ਸ਼੍ਰੀ ਰੈਡੀ ਵੱਲੋਂ ਆਪਣੀ ਪ੍ਰਾਈਵੇਟ ਚੈਟ ਲੀਕ, ਮੱਚਿਆ ਤਹਿਲਕਾ
ਸ਼੍ਰੀ ਰੈਡੀ ਨੇ ਦੋਸ਼ ਲਾਇਆ ਸੀ ਕਿ ਇੰਡਸਟਰੀ ਦੇ ਵੱਡੇ-ਵੱਡੇ ਡਾਇਰੈਕਟਰ ਪ੍ਰੋਡਿਊਸਰ ਨੇ ਕੰਮ ਦੇਣ ਬਹਾਨੇ ਮੇਰਾ ਜਿਨਸੀ ਸ਼ੋਸ਼ਣ ਕੀਤਾ। ਇਸ ਦੇ ਬਾਵਜੂਦ ਉਨ੍ਹਾਂ ਨੇ ਮੈਨੂੰ ਕੰਮ ਨਹੀਂ ਦਿੱਤਾ।
ਸ਼੍ਰੀ ਰੈਡੀ ਨੇ ਤੇਲਗੂ ਫਿਲਮ ਚੈਂਬਰਸ ਐਸੋਸੀਏਸ਼ਨ ਦਫਤਰ ਦੇ ਬਾਹਰ ਕਾਸਟਿੰਗ ਕਾਊਚ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਸੀ। ਇਸ ਲਈ ਉਹ ਟਾਪਲੈੱਸ ਵੀ ਹੋ ਗਈ ਸੀ।
ਹਾਲਾਂਕਿ ਇਸ ਚੈਟ ਨਾਲ ਇਹ ਸਾਬਤ ਨਹੀਂ ਹੋ ਰਿਹਾ ਕਿ ਕਿਸੇ ਨੇ ਉਸ ਨੂੰ ਸਬੰਧ ਬਣਾਉਣ ਲਈ ਮਜ਼ਬੂਰ ਕੀਤਾ। ਇਸ 'ਚ ਵੀਵਾ ਹਰਸ਼ ਦਾ ਨਾਂ ਵੀ ਸ਼ਾਮਲ ਹੈ।
ਸ਼੍ਰੀ ਰੈਡੀ ਨੇ ਰਾਣਾ ਡੱਗੂਬਾਤੀ ਦੇ ਭਰਾ ਅਭਿਰਾਮ ਨਾਲ ਕੁਝ ਇੰਟੀਮੇਟ ਤਸਵੀਰਾਂ ਵੀ ਲੀਕ ਕੀਤੀਆਂ। ਹਾਲ ਹੀ 'ਚ ਸ਼੍ਰੀ ਰੈਡੀ ਨੇ ਸੋਸ਼ਲ ਮੀਡੀਆ 'ਤੇ ਕੁਝ ਮਸ਼ਹੂਰ ਸੈਲੀਬ੍ਰਿਟੀਜ਼ ਨਾਲ ਹੋਈ ਅਸ਼ਲੀਲ/ਐਡਲਟ ਚੈਟ ਦੇ ਸਕ੍ਰੀਨ ਸ਼ਾਟ ਲੀਕ ਕਰ ਦਿੱਤੇ ਹਨ।
ਹੁਣ ਉਸ ਨੇ ਇੱਕ-ਇੱਕ ਕਰਕੇ ਵੱਡੇ ਐਕਟਰਾਂ ਦੀਆਂ ਪੋਲਾਂ ਖੋਲ੍ਹਣੀਆਂ ਸ਼ੁਰੂ ਕਰ ਦਿੱਤੀਆਂ ਹਨ। ਪਹਿਲਾਂ ਮਸ਼ਹੂਰ ਐਕਟਰ ਸੁਰੇਸ਼ ਬਾਬੂ ਦੇ ਬੇਟੇ ਤੇ ਰਾਣਾ ਡੱਗੂਬਾਤੀ ਦੇ ਭਰਾ ਨੂੰ ਬਦਨਾਮ ਕੀਤਾ।
ਹੈਦਰਾਬਾਦ: ਤੇਲਗੂ ਐਕਟਰਸ ਸ਼੍ਰੀ ਰੈਡੀ ਆਪਣੀਆਂ ਹਰਕਤਾਂ ਕਰਕੇ ਪਿਛਲੇ ਸ਼ਨੀਵਾਰ ਤੋਂ ਲੈ ਕੇ ਹੁਣ ਤੱਕ ਸੁਰਖੀਆਂ ‘ਚ ਬਣੀ ਹੋਈ ਹੈ। ਪਹਿਲਾਂ ਉਹ ਕਾਸਟਿੰਗ ਕਾਊਚ ਦੇ ਵਿਰੋਧ 'ਚ ਸੜਕ 'ਤੇ ਟਾਪਲੈੱਸ ਹੋ ਕੇ ਬੈਠ ਗਈ ਸੀ। ਇਸ 'ਤੇ ਪੁਲਿਸ ਨੇ ਉਸ ਖਿਲਾਫ ਐਕਸ਼ਨ ਵੀ ਲਿਆ।