✕
  • ਹੋਮ

ਮੋਦੀ ਦੇ ਨੌਂ ਲੱਖੇ ਹਾਰਾਂ ਦੀਆਂ ਮੁਰੀਦ ਬਾਲੀਵੁੱਡ ਤੇ ਹਾਲੀਵੁੱਡ ਦੀਆਂ ਹੁਸੀਨਾਵਾਂ

ਏਬੀਪੀ ਸਾਂਝਾ   |  16 Feb 2018 05:08 PM (IST)
ਮੋਦੀ ਦੇ ਨੌਂ ਲੱਖੇ ਹਾਰਾਂ ਦੀਆਂ ਮੁਰੀਦ ਬਾਲੀਵੁੱਡ ਤੇ ਹਾਲੀਵੁੱਡ ਦੀਆਂ ਹੁਸੀਨਾਵਾਂ
1

ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਆਪਣੇ ਰਿਸੈਪਸ਼ਨ ਵਿੱਚ ਨੀਰਵ ਮੋਦੀ ਜਵੈਲਰਜ਼ ਪਹਿਨੇ ਨਜ਼ਰ ਆਈ ਸੀ। (ਤਸਵੀਰਾਂ ਨੀਰਨ ਮੋਦੀ ਜਵੈਲਰੀ ਦੇ ਅਧਿਕਾਰਤ ਇੰਸਟਾਗ੍ਰਾਮ ਖਾਤੇ ਤੋਂ ਲਈਆਂ ਗਈਆਂ ਹਨ।)

2

ਜੂਨ 2015 ਵਿੱਚ ਦੀਪਿਕਾ ਪਾਦੁਕੋਣ ਨੇ ਵੋਗ ਮੈਗ਼ਜ਼ੀਨ ਲਈ ਕਰਵਾਏ ਫ਼ੋਟੋਸ਼ੂਟ ਵਿੱਚ ਨੀਰਵ ਮੋਦੀ ਦੇ ਗਹਿਣੇ ਪਹਿਨੇ ਸਨ।

3

ਮਈ 2015 ਵਿੱਚ ਹੈਲੋ ਮੈਗ਼ਜ਼ੀਨ ਲਈ ਕਰਵਾਏ ਇੱਕ ਫ਼ੋਟੋਸ਼ੂਟ ਵਿੱਚ ਆਲੀਆ ਭੱਟ ਨੇ ਨੀਰਵ ਮੋਦੀ ਜਵੈਲਰਜ਼ ਦੇ ਗਹਿਣੇ ਪਹਿਨੇ ਵਿਖਾਈ ਦਿੱਤੀ ਸੀ।

4

ਸੋਨਮ ਕਪੂਰ ਵੀ ਇੱਕ ਫ਼ੋਟੋਸ਼ੂਟ ਵਿੱਚ ਨੀਰਵ ਮੋਦੀ ਜਵੈਲਰਜ਼ ਦੇ ਗਹਿਣੇ ਪਹਿਨੇ ਵਿਖਾਈ ਦਿੱਤੀ ਸੀ।

5

ਸਿੱਧਾਰਥ ਮਲਹੋਤਰਾ ਤੇ ਪ੍ਰਿਅੰਕਾ ਚੋਪੜਾ, ਨੀਰਵ ਮੋਦੀ ਦੇ ਇਸ਼ਤਿਹਾਰ ਵਿੱਚ ਇਕੱਠੇ ਨਜ਼ਰ ਆ ਚੁੱਕੇ ਹਨ।

6

ਨਵਭਾਰਤ ਟਾਈਮਜ਼ ਐਵਾਰਡ 2017 ਵਿੱਚ ਸ਼ਰਧਾ ਕਪੂਰ ਵੀ ਨੀਰਵ ਮੋਦੀ ਜਵੈਲਰਜ਼ ਦੇ ਗਹਿਣੇ ਪਹਿਨੇ ਹੋਏ ਵਿਖਾਈ ਦਿੱਤੀ ਸੀ।

7

ਲੀਜ਼ਾ ਹੇਡਨ ਨੀਰਵ ਮੋਦੀ ਲਈ ਇਸ਼ਤਿਹਾਰਬਾਜ਼ੀ ਕਰ ਚੁੱਕੀ ਹੈ ਤੇ ਉਹ ਅਕਸਰ ਇਨ੍ਹਾਂ ਦੇ ਗਹਿਣੇ ਪਹਿਨ ਕੇ ਪੋਜ਼ ਦਿੰਦੀ ਨਜ਼ਰ ਆਈ ਹੈ।

