ਇਰਫ਼ਾਨ ਨੇ ਆਪਣੀ ਬਿਮਾਰੀ ਬਾਰੇ ਕੀਤਾ ਖੁਲਾਸਾ
ਨਿਊਰੋ ਇੰਡੋਕ੍ਰਾਇਨ ਟਿਊਮਰ ਇੱਕ ਅਜਿਹੀ ਬਿਮਾਰੀ ਹੈ ਜਿਹੜੀ ਕਿ ਸ਼ਰੀਰ ਦੇ ਕਿਸੇ ਵੀ ਹਿੱਸੇ ਵਿੱਚ ਹੋ ਸਕਦੀ ਹੈ ਪਰ ਇਰਫਾਨ ਨੇ ਇਹ ਨਹੀਂ ਦੱਸਿਆ ਕਿ ਉਨ੍ਹਾਂ ਨੂੰ ਇਹ ਬਿਮਾਰੀ ਕਿੱਥੇ ਹੋਈ ਹੈ।
ਉਨ੍ਹਾਂ ਲਿਖਿਆ- ਜ਼ਰੂਰੀ ਨਹੀਂ ਕਿ ਜ਼ਿੰਦਗੀ ਸਾਨੂੰ ਉਹੀ ਦੇਵੇ ਜਿਸ ਦੀ ਅਸੀਂ ਚਾਹਤ ਅਤੇ ਉਮੀਦ ਰਖਦੇ ਹਾਂ।
ਮੈਂ ਗੁਜ਼ਾਰਿਸ਼ ਕਰਾਂਗਾ ਕਿ ਮੈਨੂੰ ਆਪਣੀਆਂ ਦੁਆਂਵਾਂ ਵਿੱਚ ਸ਼ਾਮਿਲ ਰੱਖਿਓ। ਨਿਊਰੋ ਦਾ ਮਤਲਬ ਸਿਰਫ ਦਿਮਾਗ ਨਾਲ ਨਹੀਂ ਹੁੰਦਾ, ਤੁਸੀਂ ਗੂਗਲ 'ਤੇ ਇਸ ਬਾਰੇ ਹੋਰ ਪਤਾ ਕਰ ਸਕਦੇ ਹੋ।
ਟਵੀਟ ਵਿੱਚ ਉਨ੍ਹਾਂ ਲਿਖਿਆ-ਕੁਝ ਦਿਨ ਪਹਿਲਾਂ ਮੈਨੂੰ ਪਤਾ ਲੱਗਿਆ ਕਿ ਇੰਡੋਕ੍ਰਾਇਨ ਟਿਊਮਰ ਹੋ ਗਿਆ ਹੈ। ਇਸ ਤੋਂ ਗੁਜ਼ਰਨਾ ਕਾਫੀ ਮੁਸ਼ਕਿਲ ਹੈ ਪਰ ਮੇਰੇ ਕੋਲ ਤੁਹਾਡਾ ਪਿਆਰ ਹੈ। ਮੈਨੂੰ ਇਲਾਜ ਕਰਵਾਉਣ ਲਈ ਬਾਹਰਲੇ ਮੁਲਕ ਜਾਣਾ ਪੈਣਾ ਹੈ।
ਤੁਹਾਨੂੰ ਦੱਸ ਦੇਈਏ ਕਿ ਬੀਤੇ ਕਈ ਦਿਨਾਂ ਤੋਂ ਇਰਫ਼ਾਨ ਦੀ ਬਿਮਾਰੀ ਬਾਰੇ ਕਈ ਅਫਵਾਹਾਂ ਚੱਲ ਰਹੀਆਂ ਸਨ ਪਰ ਹੁਣ ਜਾ ਕੇ ਉਨ੍ਹਾਂ ਖ਼ੁਦ ਆਪਣੀ ਬਿਮਾਰੀ ਬਾਰੇ ਦੱਸਿਆ ਹੈ।
ਉਨ੍ਹਾਂ ਆਪਣੇ ਫੈਨਜ਼ ਤੇ ਚਾਹੁਣ ਵਾਲਿਆਂ ਨੂੰ ਦੁਆ ਦੀ ਅਪੀਲ ਕਰਦੇ ਹੋਏ ਦੱਸਿਆ ਹੈ ਕਿ ਉਹ ਇਲਾਜ ਕਰਵਾਉਣ ਵਿਦੇਸ਼ ਜਾ ਰਹੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਉਹ ਲੰਦਨ ਜਾ ਰਹੇ ਹਨ।
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਇਰਫ਼ਾਨ ਖ਼ਾਨ ਨੇ ਕਿਹਾ ਹੈ ਕਿ ਮੈਡੀਕਲ ਟੈਸਟ ਵਿੱਚ ਉਨ੍ਹਾਂ ਨੂੰ ਨਿਊਰੋ ਇੰਡੋਕ੍ਰਾਇਨ ਟਿਊਮਰ ਦਾ ਪਤਾ ਲੱਗਿਆ ਹੈ।