ਮੇਕਅੱਪ ਕਰਨ ਵਾਲੀਆਂ ਕੁੜੀਆਂ 'ਤੇ ਕੀ ਬੋਲੀ ਐਸ਼ਵਰਿਆ
ਏਬੀਪੀ ਸਾਂਝਾ | 16 May 2018 11:28 AM (IST)
1
ਐਸ਼ਵਰਿਆ ਨੇ ਕਿਹਾ ਠੀਕ ਏਸੇ ਤਰ੍ਹਾਂ ਜੇਕਰ ਤੁਸੀਂ ਮੇਕਅੱਪ ਨਹੀਂ ਕਰਦੇ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਤੁਹਾਡੀ ਲੋਕਾਂ ਜਾਂ ਰੰਗਾਂ ਚ ਦਿਲਚਸਪੀ ਨਹੀਂ, ਇਹ ਵੀ ਨਹੀਂ ਕਹਿ ਸਕਦੇ ਕਿ ਤੁਸੀਂ ਮੇਕਅੱਪ ਨਹੀਂ ਕਰਦੇ ਤਾਂ ਤੁਹਾਡਾ ਬਹੁਤ ਦਿਮਾਗ ਹੈ।
2
ਉਨ੍ਹਾਂ ਕਿਹਾ ਕਿ ਜੇਕਰ ਇਕ ਔਰਤ ਮੇਕਅੱਪ ਕਰਦੀ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਸ ਕੋਲ ਦਿਮਾਗ ਨਹੀਂ ਹੈ ਜਾਂ ਉਹ ਸੰਵੇਦਨਸ਼ੀਲ ਨਹੀਂ ਹੈ।
3
ਕਾਨਜ਼ ਤੋਂ ਵੀਡੀਓ ਦੇ ਜ਼ਰੀਏ ਮੀਡੀਆ ਨਾਲ ਗੱਲ ਕਰਦਿਆਂ ਐਸ਼ਵਰਿਆ ਨੇ ਕਿਹਾ ਕਿ ਇਕ ਔਰਤ ਹੋਣ ਦੇ ਨਾਤੇ ਸਾਨੂੰ ਇੱਕ ਦੂਜੇ ਦੀ ਆਲੋਚਨਾ ਕਰਨੀ ਬੰਦ ਕਰਨੀ ਚਾਹੀਦੀ ਹੈ।
4
ਮੁੰਬਈ: ਬਾਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਨੇ ਕਿਹਾ ਕਿ ਸਮਾਜ ਨੂੰ ਪੁਰਾਣੇ ਖਿਆਲਾਂ ਤੋਂ ਉੱਪਰ ਉੱਠ ਕੇ ਇਹ ਸੋਚਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿ ਜੋ ਮਹਿਲਾਵਾਂ ਵਧੇਰੇ ਸਜਦੀਆਂ ਹਨ ਉਨ੍ਹਾਂ ਦਾ ਦਿਮਾਗੀ ਪੱਧਰ ਨੀਵਾਂ ਹੁੰਦਾ ਹੈ। ਐਸ਼ਵਰਿਆ ਨੇ ਕਿਹਾ ਕਿ ਕਿਸੇ ਨੂੰ ਵੀ ਇਹ ਧਾਰਨਾ ਨਹੀਂ ਬਣਾਉਣਾ ਚਾਹੀਦੀ।