ਜਦੋਂ ਆਲੀਆ ਭੱਟ ਨੇ ਲਾਏ ਰੇਲਵੇ ਸਟੇਸ਼ਨ 'ਤੇ ਡੇਰੇ
ਇਹ ਫ਼ਿਲਮ ਅਗਲੇ ਸਾਲ ਵੈਲੇਂਟਾਈਨ ਡੇ ਮੌਕੇ 14 ਫਰਵਰੀ ਨੂੰ ਰਿਲੀਜ਼ ਕੀਤੀ ਜਾਵੇਗੀ। (ਤਸਵੀਰਾਂ: ਮਾਨਵ ਮੰਗਲਾਨੀ)
ਰੇਲਵੇ ਸਟੇਸ਼ਨ ’ਤੇ ਆਲੀਆ ਭੱਟ ਨੂੰ ਵੇਖਣ ਲਈ ਕਾਫ਼ੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ।
ਬਾਲੀਵੁੱਡ ਫੋਟੋਗ੍ਰਾਫਰ ਵਿਰਲ ਭਿਆਨਾ ਨੇ ਇੰਸਟਾਗਰਾਮ ’ਤੇ ਤਸਵੀਰ ਸਾਂਝੀ ਕਰਦਿਆਂ ਲਿਖਿਆ ਕਿ ਉਨ੍ਹਾਂ ਲਈ ਇਹ ਤਸਵੀਰਾਂ ਲੈਣਾ ਸੌਖਾ ਨਹੀਂ ਸੀ। ਸਟੇਸ਼ਨ ’ਤੇ ਹਰ ਪਾਸੇ ਬਾਊਂਸਰ ਸਨ ਤੇ ਭੀੜ ਵੀ ਬਹੁਤ ਸੀ।
ਫ਼ਿਲਮ ਦੀ ਸ਼ੂਟਿੰਗ ਖ਼ਤਮ ਹੁੰਦਿਆਂ ਹੀ ਜੋਇਆ ਨੇ ਆਲੀਆ ਨੂੰ ਗਲ਼ ਲਾ ਕੇ ਵਧਾਈ ਦਿੱਤੀ।
ਫ਼ਿਲਮ ਦਾ ਨਿਰਦੇਸ਼ਨ ਜੋਇਆ ਅਖ਼ਤਰ ਨੇ ਕੀਤਾ ਹੈ।
ਇਹ ਫ਼ਿਲਮ ਮੁੰਬਈ ਦੇ ਧਾਰਾਵੀ ਇਲਾਕੇ ਦੀ ਮਲਿਨ ਬਸਤੀਆਂ ਤੋਂ ਨਿਕਲਣ ਵਾਲੇ ਰੈਪਰਸ ਤੋਂ ਪ੍ਰੇਰਿਤ ਹੈ। ਰਣਵੀਰ ਤੇ ਆਲੀਆ ਪਹਿਲੀ ਵਾਰ ਇਕੱਠੇ ਨਜ਼ਰ ਆਉਣਗੇ। ਫ਼ਿਲਮ ਵਿੱਚ ਦੋਵੇਂ ਹੀ ਸੜਕ ਰੈਪਰ ਦਾ ਕਿਰਦਾਰ ਨਿਭਾਉਣਗੇ।
ਇਸ ਫ਼ਿਲਮ ਵਿੱਚ ਆਲੀਆ ਦੇ ਨਾਲ ਰਣਵੀਰ ਸਿੰਘ ਹੀਰੋ ਦਾ ਕਿਰਦਾਰ ਨਿਭਾਉਣਗੇ।
ਇਹ ਫ਼ਿਲਮ ਦਾ ਅਖ਼ੀਰਲਾ ਸੀਨ ਸੀ। ਇਸ ਸੀਨ ਨਾਲ ਫ਼ਿਲਮ ਦੀ ਸ਼ੂਟਿੰਗ ਮੁਕੰਮਲ ਹੋ ਗਈ ਹੈ।
ਬਾਲੀਵੁੱਡ ਅਦਾਕਾਰਾ ਆਲੀਆ ਭੱਟ ਕੱਲ੍ਹ ਆਪਣੀ ਫ਼ਿਲਮ ‘ਗਲੀ ਬੌਏ’ ਦੀ ਸ਼ੂਟਿੰਗ ਲਈ ਮੁੰਬਈ ਦੇ ਗੋਰੇਗਾਂਵ ਰੇਲਵੇ ਸਟੇਸ਼ਨ ਪਹੁੰਚੀ। ਅਜਿਹੀ ਭੀੜ-ਭੜੱਕੇ ਵਾਲੀ ਜਗ੍ਹਾ ’ਤੇ ਸ਼ੂਟਿੰਗ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ।