ਸੰਜੇ ਦੱਤ ਦੀ ਧੀ ਦੀ ਫ਼ੋਟੋ 'ਤੇ ਸੌਤੇਲੀ ਮਾਂ ਦਾ 'ਰਿਐਕਸ਼ਨ'
ਤ੍ਰਿਸ਼ਲਾ, ਸੰਜੇ ਦੱਤ ਦੀ ਪਹਿਲੀ ਪਤਨੀ ਰਿਚਾ ਸ਼ਰਮਾ ਦੀ ਧੀ ਹੈ। ਸਾਲ 1987 ਵਿੱਚ ਉਨ੍ਹਾਂ ਦੋਵਾਂ ਦਾ ਵਿਆਹ ਹੋਇਆ ਸੀ। ਇਸ ਤੋਂ ਬਾਅਦ 1996 ਵਿੱਚ ਬ੍ਰੇਨ ਟਿਊਮਰ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ।
ਇਹ ਤਸਵੀਰਾਂ ਉਸ ਦੇ ਸੋਸ਼ਲ ਮੀਡੀਆ ਤੋਂ ਲਈਆਂ ਗਈਆਂ ਹਨ, ਜਿੱਥੇ ਉਨ੍ਹਾਂ ਦੀ ਕਾਫੀ ਫੈਨ ਫਾਲੋਇੰਗ ਹੈ।
ਤ੍ਰਿਸ਼ਲਾ ਆਪਣੇ ਨਾਨਾ-ਨਾਨੀ ਕੋਲ ਨਿਊਯਾਰਕ ਰਹਿੰਦੀ ਹੈ।
ਮਾਨਿਅਤਾ ਦੇ ਕੁਮੈਂਟ ਤੋਂ ਇਹ ਸਾਫ਼ ਹੋ ਗਿਆ ਹੈ ਕਿ ਉਨ੍ਹਾਂ ਨੂੰ ਤ੍ਰਿਸ਼ਲਾ ਦੀ ਤਸਵੀਰ ਕਾਫੀ ਪਸੰਦ ਆਈ।
ਸੰਜੇ ਦੱਤ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਤ੍ਰਿਸ਼ਲਾ ਫ਼ਿਲਮਾਂ ਵਿੱਚ ਰੁਚੀ ਰੱਖਦੀ ਹੈ, ਪਰ ਹਿੰਦੀ ਸਿਨੇਮਾ ਵਿੱਚ ਉਹ ਨਹੀਂ ਆਵੇਗੀ।
ਤ੍ਰਿਸ਼ਲਾ ਦੀ ਫ਼ਿਲਮੀ ਜਗਤ ਵਿੱਚ ਐਂਟਰੀ ਲਈ ਉਨ੍ਹਾਂ ਦੇ ਫੈਨਜ਼ ਕਾਫੀ ਉਤਸੁਕ ਹਨ।
ਮਾਨਿਅਤਾ ਨੇ ਤ੍ਰਿਸ਼ਲਾ ਦੀ ਤਸਵੀਰ 'ਤੇ ਦਿਲ ਵਾਲਾ ਇਮੋਟਿਕਨ ਬਣਾਇਆ।
ਪਰ ਮਾਮਲਾ ਉਦੋਂ ਹੋਰ ਵੀ ਦਿਲਚਸਪ ਹੋ ਗਿਆ ਜਦ ਉਸ ਦੀ ਸੌਤੇਲੀ ਮਾਂ ਮਾਨਿਅਤਾ ਦੱਤ ਨੇ ਉਨ੍ਹਾਂ ਦੀ ਤਸਵੀਰ 'ਤੇ ਆਪਣਾ ਪ੍ਰਤੀਕਰਮ ਦਿੱਤਾ।
ਬਾਲੀਵੁੱਡ ਅਦਾਕਾਰ ਸੰਜੇ ਦੱਤ ਦੀ ਧੀ ਤ੍ਰਿਸ਼ਲਾ ਦੱਤ ਇੱਕ ਵਾਰ ਫਿਰ ਸੁਰਖੀਆਂ ਵਿੱਚ ਆਈ ਹੈ।