ਅਕਸ਼ੈ ਕੁਮਾਰ ਸੱਚਮੁੱਚ ਬਣੇ 'ਪੈਡਮੈਨ', ਵੇਖੋ ਤਸਵੀਰਾਂ
ਏਬੀਪੀ ਸਾਂਝਾ | 16 Feb 2018 04:49 PM (IST)
1
ਆਦਿੱਤਿਆ ਨੇ ਟਵੀਟ ਕਰ ਕੇ ਕਿਹਾ ਕਿ ਹਮੇਸ਼ਾ ਚੰਗੇ ਕੰਮਾਂ ਦੀ ਪ੍ਰੇਰਨਾ ਦੇਣ ਵਾਲੇ ਅਕਸ਼ੈ ਕੁਮਾਰ ਜੀ ਤੁਹਾਡਾ ਧੰਨਵਾਦ। (ਤਸਵੀਰਾਂ-ਮਾਨਵ ਮੰਗਲਾਨੀ)
2
ਠਾਕਰੇ ਨੇ ਅਕਸ਼ੈ ਦੇ ਧੰਨਵਾਦ ਦਾ ਜਵਾਬ ਦਿੰਦਿਆਂ ਕਿਹਾ ਕਿ ਤੁਹਾਡੀ ਫ਼ਿਲਮ ਛੇਤੀ ਹੀ 100 ਕਰੋੜ ਦੀ ਕਮਾਈ ਪਾਰ ਕਰ ਜਾਵੇਗੀ।
3
ਸੈਨੇਟਰੀ ਪੈਡ ਵੈਂਡਿੰਗ ਮਸ਼ੀਨ ਦੇ ਉਦਘਾਟਨ ਦੀ ਤਸਵੀਰ ਸਾਂਝੀ ਕਰਦਿਆਂ ਉਨ੍ਹਾਂ ਆਸ ਕੀਤੀ ਕਿ ਅਜਿਹੀਆਂ ਮਸ਼ੀਨਾਂ ਦੇਸ਼ ਭਰ ਵਿੱਚ ਸਥਾਪਤ ਹੋਣਗੀਆਂ।
4
ਅਕਸ਼ੈ ਦੀ ਹਾਲ ਹੀ ਵਿੱਚ ਰਿਲੀਜ਼ ਫ਼ਿਲਮ ਪੈਡਮੈਨ ਮਾਹਵਾਰੀ ਤੇ ਸਫਾਈ ਦਾ ਸੁਨੇਹਾ ਦਿੰਦੀ ਹੈ। ਉਨ੍ਹਾਂ ਟਵਿੱਟਰ 'ਤੇ ਵੀਰਵਾਰ ਨੂੰ ਇੱਕ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਉਹ ਸ਼ਿਵ ਸੈਨਾ ਨੇਤਾ ਆਦਿੱਤਿਆ ਠਾਕਰੇ ਨਾਲ ਨਜ਼ਰ ਆ ਰਹੇ ਹਨ, ਜਿਨ੍ਹਾਂ ਇਸ ਪੈਡ ਵੈਂਡਿੰਗ ਮਸ਼ੀਨ ਦਾ ਉਦਘਾਟਨ ਕੀਤਾ।
5
ਕੌਮੀ ਇਨਾਮ ਜੇਤੂ ਅਦਾਕਾਰ ਅਕਸ਼ੈ ਕੁਮਾਰ ਨੇ ਮੁੰਬਈ ਸੈਂਟਰਲ ਐਸਟੀ ਬੱਸ ਡਿਪੂ 'ਤੇ ਸੈਨੇਟਰੀ ਪੈਡ ਵੈਂਡਿੰਗ ਮਸ਼ੀਨ ਸਥਾਪਤ ਕੀਤੀ ਹੈ।