ਬੌਬੀ-ਅਕਸ਼ੈ ਨੇ ਆਪਣੀਆਂ ਪਤਨੀਆਂ ਨਾਲ ਪਾਰਟੀ ਦਾ ਇੰਝ ਲਿਆ ਮਜ਼ਾ, ਵੇਖੋ ਤਸਵੀਰਾਂ
ਬੇਸ਼ੱਕ ਟਵਿੰਕਲ ਫ਼ਿਲਮਾਂ ਤੋਂ ਦੂਰ ਹੈ ਪਰ ਉਹ ਅਜੇ ਵੀ ਬਤੌਰ ਲੇਖਿਕਾ ਆਪਣੇ ਕਰੀਅਰ ‘ਚ ਕਾਫੀ ਐਕਟਿਵ ਹੈ। ਅਕਸ਼ੈ ਤੇ ਬੌਬੀ ਦੀ ਫ਼ਿਲਮ ‘ਹਾਉਸਫੁੱਲ-4’ ਜਲਦੀ ਹੀ ਰਿਲੀਜ਼ ਹੋ ਜਾਵੇਗੀ ਜਿਸ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ।
ਟਵਿੰਕਲ, ਅਕਸ਼ੈ ਦੇ ਨਾਲ ਵੈਸਟਰਨ ਲੁੱਕ ‘ਚ ਨਜ਼ਰ ਆਈ। ਨਾਲ ਹੀ ਦੋਨੋਂ ਬੇਹੱਦ ਖੁਸ਼ ਵੀ ਲੱਗ ਰਹੇ ਸੀ।
ਟਵਿੰਕਲ, ਤਾਨਿਆ ਤੇ ਅਨੂੰ ਇਸ ਮੌਕੇ ਕਾਫੀ ਗਲੈਮਰਸ ਅੰਦਾਜ਼ ‘ਚ ਨਜ਼ਰ ਆਈਆਂ।
ਤਿੰਨਾਂ ਦੀ ਸਟਾਰ ਵਾਈਫਸ ਦਾ ਗਰੁੱਪ ਬਾਲੀਵੁੱਡ ‘ਚ ਦੋਸਤੀ ਲਈ ਕਾਫੀ ਫੇਮਸ ਹੈ ਕਿਉਂਕਿ ਇਹ ਤਿੱਕੜੀ ਅਕਸਰ ਹੀ ਦੇਖਣ ਨੂੰ ਮਿਲ ਜਾਂਦੀ ਹੈ।
ਇਹ ਤਿੰਨੋਂ ਅਕਸਰ ਹੀ ਪਾਰਟੀ ਦਾ ਲੁਤਫ ਲੈਂਦੇ ਨਜ਼ਰ ਆਉਂਦੇ ਹਨ।
ਜਿੱਥੇ ਬੌਬੀ, ਅਕਸ਼ੈ ਤੇ ਸੰਨੀ ਖਾਸ ਦੋਸਤ ਹਨ, ਉੱਥੇ ਹੀ ਟਵਿੰਕਲ, ਤਾਨਿਆ ਤੇ ਅਨੂੰ ਵੀ ਪੱਕੀਆਂ ਸਹੇਲੀਆਂ ਹਨ।
ਤਸਵੀਰਾਂ ਦੇਖ ਕੇ ਸਾਫ ਪਤਾ ਲੱਗ ਰਿਹਾ ਹੈ ਕਿ ਇਸ ਮੀਟਿੰਗ ਦੌਰਾਨ ਸਭ ਨੇ ਖੂਬ ਮਸਤੀ ਕੀਤੀ ਹੈ।
ਪਾਰਟੀ ਦੀਆਂ ਤਸਵੀਰਾਂ ‘ਚ ਅਕਸ਼ੈ ਕੁਮਾਰ-ਟਵਿੰਕਲ ਖੰਨਾ, ਬੌਬੀ ਦਿਓਲ-ਤਾਨਿਆ ਦਿਓਲ ਤੇ ਸੰਨੀ ਦੀਵਾਨ-ਅਨੁ ਦੀਵਾਨ ਨਾਲ ਨਜ਼ਰ ਆਏ।
ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਦੇਰ ਰਾਤ ਡਿਨਰ ‘ਤੇ ਬੌਬੀ ਦਿਓਲ ਤੇ ਬਿਜਨਸਮੈਨ ਸੰਨੀ ਦੀਵਾਨ ਨਾਲ ਨਜ਼ਰ ਆਏ। ਇਸ ਦੌਰਾਨ ਤਿੰਨਾਂ ਦੀ ਪਤਨੀਆ ਵੀ ਇਨ੍ਹਾਂ ਦੇ ਨਾਲ ਹੀ ਨਜ਼ਰ ਆਈਆਂ।