ਕੀ ਤੁਸੀਂ ਜਾਣਦੇ ਹੋ ਹੈਰੀ ਪੌਟਰ ਦਾ ਇਹ ਰਾਜ਼?
ਟਵਿਟਰ ‘ਤੇ ਟੂਡੇਈਅਰਸਸੋਲਡ ਨੇ ਇਸ ਨਿਸ਼ਾਨ ਬਾਰੇ ਖੁਲਾਸਾ ਕਰਦੇ ਹੋਏ ਲਿਖਿਆ ਹੈ ਕਿ ਹੈਰੀ ਪੌਟਰ ਦੇ ਮੱਥੇ ਦਾ ਨਿਸ਼ਾਨ ਬਿਲਕੁੱਲ ਉਸ ਤਰ੍ਹਾਂ ਦਾ ਹੈ ਜਿਵੇਂ ਡਾਰਕ ਮੈਜ਼ਿਕ ਕਰਦੇ ਸਮੇਂ ਜਾਦੂ ਦੀ ਛੜੀ ਦਾ ਸਭ ਤੋਂ ਪਹਿਲਾਂ ਮੂਮੈਂਟ ਹੁੰਦਾ ਹੈ। ਡਾਰਕ ਮੈਜ਼ਿਕ ਅਵਦਾ ਕੇਦਵਰਾ ਮੰਤਰ ਰਾਹੀਂ ਕੀਤਾ ਜਾਂਦਾ ਹੈ।
ਅਜੇ ਤਕ ਤਾਂ ਸਭ ਇਹੀ ਜਾਣਦੇ ਹਨ ਕਿ ਉਸ ਦੇ ਮੱਥੇ ‘ਤੇ ਇਹ ਨਿਸ਼ਾਨ ਉਦੋਂ ਪਿਆ ਜਦੋਂ ਬੇਬੀ ਹੈਰੀ ਪੌਟਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਉਸ ਦੀ ਮਾਂ ਨੇ ਆਪਣੀਆਂ ਸ਼ਕਤੀਆਂ ਨਾਲ ਉਸ ਨੂੰ ਬਚਾ ਲਿਆ ਜਿਸ ਕਰਕੇ ਉਸ ਦੇ ਮੱਥੇ ‘ਤੇ ਨਿਸ਼ਾਨ ਪੈ ਗਿਆ। ਇਸ ਬਾਰੇ ਸਭ ਨੇ ਇਸ ਦੀ ਸੀਰੀਜ਼ ਤੇ ਨਾਵਲ ‘ਚ ਹੀ ਪੜ੍ਹਿਆ ਹੈ।
ਹਾਲ ਹੀ ‘ਚ ਇਸ ਨਿਸ਼ਾਨ ਨੂੰ ਲੈ ਕੇ ਇੰਟਰਨੈੱਟ ‘ਤੇ ਇੱਕ ਕ੍ਰੇਜ਼ੀ ਫੈਕਟ ਸਾਹਮਣੇ ਆਇਆ ਹੈ।
ਜੀ ਹਾਂ, ਅੱਜ ਅਸੀਂ ਤੁਹਾਨੂੰ ਹੈਰੀ ਪੌਟਰ ਦੇ ਮੱਥੇ ਦੇ ਨਿਸ਼ਾਨ ਦੀ ਸੱਚਾਈ ਦੱਸਣ ਜਾ ਰਹੇ ਹਾਂ, ਜਿਸ ਬਾਰੇ ਤੁਸੀਂ ਸ਼ਾਇਦ ਹੀ ਜਾਣਦੇ ਹੋਵੋਗੇ।
ਕੀ ਤੁਸੀਂ ਹੈਰੀ ਪੌਟਰ ਸੀਰੀਜ਼ ਤੇ ਨਾਵਲਾਂ ਦੇ ਕਾਫੀ ਵੱਡੇ ਫੈਨ ਹੋ? ਜੇਕਰ ਹੋ ਤਾਂ ਤੁਹਾਨੂੰ ਇਸ ਬਾਰੇ ਇੱਕ ਵਾਰ ਫੇਰ ਸੋਚ ਲੈਣਾ ਚਾਹੀਦਾ ਹੈ।