‘ਕਲੰਕ’ ਦੇ ਲੌਂਚ ਇਵੈਂਟ ‘ਤੇ ਟੀਮ ਦੀ ਮਸਤੀ, ਵੇਖੋ ਤਸਵੀਰਾਂ
ਇਸ ਮੌਕੇ ਆਦਿੱਤਿਆ ਰਾਏ ਕਪੂਰ ਤੇ ਸੋਨਾਕਸ਼ੀ ਸਿਨ੍ਹਾ ਤੇ ਆਲਿਆ-ਵਰੁਣ ਨੇ ਇੱਕੋ ਰੰਗ ਦੇ ਕੱਪੜੇ ਪਾਏ ਹੋਏ ਸੀ।
ਫ਼ਿਲਮ ‘ਕਲੰਕ’ ਇਸੇ ਸਾਲ 19 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ। ਵੇਖੋ ਇਵੈਂਟ ਦੀਆਂ ਹੋਰ ਤਸਵੀਰਾਂ।
ਟੀਮ ‘ਤੇ ਮਸਤੀ ਇਸ ਕਦਰ ਛਾਈ ਸੀ ਕਿ ਆਦਿੱਤਿਆ ਤੇ ਵਰੁਣ ਕਾਰ ‘ਤੇ ਬੈਠੇ ਨਜ਼ਰ ਆਏ ਤੇ ਇਵੈਂਟ ਸ਼ੁਰੂ ਹੋਣ ਲੱਗੇ ਇੱਕ ਥਾਂ ਵਰੁਣ ਨੇ ਆਲਿਆ ਨੂੰ ਗੋਦ ‘ਚ ਚੁੱਕ ਲਿਆ।
ਟੀਜ਼ਰ ਰਿਲੀਜ਼ ਮੌਕੇ ਟੀਮ ਪੂਰੀ ਮਸਤੀ ਦੇ ਮੂਡ ‘ਚ ਨਜ਼ਰ ਆਈ। ਇਸ ਦੀਆ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।
ਬਾਕੀ ਕਾਸਟ ਦੀ ਤਰ੍ਹਾਂ ਸੰਜੈ ਦੱਤ ਤੇ ਮਾਧੁਰੀ ਦੀਕਸ਼ਿਤ ਵੀ ਆਊਟਫਿੱਟ ਦੀ ਟਵੀਨਿੰਗ ਕਰਦੇ ਨਜ਼ਰ ਆਏ। ਬਾਕੀ ਟੀਮ ਨੇ ਵੀ ਦੋ-ਦੋ ਦੇ ਪੇਅਰ ’ਚ ਆਊਟਫਿੱਟ ਮੈਚ ਕੀਤੀ ਹੋਈ ਸੀ।
ਫ਼ਿਲਮ ਦੀ ਖਾਸ ਗੱਲ ਹੈ ਮਾਧੁਰੀ ਤੇ ਸੰਜੇ ਦੱਤ ਦੀ ਜੋੜੀ ਜੋ 21 ਸਾਲ ਬਾਅਦ ਪਰਦੇ ‘ਤੇ ਨਜ਼ਰ ਆਵੇਗੀ। ਇਸ ਕਾਰਨ ਫ਼ਿਲਮ ਨੂੰ ਦੇਖਣ ਵਾਲਿਆਂ ਦੀ ਲੰਬੀਆਂ ਲਾਈਨਾਂ ਤਾਂ ਜ਼ਰੂਰ ਲੱਗਣਗੀਆਂ।
ਇਵੈਂਟ ‘ਚ ਮਾਧੁਰੀ ਦੀਕਸ਼ਿਤ ਬਲੈਕ ਕੱਲਰ ਦੀ ਸਾੜੀ ‘ਚ ਨਜ਼ਰ ਆਈ। ਮਾਧੁਰੀ ਨੇ ਫ਼ਿਲਮ ‘ਚ ਬੇਗਮ ਬਹਾਰ ਦਾ ਕਿਰਦਾਰ ਕੀਤਾ ਹੈ।
ਅੱਜ ਯਾਨੀ 12 ਮਾਰਚ ਨੂੰ ਕਰਨ ਜੌਹਰ ਦੀ ਆਉਣ ਵਾਲੀ ਮਲਟੀ ਸਟਾਰਰ ਫ਼ਿਲਮ ‘ਕਲੰਕ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਦੇ ਲੌਂਚ ਮੌਕੇ ਫ਼ਿਲਮ ਦੀ ਸਾਰੀ ਕਾਸਟ ਨਜ਼ਰ ਆਈ।