8

'ਹਿੰਦੁਸਤਾਨ ਟਾਈਮਜ਼ ਸਟਾਈਲ 2017 ਐਵਾਰਡਜ਼' ਵਿੱਚ ਕਾਜੋਲ ਵੀ ਨੀਰਵ ਮੋਦੀ ਜਵੈਲਰਜ਼ ਦੇ ਗਹਿਣੇ ਪਹਿਨੇ ਹੋਈ ਨਜ਼ਰ ਆਈ ਸੀ।

9

2018 ਦੇ ਗੋਲਡਨ ਗਲੋਬ ਐਵਾਰਡਜ਼ ਵਿੱਚ ਹਾਲੀਵੁੱਡ ਅਦਾਕਾਰਾ ਡਕੋਟਾ ਜੌਹਨਸਨ ਵੀ ਨੀਰਵ ਮੋਦੀ ਜਵੈਲਰਜ਼ ਦੇ ਗਹਿਣੇ ਪਹਿਨੇ ਵਿਖਾਈ ਦਿੱਤੀ ਸੀ।

10

ਲਕਸ ਗੋਲਡਨ ਰੋਜ਼ ਐਵਾਰਡਜ਼ 2016 ਵਿੱਚ ਅਨੁਸ਼ਕਾ ਸ਼ਰਮਾ ਨੇ ਨੀਰਵ ਮੋਦੀ ਦੇ ਗਹਿਣੇ ਪਹਿਨੇ ਹੋਏ ਸਨ।

11

ਆਸਕਰ 2016 ਵਿੱਚ ਰੈੱਡ ਕਾਰਪੈਟ 'ਤੇ ਕੇਟ ਵਿੰਸੇਟ ਨੀਰਵ ਮੋਦੀ ਜਵੈਲਰਜ਼ ਦੇ ਗਹਿਣੇ ਪਹਿਨੇ ਹੋਈ ਨਜ਼ਰ ਆਈ ਸੀ।

12

ਬਾਲੀਵੁੱਡ ਹੀ ਨਹੀਂ ਬਲਕਿ ਹਾਲੀਵੁੱਡ ਤਕ ਵੀ ਅਦਾਕਾਰਵਾਂ ਵਿੱਚ ਨੀਰਵ ਮੋਦੀ ਕਾਫੀ ਚਰਚਾ ਵਿੱਚ ਰਹਿੰਦੇ ਸੀ। ਅਸੀਂ ਤਸਵੀਰਾਂ ਦੇ ਮਾਧਿਅਮ ਰਾਹੀਂ ਤੁਹਾਨੂੰ ਦੱਸ ਰਹੇ ਹਾਂ ਕਿ ਕੌਣ ਨੀਰਵ ਦੇ ਗਹਿਣੇ ਪਹਿਨ ਚੁੱਕਿਆ ਹੈ ਤੇ ਜਾਂ ਫਿਰ ਉਨ੍ਹਾਂ ਦੇ ਬ੍ਰੈਂਡ ਲਈ ਇਸ਼ਤਿਹਾਰਬਾਜ਼ੀ ਕਰ ਚੁੱਕੇ ਹਨ।

13

ਦੇਸ਼ ਦੇ ਬੈਂਕਿੰਗ ਇਤਿਹਾਸ ਦੇ ਸਭ ਤੋਂ ਵੱਡੀ ਧੋਖਾਧੜੀ ਵਿੱਚੋਂ ਇੱਕ ਪੰਜਾਬ ਨੈਸ਼ਨਲ ਬੈਂਕ ਦੇ 11,500 ਕਰੋੜ ਰੁਪਏ ਦੇ ਘੁਟਾਲੇ ਦੇ ਖੁਲਾਸੇ ਮਗਰੋਂ ਡਾਇਮੰਡ ਕਿੰਗ ਨੀਰਵ ਮੋਦੀ 'ਤੇ ਸ਼ਿਕੰਜਾ ਕੱਸਿਆ ਗਿਆ ਹੈ। ਨੀਰਵ ਮੋਦੀ ਨਾਲ ਬਾਲੀਵੁੱਡ ਦੇ ਕਈ ਸਿਤਾਰਿਆਂ ਦਾ ਸਬੰਧ ਰਿਹਾ ਹੈ।

  • ਹੋਮ
  • ਬਾਲੀਵੁੱਡ
  • ਮੋਦੀ ਦੇ ਨੌਂ ਲੱਖੇ ਹਾਰਾਂ ਦੀਆਂ ਮੁਰੀਦ ਬਾਲੀਵੁੱਡ ਤੇ ਹਾਲੀਵੁੱਡ ਦੀਆਂ ਹੁਸੀਨਾਵਾਂ
About us | Advertisement| Privacy policy
© Copyright@2026.ABP Network Private Limited. All rights reserved.