਰ ਵੀ ਸੀ। ਏਅਰਪੋਰਟ ‘ਤੇ ਜਾਨ੍ਹਵੀ ਕੁਝ ਥੱਕੀ ਨਜ਼ਰ ਆ ਰਹੀ ਸੀ।
ਟੀਵੀ ਸਟਾਰ ਵਤਸਲ ਸੇਠ ਵੀ ਆਪਣੇ ਡੈਸ਼ਿੰਗ ਲੁੱਕ ‘ਚ ਏਅਰਪੋਰਟ ‘ਤੇ ਨਜ਼ਰ ਆਏ। ਵਤਸਲ ਤਨੂਸ਼੍ਰੀ ਦੀ ਛੋਟੀ ਭੈਣ ਈਸ਼ਿਤਾ ਦੱਤਾ ਦੇ ਪਤੀ ਵੀ ਹਨ।
ਐਕਟਰਸ ਹੰਸਿਕਾ ਮੋਟਵਾਨੀ ਨੂੰ ਵੀ ਬੀਤੀ ਦੇਰ ਰਾਤ ਏਅਰਪੋਰਟ ‘ਤੇ ਦੇਖਿਆ ਗਿਆ ਜਿਸ ਨੇ ਕੈਮਰੇ ਸਾਹਮਣੇ ਜੰਮ ਕੇ ਪੋਜ਼ ਦਿੱਤੇ ਤੇ ਆਪਣੀ ਆਊਟਫਿੱਟ ‘ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।