ਸਿੰਘਮ ਦੇ ਸਿਰ ਨਹੀਂ ਚੜ੍ਹਿਆ ਕਦੇ ਸਟਾਰਡਮ, ਵੇਖੋ ਤਸਵੀਰਾਂ
ਅਜੇ ਜਲਦੀ ਹੀ ‘ਤਾਨਾਜੀ: ਦ ਅਨਸੰਗ ਵਾਰੀਅਰ’ ‘ਚ ਨਜ਼ਰ ਆਉਣਗੇ ਜਿਸ ‘ਚ ਉਹ ਆਪਣੀ ਪਤਨੀ ਕਾਜੋਲ ਨਾਲ ਨਜ਼ਰ ਆਉਣਗੇ। ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਸੈਫ ਅਲੀ ਖ਼ਾਨ ਵੀ ਹੋਣਗੇ ਜਿਨ੍ਹਾਂ ਦਾ ਕਿਰਦਾਰ ਅਜੇ ਦੇ ਕਿਰਦਾਰ ਦੇ ਬੇਹੱਦ ਕਰੀਬ ਹੋਵੇਗਾ। ਫ਼ਿਲਮ ਅਗਲੇ ਸਾਲ ਰਿਲੀਜ਼ ਹੋਣੀ ਹੈ।
ਅਜੇ ਨੂੰ ਇਸ ਅੰਦਾਜ਼ ‘ਚ ਦੇਖਣਾ ਵਾਕਿਆ ਹੀ ਕਾਫੀ ਹੈਰਾਨੀ ਵਾਲਾ ਹੈ ਕਿਉਂਕਿ ਕਿਸੇ ਵੱਡੇ ਸਟਾਰ ਨੂੰ ਇਸ ਤਰ੍ਹਾਂ ਦੇਖ ਕੋਈ ਵੀ ਹੈਰਾਨ ਹੋ ਜਾਵੇਗਾ।
ਅੱਜ ਅਜੇ ਇੱਕ ਵੱਡਾ ਸਟਾਰ ਹੈ ਤੇ ਉਨ੍ਹਾਂ ਨੂੰ ਫੈਨਸ ਨੇ ਕਦੇ ਆਪਣੀ ਈਮੇਜ਼ ਲਈ ਪ੍ਰੇਸ਼ਾਨ ਹੁੰਦੇ ਨਹੀਂ ਦੇਖਿਆ।
ਬੀਤੀ ਸ਼ਾਮ ਅਜੇ ਨੂੰ ਫਿਜ਼ੀਓਥਰੈਪਿਸਟ ਕੋਲ ਜਾਂਦੇ ਸਪੌਟ ਕੀਤਾ ਗਿਆ ਜਿੱਥੇ ਉਹ ਕੂਲ ਅੰਦਾਜ਼ ਯਾਨੀ ਨਿੱਕਰ ਤੇ ਟੀ-ਸ਼ਰਟ ‘ਚ ਨਜ਼ਰ ਆਏ।
ਅਜੇ ਹਮੇਸ਼ਾ ਹੀ ਇੱਕ ਆਮ ਆਦਮੀ ਦੀ ਤਰ੍ਹਾਂ ਹੀ ਨਜ਼ਰ ਆਉਂਦੇ ਹਨ। ਉਨ੍ਹਾਂ ‘ਤੇ ਕਦੇ ਵੀ ਸਟਾਰਡਮ ਚੜ੍ਹਿਆ ਨਜ਼ਰ ਨਹੀਂ ਆਇਆ।
ਅਜੇ ਨੂੰ ਲੋਕ ਉਨ੍ਹਾਂ ਦੀ ਵਧੀਆ ਕਹਾਣੀ ਨਾਲ, ਚੰਗੀ ਐਕਟਿੰਗ ਕਰਕੇ ਜਾਣੇ ਜਾਂਦੇ ਹਨ।
ਬਾਲੀਵੁੱਡ ਦੇ ਸਿੰਘਮ ਅਜੇ ਦੇਵਗਨ 90 ਦੇ ਦਹਾਕੇ ਦੇ ਸਭ ਤੋਂ ਕਾਮਯਾਬ ਐਕਟਰਾਂ ‘ਚ ਸ਼ਾਮਲ ਹਨ।