ਆਲੀਆ ਭੱਟ ਦੇ ਜਨਮ ਦਿਨ 'ਤੇ ਇਹ ਖ਼ਾਸ ਮਹਿਮਾਨ ਕੌਣ
'ਸਟੂਡੈਂਟ ਆਫ਼ ਦੀ ਇਯਰ' ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਆਲੀਆ ਇਸ ਤੋਂ ਬਾਅਦ ਹਾਈਵੇ, ਉੜਤਾ ਪੰਜਾਬ, ਬਦਰੀਨਾਥ ਕੀ ਦੁਲਹਨੀਆ, ਡੀਅਰ ਜ਼ਿੰਦਗੀ ਵਰਗੀਆਂ ਫ਼ਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ।
ਫ਼ਿਲਮ ਸਾਲ 1971 ਦੇ ਭਾਰਤ-ਪਾਕਿਸਤਾਨ ਜੰਗ ਦੌਰਾਨ ਇੱਕ ਪਾਕਿਸਤਾਨੀ ਨਾਲ ਇੱਕ ਕਸ਼ਮੀਰੀ ਜਾਸੂਸ ਦੇ ਵਿਆਹ 'ਤੇ ਅਧਾਰਤ ਹੈ।
ਇਸ ਫ਼ਿਲਮ ਨੂੰ ਮੇਘਨਾ ਗੁਲਜ਼ਾਰ ਡਾਇਰੈਕਟ ਕਰ ਰਹੀ ਹੈ। ਇਹ ਇੱਕ ਨਾਵਲ 'ਕਾਲਿੰਗ ਸਹਿਮਤ' ਦੀ ਕਹਾਣੀ 'ਤੇ ਅਧਾਰਤ ਹੈ।
ਇਹ ਉਹ ਤਸਵੀਰ ਹੈ ਜਿਸ ਨੂੰ ਆਲੀਆ ਅਤੇ 'ਰਾਜੀ' ਦੇ ਪ੍ਰੋਡਿਊਸਰ ਕਰਨ ਜੌਹਰ ਨੇ ਫੈਨਜ਼ ਲਈ ਸ਼ੇਅਰ ਕੀਤੀਆਂ ਹਨ।
ਆਲੀਆ ਨੇ ਆਪਣੇ 25ਵੇਂ ਜਨਮ ਦਿਨ ਦੀਆਂ ਕੁਝ ਬੇਹਦ ਖਾਸ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਆਲੀਆ ਦੇ ਜਨਮ ਦਿਨ 'ਤੇ ਇੱਕ ਹੋਰ ਖਾਸ ਮਹਿਮਾਨ ਰਣਬੀਰ ਦੀ ਮਾਂ ਨੀਤੂ ਕਪੂਰ ਵੀ ਪਹੁੰਚੇ ਸਨ।
ਇਸ ਪਾਰਟੀ ਵਿੱਚ ਆਲੀਆ ਦੇ ਹੀਰੋ ਰਨਬੀਰ ਕਪੂਰ ਦੇ ਨਾਲ-ਨਾਲ ਡਾਇਰੈਕਟਰ ਇਆਨ ਮੁਖਰਜੀ ਸਣੇ ਫ਼ਿਲਮ ਦੀ ਪੂਰੀ ਟੀਮ ਮੌਜੂਦ ਰਹੀ।
ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਆਲੀਆ ਭੱਟ ਨੇ ਆਪਣਾ 25ਵਾਂ ਜਨਮ ਦਿਹਾੜਾ ਮਨਾ ਲਿਆ ਹੈ। ਪਰਿਵਾਰ ਤੋਂ ਦੂਰ ਫ਼ਿਲਮ ਦੀ ਸ਼ੂਟਿੰਗ ਵਿੱਚ ਰੁੱਝੀ ਆਲੀਆ ਦੇ ਜਨਮ ਦਿਨ ਨੂੰ ਖਾਸ ਬਨਾਉਣ ਲਈ ਫ਼ਿਲਮ ਦੀ ਟੀਮ ਨੇ ਇਕ ਸਰਪ੍ਰਾਇਜ਼ ਪਾਰਟੀ ਰੱਖੀ ਸੀ।