ਆਲਿਆ-ਰਣਬੀਰ ਨੇ ਕੀਤਾ ਸਟੰਟ, ਤਸਵੀਰਾਂ ਵਾਇਰਲ
ਕੁਝ ਦਿਨ ਪਹਿਲਾਂ ਆਲਿਆ ਇਸੇ ਫ਼ਿਲਮ ਦੀ ਸ਼ੂਟਿੰਗ ‘ਚ ਜ਼ਖ਼ਮੀ ਹੋ ਗਈ ਸੀ। ਇਸ ਤੋਂ ਬਾਅਦ ਰਣਬੀਰ ਉਸ ਨੂੰ ਡਾਕਟਰ ਕੋਲ ਲੈ ਕੇ ਜਾਂਦੇ ਨਜ਼ਰ ਆਏ ਸੀ।
ਤਸਵੀਰਾਂ ਤੋਂ ਸਾਫ ਹੋ ਗਿਆ ਹੈ ਕਿ ਔਡੀਅੰਸ਼ ਨੂੰ ਫ਼ਿਲਮ ‘ਚ ਜ਼ਬਰਦਸਤ ਸਟੰਟਸ ਵੀ ਦੇਖਣ ਨੂੰ ਮਿਲਣਗੇ।
ਇਹ ਦੋਨੋਂ ਕਲਾਕਾਰ ਰੱਸੀ ਦੇ ਸਹਾਰੇ ਖੜ੍ਹੇ ਨਜ਼ਰ ਆ ਰਹੇ ਹਨ। ਦੋਨੋਂ ਸਟੰਟ ਦੀਆਂ ਤਿਆਰੀਆਂ ਕਰ ਰਹੇ ਹਨ ਜਿਸ ‘ਚ ਆਲਿਆ ਢਰੀ ਹੋਈ ਨਜ਼ਰ ਆ ਰਹੀ ਹੈ।
ਸਾਹਮਣੇ ਆਇਆਂ ਫੋਟੋਆਂ ਨੂੰ ਦੇਖ ਕੇ ਸਾਫ ਪਤਾ ਲੱਗ ਰਿਹਾ ਹੈ ਕਿ ਰਣਬੀਰ ਆਪਣੀ ਕਮਿਟਮੈਂਟਸ ਨੂੰ ਲੈ ਕੇ ਕਾਫੀ ਸੀਰੀਅਸ ਹਨ।
ਉਂਝ ਦੋਨਾਂ ਦੀ ‘ਬ੍ਰਹਮਾਸਤਰ’ ਦੇ ਸੈੱਟ ਤੋਂ ਕਈ ਤਸਵੀਰਾਂ ਸਾਹਮਣੇ ਆਇਆਂ ਹਨ ਪਰ ਇਹ ਤਸਵੀਰਾਂ ਕਾਫੀ ਵਾਈਰਲ ਹੋ ਰਹੀਆਂ ਹਨ।
ਹਾਲ ਹੀ ‘ਚ ਆਲਿਆ-ਰਣਬੀਰ ਫ਼ਿਲਮ ਦਾ ਅਹਿਮ ਸੀਨ ਸ਼ੂਟ ਕਰਦੇ ਨਜ਼ਰ ਆਏ। ਤਸਵੀਰਾਂ ਰਾਤ ਦੀਆਂ ਹਨ ਪਰ ਇਨ੍ਹਾਂ ‘ਚ ਸਾਫ ਨਜ਼ਰ ਆ ਰਿਹਾ ਹੈ ਕਿ ਦੋਨੋਂ ਫ਼ਿਲਮ ‘ਚ ਸਟੰਟ ਦੀ ਤਿਆਰੀ ਕਰ ਰਹੇ ਹਨ।
ਆਲਿਆ ਭੱਟ ਤੇ ਰਣਬੀਰ ਕਪੂਰ ਜਲਦੀ ਹੀ ‘ਬ੍ਰਹਮਾਸਤਰ’ ‘ਚ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ਦੀ ਸ਼ੂਟਿੰਗ ਦਾ ਜ਼ਿਆਦਾ ਹਿੱਸਾ ਸ਼ੂਟ ਹੋ ਚੁੱਕਿਆ ਹੈ ਤੇ ਬਾਕੀ ਹਿੱਸਾ ਮੁੰਬਈ ‘ਚ ਸ਼ੂਟ ਹੋ ਰਿਹਾ ਹੈ।